ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਨਜ਼ਰ ਆ ਚੁੱਕੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਾਰਾ ਗੁਰਪਾਲ ਇਸ ਸਮੇਂ ਆਪਣੀ ਇੱਕ ਪੋਸਟ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ। ਦਰਅਸਲ, ਹਾਲ ਹੀ 'ਚ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਸੀ ਕਿ ਪੰਜਾਬੀ ਇੰਡਸਟਰੀ 'ਚੋਂ ਉਸ ਨੂੰ ਕਿਸੇ ਨੇ 'ਧੋਖਾ' ਦਿੱਤਾ ਹੈ, ਹਾਲਾਂਕਿ ਅਦਾਕਾਰਾ ਨੇ ਉਸ ਵਿਅਕਤੀ ਦਾ ਨਾਂ ਨਹੀਂ ਦੱਸਿਆ।
ਇਸ ਸੰਬੰਧੀ ਆਪਣੀ ਪੋਸਟ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਸੀ, 'ਹੈਲੋ ਪਰਿਵਾਰ...ਜਦੋਂ ਪੰਜਾਬੀ ਇੰਡਸਟਰੀ ਦਾ ਦੋਸਤ/ਪਰਿਵਾਰ ਵਰਗਾ ਮੈਂਬਰ ਮੈਨੂੰ ਧੋਖਾ ਦੇਵੇ ਅਤੇ ਬਦਨਾਮ ਕਰੇ ਤਾਂ ਮੈਂ ਕੀ ਕਰਾਂ? ਕਿਰਪਾ ਕਰਕੇ ਸੁਝਾਅ ਦਿਓ ਕਿ ਮੈਂ ਉਸ 'ਤੇ ਕੀ ਕਾਰਵਾਈ ਕਰਾਂ।'
ਹੁਣ ਇਸ ਪੋਸਟ ਤੋਂ ਬਾਅਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁੱਝ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਸਾਰਾ ਨੇ ਅਜੀਬ ਜਿਹਾ ਮੇਕਅੱਪ ਕਰਕੇ ਫੋਟੋਸ਼ੂਟ ਕਰਵਾਇਆ ਹੈ। ਹੁਣ ਸਾਰੇ ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਦੀ ਪੁਰਾਣੀ ਪੋਸਟ ਨਾਲ ਜੋੜ ਰਹੇ ਹਨ।
ਕੀ ਹੈ ਤਸਵੀਰਾਂ ਦੀ ਸੱਚਾਈ
ਹੁਣ ਜੇਕਰ ਅਸੀਂ ਇਨ੍ਹਾਂ ਤਸਵੀਰਾਂ ਦੀ ਡੂੰਘਾਈ ਨਾਲ ਜਾਂਚ ਕਰੀਏ ਤਾਂ ਇਹ ਤਸਵੀਰਾਂ ਅਦਾਕਾਰਾ ਨੇ ਹੈਲੋਵਿਨ ਡੇਅ ਤੋਂ ਪਹਿਲਾਂ ਸ਼ੇਅਰ ਕੀਤੀਆਂ ਸਨ। ਦਰਅਸਲ, ਅਦਾਕਾਰਾ ਹਰ ਸਾਲ ਪ੍ਰਸ਼ੰਸਕਾਂ ਨਾਲ ਹੈਲੋਵਿਨ ਡੇਅ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ। ਇਸ ਵਾਰ ਅਦਾਕਾਰਾ ਨੇ ਇਸ ਅਜੀਬੋ-ਗਰੀਬ ਲੁੱਕ ਨੂੰ ਚੁਣਿਆ ਹੈ।
ਜਦੋਂ ਤੋਂ ਸਾਰਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ, ਪ੍ਰਸ਼ੰਸਕਾਂ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਇਹ ਕੀ ਕਰ ਲਿਆ ਤੁਸੀਂ।' ਇੱਕ ਹੋਰ ਨੇ ਲਿਖਿਆ, 'ਇਸਤਰੀ 3।'
ਕੌਣ ਹੈ ਸਾਰਾ ਗੁਰਪਾਲ
ਸਾਰਾ ਗੁਰਪਾਲ ਇੱਕ ਅਦਾਕਾਰਾ ਅਤੇ ਗਾਇਕਾ ਹੈ। ਸਾਰਾ ਗੁਰਪਾਲ ਨੇ 2014 'ਚ ਸਿਮਰਨਜੀਤ ਸਿੰਘ ਦੇ ਗੀਤ 'ਪਰਾਂਦਾ' ਦੇ ਮਿਊਜ਼ਿਕ ਵੀਡੀਓ 'ਚ ਡੈਬਿਊ ਕੀਤਾ ਸੀ। ਸਾਰਾ ਨੇ ਆਪਣੀ ਗਾਇਕੀ ਦੀ ਸ਼ੁਰੂਆਤ 2016 'ਚ 'ਲੱਗਦੀ ਅੱਤ' ਗੀਤ ਨਾਲ ਕੀਤੀ ਸੀ। ਇਸ ਤੋਂ ਬਾਅਦ ਸਾਰਾ ਨੇ ਕਈ ਸ਼ੋਅਜ਼ 'ਚ ਕੰਮ ਕੀਤਾ। ਹਾਲਾਂਕਿ, ਉਸ ਨੂੰ ਅਸਲੀ ਪਛਾਣ 'ਬਿੱਗ ਬੌਸ 14' ਤੋਂ ਮਿਲੀ। ਇਸ ਤੋਂ ਇਲਾਵਾ ਅਦਾਕਾਰਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਵੀ ਕਈ ਗੀਤ ਕਰ ਚੁੱਕੀ ਹੈ। ਹਾਲ ਹੀ 'ਚ ਅਦਾਕਾਰਾ ਨੇ ਪੰਜਾਬੀ ਅਦਾਕਾਰ-ਗਾਇਕ ਬੱਬਲ ਰਾਏ ਨਾਲ ਫ਼ਿਲਮ 'ਲੰਬੜਾਂ ਦਾ ਲਾਣਾ' ਕੀਤੀ ਹੈ।
ਕੈਂਸਰ ਨਾਲ ਜੂਝ ਰਹੀ ਹਿਨਾ ਖ਼ਾਨ ਨੇ ਦੀਵਾਲੀ ਪਾਰਟੀ 'ਚ ਖਿੱਚਿਆ ਸਭ ਦਾ ਧਿਆਨ
NEXT STORY