ਲੁਧਿਆਣਾ (ਮੀਨੂ) - ਫਿੱਕੀ ਫਲੋ, ਲੁਧਿਆਣਾ ਨੇ ਬਾਲੀਵੁੱਡ ਅਤੇ ਹਾਲੀਵੁੱਡ ਅਭਿਨੇਤਰੀ, ਲੇਖਕ ਅਤੇ ਕਵੀ, ਮਨੁੱਖਤਾਵਾਦੀ, ਮਾਨਵ ਅਤੇ ਕੈਂਸਰਸ ਵਾਰੀਅਰ ਲਿਜ਼ਾ ਰੇ ਨਾਲ ਇਕ ਪ੍ਰੇਰਕ ਵਾਰਤਾਲਾਪ ਪ੍ਰੋਗਰਾਮ ਕੀਤਾ ਗਿਆ। ਫਲੋ ਮੰਚ ’ਤੇ ਪੁੱਜੀ ਲਿਜ਼ਾ ਰੇ ਨੇ ਫਲੋ ਮੈਂਬਰਾਂ ਨਾਲ ਗੱਲਬਾਤ ’ਚ ਕਿਹਾ ਕਿ ਭਾਰਤ ਦੇ ਸੱਭਿਆਚਾਰ ਦਾ ਕੋਈ ਮੁੱਲ ਨਹੀਂ, ਇਹ ਅਨਮੋਲ ਹੈ। ਉਨ੍ਹਾਂ ਨੂੰ ਭਾਰਤ ਆਉਣਾ ਬੇਹੱਦ ਪਸੰਦ ਹੈ। ਉਨ੍ਹਾਂ ਨੇ ਆਪਣੀ ਮਾਡÇਲਿੰਗ ਦੀ ਸ਼ੁਰੂਆਤ ਭਾਰਤ ਵਿਚ ਹੀ ਕੀਤੀ ਸੀ। ਨਾਲ ਹੀ ਫਲੋ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ’ਤੇ ਫੋਕਸ ਕਰਨ।
ਔਰਤਾਂ ਵਲੋਂ ਸੋਲੋ ਟੂਰ ਬਾਰੇ ਗੱਲਬਾਤ ’ਚ ਲਿਜ਼ਾ ਰੇ ਬੋਲੀ ਕਿ ਅੱਜ ਹਰ ਖੇਤਰ ’ਚ ਔਰਤਾਂ ਆਪਣਾ ਝੰਡਾ ਲਹਿਰਾ ਰਹੀਆਂ ਹਨ। ਉਨ੍ਹਾਂ ਨੂੰ ਸੋਲੋ ਟੂਰ ਵੀ ਪਲਾਨ ਕਰਨੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਵਿਚ ਕਾਨਫੀਡੈਂਸ ਹੋਰ ਜ਼ਿਆਦਾ ਆਵੇਗਾ। ਇਸ ਮੌਕੇ ਲਿਜ਼ਾ ਰੇ ਨੇ ਸ਼ਹਿਰ ਦੇ ਕੁੰਦਨ ਜਿਊਲਰਸ ਦੀ ਕ੍ਰਿਏਟੀਵਿਟੀ ਜਿਊਲਰੀ ਨੂੰ ਪਹਿਨਿਆ ਹੋਇਆ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਕੈਂਸਰ ਡਿਟੈਕਸ਼ਨ ਵੈਨ ਉਦਘਾਟਨੀ ਸਮਾਗਮ ਨਾਲ ਹੋਈ, ਜਿਸ ਨੂੰ ਸੈਲੀਬ੍ਰਿਟੀ ਗੈਸਟ ਲਿਜ਼ਾ ਰੇ ਨੇ ਹਰੀ ਝੰਡੀ ਦਿਖਾਈ। ਇਸ ਕੈਂਸਰ ਡਿਟੈਕਸ਼ਨ ਵੈਨ ’ਚ ਮੈਮੋਗ੍ਰਾਫੀ ਮਸ਼ੀਨ ਅਤੇ ਕੰਪਿਊਟਰੀਕ੍ਰਿਤ ਰੇਡੀਓਗ੍ਰਾਫੀ ਦੇ ਨਾਲ ਐਕਸ-ਰੇ ਮਸ਼ੀਨ ਦਾ ਡਾਇਗਨੋਸਟਿਕ ਯੂਨਿਟ ਹੈ।
ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ
ਇਹ ਪ੍ਰੋਗਰਾਮ ਫਿੱਕੀ ਫਲੋ ਲੁਧਿਆਣਾ ਦੀ ਚੇਅਰਪਰਸਨ ਅੰਕਿਤਾ ਗੁਪਤਾ ਦੀ ਪ੍ਰਧਾਨਗੀ ’ਚ ਹੋਇਆ। ਅੰਕਿਤਾ ਗੁਪਤਾ ਨੇ ਕਿਹਾ ਕਿ ਅਸੀਂ ਮਹਿਸੂਸ ਕੀਤਾ ਹੈ ਕਿ ਭਾਰਤ ’ਚ ਕੈਂਸਰ ਦਾ ਪਤਾ ਲਗਾਉਣ ਦੀ ਦਰ ਸਿਰਫ 29 ਫੀਸਦੀ ਹੈ, ਜੋ ਦੁਨੀਆਂ ਵਿਚ ਸਭ ਤੋਂ ਘੱਟ ਹੈ। ਫਲੋ ਲੁਧਿਆਣਾ ਚੈਪਟਰ ਆਪਣੇ ਤਰੀਕੇ ਨਾਲ ਇਸ ਦਾ ਪਤਾ ਲਗਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਾ ਚਾਹੁੰਦਾ ਹੈ।
ਇਸ ਕੇਅਰ ਮੈਡਿਕਸ ਵਰਟੀਕਲ ਤਹਿਤ ਕੈਂਸਰ ਡਿਟੈਕਸ਼ਨ ਵੈਨ ਨੂੰ ਲਾਂਚ ਕੀਤਾ ਗਿਆ ਹੈ। ਲਿਜ਼ਾ ਰੇ ਇਕ ਕੈਂਸਰ ਤੋਂ ਬਚੀ ਹੈ ਅਤੇ ਉਨ੍ਹਾਂ ਨੇ ਸਾਂਝਾ ਕੀਤਾ ਕਿ ਕਿਵੇਂ ਕੈਂਸਰ ਨੇ ਉਨ੍ਹਾਂ ਲਈ ਚੀਜ਼ਾਂ ਨੂੰ ਬਦਲ ਦਿੱਤਾ ਅਤੇ ਕੈਂਸਰ ਨਾਲ ਜਿਊਣ ਬਾਰੇ ਇਕ ਬਲਾਗ ਲਿਖਣ ਤੋਂ ਬਾਅਦ ਉਨ੍ਹਾਂ ਦੀ ਯਾਤਰਾ ਨੇ ਦੂਜਿਆਂ ਦੀ ਮਦਦ ਕਿਵੇਂ ਕੀਤੀ।
ਲਿਜ਼ਾ ਰੇ ਇਕ ਕੈਨੇਡਾਈ ਅਭਿਨੇਤਰੀ ਹੈ। ਉਨ੍ਹਾਂ ਨੇ 1990 ਦੇ ਦਹਾਕੇ ਦੀ ਸ਼ੁਰੂਆਤ ’ਚ ਬਾਂਬੇ ਡਾਇੰਗ ਅਤੇ ਲੈਕਮੇ ਜੈ ਤੋਂ ਪ੍ਰਮੁੱਖ ਭਾਰਤੀ ਬ੍ਰਾਂਡਸ ਲਈ ਭਾਰਤ ’ਚ ਆਪਣੇ ਮਾਡÇਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 1996 ਵਿਚ ਤਮਿਲ ਫਿਲਮ ਨੇਤਾਜੀ ਤੋਂ ਅਦਾਦਾਰੀ ਸ਼ੁਰੂ ਕੀਤੀ। ਉਨ੍ਹਾਂ ਦੀ ਪਹਿਲੀ ਬਾਲੀਵੁੱਡ ਹਾਜ਼ਰੀ 2011 ਵਿਚ ਆਫਬੀਟ ਰੋਮਾਂਟਿਕ ਥ੍ਰਿਲਰ ‘ਕਸੂਰ’ ਵਿਚ ਸੀ।
ਇਹ ਖ਼ਬਰ ਵੀ ਪੜ੍ਹੋ : ‘ਪੀ. ਐੱਸ. 2’ ਦੀ ਸਟਾਰਕਾਸਟ ਨੇ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਲਈ ਦਿੱਲੀ ਦਾ ਕੀਤਾ ਦੌਰਾ
2009 ਵਿਚ ਲਿਜ਼ਾ ਰੇ ਨੂੰ ਮਲਟੀਪਲ ਮਾਯਲੋਮਾ ਦਾ ਪਤਾ ਲੱਗਾ ਸੀ, ਜੋ ਖੂਨ ਕੈਂਸਰ ਦਾ ਇਕ ਲਾਇਲਾਜ ਰੂਪ ਹੈ। ਉਨ੍ਹਾਂ ਨੇ ਕੈਂਸਰ ਹੋਣ ਦੇ ਆਪਣੇ ਤਜਰਬਿਆਂ ਬਾਰੇ ਇਕ ਬਲਾਗ ‘ਦਿ ਯੈਲੋ ਡਾਇਰੀਜ਼’ ਲਿਖਣਾ ਸ਼ੁਰੂ ਕੀਤਾ। ਉਸ ਦੀਅਾਂ ਲਿਖਤਾਂ ਅਤੇ ਕਾਲਮ ਉਦੋਂ ਤੋਂ ਕਈ ਪ੍ਰਮੁੱਖ ਪ੍ਰਕਾਸ਼ਨਾਂ ’ਚ ਨਿਯਮ ਨਾਲ ਦਿਖਾਈ ਦਿੰਦੇ ਰਹੇ ਹਨ। ਉਨ੍ਹਾਂ ਨੇ ਕਈ ਕੈਂਸਰ ਜਗਾਰੂਕਤਾ ਮੁਹਿੰਮਾਂ ’ਚ ਵੀ ਹਿੱਸਾ ਲਿਆ ਹੈ।
ਸਨਮ ਮਹਿਰਾ ਨੇ ਲਿਜ਼ਾ ਰੇ ਲਈ ਸਵਾਗਤੀ ਸ਼ਬਦ ਕਹੇ। ਇਹ ਪ੍ਰੋਗਰਾਮ ਇਵੈਂਟ ਮੈਂਟਰਸ ਦਿਵਿਆ ਓਸਵਾਲ ਅਤੇ ਏਸ਼ਨੀ ਸੇਠੀ ਵਲੋਂ ਕੀਤਾ ਗਿਆ ਸੀ। ਡੇ-ਚੇਅਰ ਕੀਰਤੀ ਗਰੋਵਰ, ਸਿਮਰਨ ਕੌਰ ਅਤੇ ਪ੍ਰੀਤੀ ਵੋਹਰਾ ਸਨ। ਡਾ. ਸੰਗੀਤਾ ਕੁਸ਼ਵਾਹਾ ਅਤੇ ਪੂਜਾ ਤੁਲੀ ਦਾ ਵੀ ਪ੍ਰੋਗਰਾਮ ਸਫਲ ਬਣਾਉਣ ’ਚ ਵਿਸ਼ੇਸ਼ ਯੋਗਦਾਨ ਰਿਹਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਕਪਿਲ ਸ਼ਰਮਾ ਦੇ ਸ਼ੋਅ ’ਚ ਨਹੀਂ ਹੋਵੇਗੀ ਕ੍ਰਿਸ਼ਨਾ ਅਭਿਸ਼ੇਕ ਦੀ ਐਂਟਰੀ, ‘ਮਾਮਲਾ ਮੁੜ ਪੈਸਿਆਂ ’ਤੇ ਅਟਕ ਗਿਆ’
NEXT STORY