ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਚੰਗੀ ਅਦਾਕਾਰੀ ਦੇ ਨਾਲ-ਨਾਲ ਆਪਣੇ ਸੋਸ਼ਲ ਵਰਕ ਲਈ ਜਾਣੇ ਜਾਂਦੇ ਹਨ। ਕੋਰੋਨਾ ਕਾਲ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਸੋਨੂੰ ਸੂਦ ਨੂੰ ਹਰ ਪਾਸਿਓ ਸ਼ਲਾਘਾ ਮਿਲੀ। ਹਾਲ ਹੀ 'ਚ ਭਾਰਤੀ ਫੌਜ ਦੇ ਜਵਾਨਾਂ ਨੇ ਸੋਨੂੰ ਸੂਦ ਨੂੰ ਸਪੈਸ਼ਲ ਟ੍ਰਿਬਿਊਟ ਦਿੱਤਾ ਹੈ।
![PunjabKesari](https://static.jagbani.com/multimedia/10_13_576802659sonu sood5-ll.jpg)
ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਜ਼ਿਆਦਾਤਰ ਲੋੜਵੰਦ ਲੋਕ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਕੋਲ ਪਹੁੰਚ ਕਰਦੇ ਹਨ।
![PunjabKesari](https://static.jagbani.com/multimedia/10_13_233607672sonu sood3-ll.jpg)
ਹਾਲ ਹੀ 'ਚ ਸੋਨੂੰ ਸੂਦ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਭਾਰਤੀ ਫੌਜ ਦੇ ਜਵਾਨਾਂ ਦੀਆਂ ਤਸਵੀਰਾਂ ਹਨ। ਸੋਨੂੰ ਸੂਦ ਵੱਲੋਂ ਸ਼ੇਅਰ ਕੀਤੀਆਂ ਗਈਆਂ, ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਫੌਜ ਦੇ ਕੁਝ ਜਵਾਨਾਂ ਨੇ ਬਰਫ 'ਤੇ 'ਰੀਅਲ ਹੀਰੋ ਸੋਨੂੰ ਸੂਦ' ਲਿਖਿਆ ਹੈ। ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਸੋਨੂੰ ਸੂਦ ਨੇ ਲਿਖਿਆ, "ਹਿਮਾਲਿਆ 'ਚ ਕਿਸੇ ਥਾਂ 'ਤੇ , ਇਨ੍ਹਾਂ ਤਸਵੀਰਾਂ ਨੇ ਮੇਰਾ ਦਿਨ ਬਣਾ ਦਿੱਤਾ ਹੈ। ਮੇਰੇ ਫੌਜ਼ੀ ਵੀਰਾਂ ਨੂੰ ਧੰਨਵਾਦ❤️...। ਨਿਮਰਤਾ, ਮੇਰੀ ਪ੍ਰੇਰਨਾ, ਭਾਰਤੀ ਫੌਜ।🙏"
![PunjabKesari](https://static.jagbani.com/multimedia/10_13_232514066sonu sood2-ll.jpg)
ਦਰਅਸਲ, ਭਾਰਤੀ ਫੌਜ ਦੇ ਜਵਾਨਾਂ ਦੁਆਰਾ ਦਿੱਤੀ ਗਈ ਇਸ ਸਪੈਸ਼ਲ ਟ੍ਰਿਬਿਊਟ ਨੇ ਅਦਾਕਾਰ ਦੇ ਦਿਲ ਨੂੰ ਛੂਹ ਲਿਆ ਹੈ। ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਫੌਜ ਦੇ ਜਵਾਨਾਂ ਦੇ ਦਿਲਾਂ 'ਚ ਸੋਨੂੰ ਸੂਦ ਲਈ ਖ਼ਾਸ ਥਾਂ ਹੈ।
![PunjabKesari](https://static.jagbani.com/multimedia/10_13_231264100sonu sood1-ll.jpg)
ਸਮਾਜਿਕ ਸੇਵਾ ਕਰਨ ਵਾਲੇ ਸੋਨੂੰ ਸੂਦ ਸਭ ਦੇ ਚਹੇਤੇ ਬਣਦੇ ਜਾ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਫੌਜ ਦੇ ਜਵਾਨਾਂ ਨੇ ਸੋਨੂੰ ਸੂਦ ਦਾ ਇਸ ਤਰ੍ਹਾਂ ਸਨਮਾਨ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਸੋਨੂੰ ਦੀ ਤਾਰੀਫ਼ ਹੋ ਚੁੱਕੀ ਹੈ।
![PunjabKesari](https://static.jagbani.com/multimedia/10_13_235170404sonu sood4-ll.jpg)
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
ਪੁਲਸ ਮੁਲਾਜ਼ਮ ਨੂੰ ਸ਼ਹੀਦ ਕਰਨ ਵਾਲੇ 3 ਗੈਂਗਸਟਰ ਕਾਬੂ, ਮੁੱਲਾਂਪੁਰ ਦਾਖਾ 'ਚ ਜਿਉਂਦੇ ਸੜੇ ਦੋ ਬੱਚੇ, ਪੜ੍ਹੋ Top 10
NEXT STORY