Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    5:00:46 AM

  • big incident in punjab

    ਪੰਜਾਬ 'ਚ ਪ੍ਰਵਾਸੀ ਮਜ਼ਦੂਰ ਨੇ ਕੀਤਾ ਕਤਲ! ਫ਼ਿਰ...

  • rp singh statement

    ਸ੍ਰੀ ਹਰਿਮੰਦਰ ਸਾਹਿਬ 'ਚ ਬੇਅਦਬੀ ਦੀ ਘਟਨਾ ਦੀ...

  • punjab cabinet meeting

    5 ਸਤੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ

  • gutka sahib at sri darbar sahib

    ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਹਿੰਦੀ ਫ਼ਿਲਮਾਂ ਦੇ ਗੀਤਕਾਰ ਅਤੇ ਸ਼ਾਇਰੀ ਦੇ ਬੇਤਾਜ ਬਾਦਸ਼ਾਹ ਰਾਹਤ ਇੰਦੋਰੀ, ਜਾਣੋ ਜ਼ਿੰਦਗੀ ਦੇ ਖ਼ਾਸ ਪਹਿਲੂ

ENTERTAINMENT News Punjabi(ਤੜਕਾ ਪੰਜਾਬੀ)

ਹਿੰਦੀ ਫ਼ਿਲਮਾਂ ਦੇ ਗੀਤਕਾਰ ਅਤੇ ਸ਼ਾਇਰੀ ਦੇ ਬੇਤਾਜ ਬਾਦਸ਼ਾਹ ਰਾਹਤ ਇੰਦੋਰੀ, ਜਾਣੋ ਜ਼ਿੰਦਗੀ ਦੇ ਖ਼ਾਸ ਪਹਿਲੂ

  • Edited By Sunita,
  • Updated: 12 Aug, 2021 01:04 PM
Entertainment
indian bollywood lyricist urdu poet
  • Share
    • Facebook
    • Tumblr
    • Linkedin
    • Twitter
  • Comment

ਬੀਤੇ ਸਾਲ 11 ਅਗਸਤ 2020 ਨੂੰ ਭਾਰਤ ਦੇ ਪ੍ਰਸਿੱਧ ਉਰਦੂ ਸ਼ਾਇਰ ਅਤੇ ਹਿੰਦੀ ਫ਼ਿਲਮਾਂ ਦੇ ਗੀਤਕਾਰ ਅਰਥਾਤ ਇਸ ਦੌਰ ਦੇ ਬੇਬਾਕ ਅਤੇ ਦਬੰਗ ਕਵੀ ਰਾਹਤ ਇੰਦੋਰੀ ਦਾ ਦਿਹਾਂਤ ਹੋਇਆ ਸੀ। ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਸਨ। 
ਰਾਹਤ ਇੰਦੋਰੀ ਜਿਨ੍ਹਾਂ ਦਾ ਜਨਮ 1 ਜਨਵਰੀ 1950 ਨੂੰ ਇੰਦੋਰ ਵਿਖੇ ਇਕ ਸਾਧਾਰਨ ਪਰਿਵਾਰ 'ਚ ਮਾਤਾ ਮਕਬੂਲ-ਉਲ-ਨਿਸਾ ਬੇਗਮ ਦੀ ਕੁੱਖੋਂ ਹੋਇਆ। ਉਹ ਆਪਣੇ ਮਾਤਾ-ਪਿਤਾ ਦੀ ਚੌਥੀ ਔਲਾਦ ਸਨ। ਉਨ੍ਹਾਂ ਦੇ ਪਿਤਾ ਰਿਫਤ-ਉੱਲਾਹ ਕੁਰੈਸ਼ੀ ਇਕ ਟੈਕਸਟਾਇਲ ਮਿਲ 'ਚ ਮੁਲਾਜ਼ਮ ਸਨ। ਰਾਹਤ ਨੇ ਆਪਣੀ ਸ਼ੁਰੂਆਤੀ ਤਾਅਲੀਮ ਨੂਤਨ ਸਕੂਲ ਇੰਦੋਰ ਤੋਂ ਹਾਸਲ ਕੀਤੀ ਅਤੇ 1973 'ਚ ਆਪਣੀ ਬੈਚਲਰ ਦੀ ਪੜ੍ਹਾਈ ਇਸਲਾਮੀਆ ਕਰੀਮੀਆ ਕਾਲਜ ਇੰਦੋਰ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਉਰਦੂ ਸਾਹਿਤ 'ਚ ਬਰਕਤ-ਉੱਲਾਹ ਯੂਨੀਵਰਸਿਟੀ 'ਚੋਂ ਐੱਮ. ਏ. ਕੀਤੀ। ਇਸ ਉਪਰੰਤ ਉਨ੍ਹਾਂ 1985 'ਚ ਮੱਧ ਪ੍ਰਦੇਸ਼ ਦੀ ਭੋਜ ਓਪਨ ਯੂਨੀਵਰਸਿਟੀ ਤੋਂ ਉਰਦੂ ਅਦਬ 'ਚ ਹੀ ਡਾਕਟਰੇਟ ਕੀਤੀ। 
ਰਾਹਤ ਇੰਦੋਰੀ ਦੀ ਮੌਤ ਅਤੇ ਮਸ਼ਹੂਰ ਨੌਜਵਾਨ ਸ਼ਾਇਰ ਇਮਰਾਨ ਪ੍ਰਤਪਗੜੀ ਨੇ ਕਿਹਾ ਸੀ ਕਿ ਉਨ੍ਹਾਂ ਆਪਣੀ ਜ਼ਿੰਦਗੀ ਦਾ ਪਹਿਲਾ ਮੁਸ਼ਾਇਰਾ ਰਾਹਤ ਇੰਦੋਰੀ ਦੀ ਸਦਾਰਤ 'ਚ ਪੜ੍ਹਿਆ ਸੀ। ਰਾਹਤ ਇੰਦੋਰੀ ਹੁਰਾਂ ਨੇ 35 ਸਾਲਾਂ ਤੱਕ ਕਵੀ ਦਰਬਾਰਾਂ ਤੇ ਆਪਣੀ ਬਾਦਸ਼ਾਹਤ ਕਾਇਮ ਰੱਖੀ। ਉਨ੍ਹਾਂ ਕਿਹਾ ਕਿ ਸਓਦੀ ਅਰਬ ਦੇ ਇੱਕ ਮੁਸ਼ਾਇਰੇ 'ਚ ਉਹ ਰਾਹਤ ਹੁਰਾਂ ਨਾਲ ਸਨ ਅਤੇ ਮੁਸ਼ਾਇਰੇ ਦੇ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਇਕੱਠੇ ਉਮਰਾ (ਭਾਵ ਛੋਟਾ ਹੱਜ) ਕੀਤਾ। ਉਨ੍ਹਾਂ ਕਿਹਾ ਜਿੱਥੇ ਉਹ (ਰਾਹਤ) ਇਕ ਬਿਹਤਰੀਨ ਸ਼ਾਇਰ ਸਨ, ਉਥੇ ਹੀ ਉਹ ਇਕ ਬਿਹਤਰੀਨ ਇਨਸਾਨ ਸਨ। 

ਦਰਅਸਲ ਰਾਹਤ ਇੰਦੋਰੀ ਸਮਕਾਲੀਨ ਸਮਾਜਿਕ ਜੀਵਨ ਦੇ ਸ਼ਾਇਰ ਸਨ। ਜਿਨ੍ਹਾਂ ਦੀਆਂ ਰਚਨਾਵਾਂ 'ਚ ਕੌੜੀ ਗੱਲ ਵੀ ਮਿੱਠੇ ਢੰਗ ਨਾਲ ਕਹੀ ਜਾਂਦੀ ਹੈ। ਅਰਥਾਤ ਕੜਵਾਹਟ ਭਰੇ ਵਿਚਾਰਾਂ ਨੂੰ ਮਿਠਾਸ ਦੀ ਚਾਸ਼ਨੀ 'ਚ ਲਪੇਟ ਕੇ ਪੇਸ਼ ਕਰਨ ਦੀ, ਜੋ ਵਿਲੱਖਣ ਕਲਾ ਉਨ੍ਹਾਂ 'ਚ ਸੀ। ਉਸ ਦਾ ਕੋਈ ਸਾਨੀ ਨਹੀਂ। ਰਾਹਤ ਦੀ ਸ਼ਾਇਰੀ 'ਚ ਸੱਚਾਈ ਬੋਲਦੀ ਹੈ। ਉਨ੍ਹਾਂ ਦੇ ਜਜ਼ਬਾਤ ਦਿਲੋਂ ਨਿਕਲਦੇ ਹਨ ਅਤੇ ਸਿੱਧੇ ਦਿਲਾਂ ਤੇ ਅਸਰ ਕਰਦੇ ਹਨ।

ਰਾਹਤ ਹੁਰਾਂ ਇੱਕ ਮਸ਼ਹੂਰ ਸ਼ੇਅਰ ਜੋ ਮੈਂ ਸਮਝਦਾ ਹਾਂ ਕਿ ਉਨ੍ਹਾਂ ਇਕ ਸਿਗਨੇਚਰ ਸ਼ੇਅਰ ਕਿਹਾ ਜਾ ਸਕਦਾ ਹੈ ਉਹ ਇਹ ਕਿ :-
ਸਭੀ ਕਾ ਖੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ।
ਕਿਸੀ ਕੇ ਬਾਪ ਕਾ ਹਿੰਦੂਸਤਾਨ ਥੋੜ੍ਹੀ ਹੈ। 

ਦਰਅਸਲ ਇਹ ਸ਼ੇਅਰ ਰਾਹਤ ਦੀ ਇਕ ਮਸ਼ਹੂਰ ਗਜ਼ਲ ਦਾ ਹਿੱਸਾ ਹੈ। ਇਸ ਗਜ਼ਲ ਦੇ ਦੂਜੇ ਸ਼ੇਅਰ ਵੀ ਅਵਾਮ ਨੂੰ ਜਾਗਰੂਕ ਕਰਨ 'ਚ ਆਪਣੀ ਖ਼ਾਸ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ, ਜਿਵੇਂ ਲੱਗੇਗੀ ਆਗ ਤੋਂ ਆਏਂਗੇ ਕਈ ਘਰ ਜਦ ਮੈਂ। ਯਹਾਂ ਪੇ ਅਕੇਲੇ ਹਮਾਰਾ ਮਕਾਨ ਥੋੜ੍ਹੀ ਹੈ। 

ਇਸੇ ਪ੍ਰਕਾਰ ਸੱਤਾ ਦੀ ਕੁਰਸੀ 'ਤੇ ਬੈਠੇ ਹਾਕਮਾਂ ਨੂੰ ਨਸੀਹਤ ਦਿੰਦਿਆਂ ਆਖਦੇ ਹਨ ਕਿ ਕੋਈ ਹਾਕਮ ਸਦੀਵੀ ਨਹੀਂ ਹੈ :-
ਜੋ ਆਜ ਸਾਹਿਬ ਏ ਮਸਨਦ ਹੈਂ ਕਲ ਨਹੀਂ ਹੋਂਗੇ। 
ਕਿਰਾਏਦਾਰ ਹੈ ਜਾਤੀ ਮਕਾਨ ਥੋੜ੍ਹੀ ਹੈ।
 

ਇਕ ਹੋਰ ਸ਼ੇਅਰ ਜੋ ਅੱਜ ਦੇ ਬਿਕਾਊ ਅਤੇ ਚਾਟੂਕਾਰ ਮੀਡੀਆ ਦੇ ਮੂੰਹ 'ਤੇ ਮੈਂ ਸਮਝਦਾ ਹਾਂ ਕਿ ਕਰਾਰੀ ਚਪੇੜ ਮਾਰਦਾ ਮਹਿਸੂਸ ਹੁੰਦਾ ਹੈ ਉਹ ਇਹ ਕਿ:-
ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ। 
ਹਮਾਰੇ ਮੂੰਹ ਮੇਂ ਤੁਮਹਾਰੀ ਜ਼ਬਾਨ ਥੋੜ੍ਹੀ ਹੈ। 

ਇਸੇ ਪ੍ਰਕਾਰ ਇਕ ਸ਼ੇਅਰ 'ਚ ਜਾਂਬਾਜਾ ਦੀ ਦਲੇਰੀ ਨੂੰ ਬਿਆਨ ਕਰਦਿਆਂ ਆਖਦੇ ਹਨ ਕਿ :-
ਮੈਂ ਜਾਣਤਾ ਹੂੰ ਕਿ ਦੁਸ਼ਮਣ ਭੀ ਕੰਮ ਨਹੀਂ ਲੇਕਿਨ। 
ਹਮਾਰੀ ਤਰ੍ਹਾਂ ਹਥੇਲੀ ਪੇ ਜਾਨ ਥੋੜ੍ਹੀ ਹੈ। 

ਰਾਹਤ ਦੀ ਕਲਮ 'ਚ ਜਾਦੂਈ ਅਸਰ ਸੀ। ਉਹ ਸਿੱਧੇ ਸਾਦੇ ਸ਼ਬਦਾਂ ਵਿਚ ਹੀ ਵੱਡੇ-ਵੱਡੇ ਕਟਾਸ਼ ਕਰ ਜਾਇਆ ਕਰਦੇ ਸਨ। ਉਨ੍ਹਾਂ 'ਚ ਸੱਤਾ ਵਿਵਸਥਾ 'ਚ ਪਾਈਆਂ ਜਾਣ ਵਾਲੀਆਂ ਊਣਤਾਈਆਂ ਨੂੰ, ਜੋ ਉਜਾਗਰ ਕਰਨ ਦੀ ਵਿਲੱਖਣ ਕਲਾ ਸੀ, ਉਸ ਦੀ ਉਦਾਹਰਣ ਨਹੀਂ ਮਿਲਦੀ। ਦਰਅਸਲ ਉਨ੍ਹਾਂ ਦੀ ਸ਼ਾਇਰੀ ਸਿਸਟਮ ਦੁਆਰਾ ਹੋਈ ਬੇਇਨਸਾਫੀ ਦੀ ਸਜ਼ਾ ਭੁਗਤ ਰਹੇ ਮਜਲੂਮਾ ਅਤੇ ਦੱਬੇ ਕੁਚਲੇ ਲੋਕਾਂ ਦੀ ਪੀੜਾ ਦੀ ਨੁਮਾਇੰਦਗੀ ਕਰਦੀ ਹੈ। ਜਦੋਂ ਉਸ ਨੂੰ ਇਕ ਆਮ ਸਾਧਾਰਨ ਆਦਮੀ, ਜੋ ਸਿਸਟਮ ਦਾ ਸਤਾਇਆ ਹੋਇਆ ਹੈ ਸੁਣਦਾ ਜਾਂ ਪੜਦਾ ਹੈ ਤਾਂ ਉਹ ਨੂੰ ਉਸ 'ਚੋਂ ਆਪਣੇ ਖੁਦ ਤੇ ਬੀਤ ਰਹੇ ਹਾਲਾਤਾਂ ਆਭਾਸ ਹੁੰਦਾ ਹੈ ਜਾਂ ਇੰਝ ਕਹਿ ਲਵੋ ਕਿ ਸਤੇ ਹੋਏ ਨੂੰ ਆਪਣੇ ਦੁੱਖ ਦਰਦ ਨਾਲ ਹੂ-ਬਾ-ਹੂ ਮਿਲਦੀ ਜੁਲਦੀ ਪੀੜਾ ਮਹਿਸੂਸ ਹੁੰਦੀ ਹੈ। 

ਇਹੋ ਵਜ੍ਹਾ ਹੈ ਕਿ ਰਾਹਤ ਨੂੰ ਪੜਦਿਆਂ ਜਾਂ ਸੁਣਦਿਆਂ ਕਈ ਵਾਰ ਉਨ੍ਹਾਂ ਦੀਆਂ ਰਚਨਾਵਾਂ 'ਚੋਂ ਪਾਕਿਸਤਾਨੀ ਸ਼ਾਇਰ ਹਬੀਬ ਜਾਲਿਬ ਅਤੇ ਭਾਰਤ ਦੇ ਦੁਸ਼ਯੰਤ ਕੁਮਾਰ ਦੇ ਕਲਾਮ ਦੀ ਝਲਕ ਪੈਂਦੀ ਮਹਿਸੂਸ ਹੁੰਦੀ ਹੈ। ਇਕ ਥਾਂ ਰਾਹਤ ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਅਖੌਤੀ ਕਿਸਮ ਦੇ ਝੂਠੇ ਆਗੂਆਂ ਦੇ ਕਿਰਦਾਰ ਤੋਂ ਪਰਦਾ ਚੁੱਕਦਿਆਂ ਆਖਦੇ ਹਨ ਕਿ :-
ਝੂਠੋਂ ਨੇ ਝੂਠੋਂ ਸੇ ਕਹਾ ਹੈ ਸੱਚ ਬੋਲੋ। 
ਸਰਕਾਰੀ ਐਲਾਨ ਹੂਆ ਹੈ ਸਚ ਬੋਲੋ। 

ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਚੌਣਾਂ ਦੇ ਮੌਸਮ ਵਿੱਚ ਅਕਸਰ ਭਾਰਤ ਪਾਕਿਸਤਾਨ ਸਰਹੱਦ ਤੇ ਤਣਾਅ ਵੇਖਣ ਨੂੰ ਮਿਲਦਾ ਹੈ ਉਸ ਸੰਦਰਭ ਚੁਟਕੀ ਲੈਂਦਿਆਂ ਰਾਹਤ ਆਖਦੇ ਹਨ ਕਿ :-
ਸਰਹਦੋਂ ਪਰ ਬਹੁਤ ਤਨਾਓ ਹੈ ਕਿਆ। 
ਕੁਛ ਪਤਾ ਤੋ ਕਰੋ ਚੁਣਾਓ ਹੈ ਕਿਆ। 

ਅਜੋਕੇ ਸਮਾਜ 'ਚ ਜ਼ਮੀਨਾਂ ਜਾਇਦਾਦਾਂ ਨੂੰ ਹਥਿਆਉਣ ਲਈ ਜਿਸ ਪ੍ਰਕਾਰ ਭਾਈਆਂ ਭਾਈਆਂ ਦੇ ਰਿਸ਼ਤਿਆਂ ਕਈ ਵਾਰ ਤਲਖੀਆਂ ਵੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਦਾ ਨਕਸ਼ਾ ਰਾਹਤ ਆਪਣੇ ਸ਼ਬਦਾਂ ਵਿਚ ਚਿਤਵਦਿਆਂ ਅਜਿਹੇ ਹਾਲਾਤ ਵਿਚ ਸਬਰ ਅਤੇ ਸ਼ਹਿਨਸ਼ੀਲਤਾ ਦੀ ਤਲਕੀਨ ਕਰਦਿਆਂ ਆਖਦੇ ਹਨ ਕਿ :-
ਮੇਰੀ ਖਵਾਹਿਸ਼ ਹੈ ਕਿ ਆਂਗਣ ਮੇਂ ਨਾ ਦੀਵਾਰ ਉਠੇ। 
ਮੇਰੇ ਭਾਈ ਮੇਰੇ ਹਿੱਸੇ ਕੀ ਜ਼ਮੀਂ ਤੂ ਰੱਖ ਲੈ ਲੇ। 

ਰਾਹਤ ਇੰਦੋਰੀ ਦੀ ਵਧੇਰੇ ਸ਼ਾਇਰੀ ਭਾਵੇਂ ਇਨਕਲਾਬੀ ਤੇਵਰਾਂ ਦੀ ਨੁਮਾਇੰਦਗੀ ਕਰਦੀ ਹੈ ਪਰ ਕਿਤੇ ਕਿਤੇ ਉਨ੍ਹਾਂ ਦੇ ਕਲਾਮ 'ਚ ਰੂਮਾਨੀਅਤ ਦੀ ਝਲਕ ਵੀ ਵੇਖਣ ਨੂੰ ਮਿਲਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇੱਕ ਬਾਗੀ ਸ਼ਾਇਰ ਦੇ ਦਿਲ ਦੇ ਕਿਸੇ ਕੋਨੇ ਵਿੱਚ ਮੁਹੱਬਤ ਭਰੇ ਜਜ਼ਬਾਤ ਆਪਣਾ ਇਕ ਖੂਬਸੂਰਤ ਆਸ਼ਿਆਨਾ ਬਣਾਈ ਬੈਠੇ ਸਨ। ਤੁਸੀਂ ਵੀ ਵੇਖੋ ਰਾਹਤ ਦੇ ਇਸ ਅੰਦਾਜ਼ ਨੂੰ :-
ਕਿਸ ਨੇ ਦਸਤਕ ਦੀ ਹੈ ਦਿਲ ਪਰ ਕੌਣ ਹੈ। 
ਆਪ ਤੋ ਅੰਦਰ ਹੈਂ ਬਾਹਰ ਕੌਣ ਹੈ। 
ਉਸ ਕੀ ਯਾਦ ਆਈ ਹੈ ਸਾਂਸੋ ਜਰਾ ਧੀਰੇ ਚਲੋ। 
ਧੜਕਣੋਂ ਸੇ ਭੀ ਇਬਾਦਤ ਮੇਂ ਖਲਲ ਪੜਤਾ ਹੈ। 
ਨਾ-ਤਾਅਰੁਫ ਨਾ ਤਾਅਲੁਕ ਹੈ ਮਗਰ ਦਿਲ ਅਕਸਰ 
ਨਾਮ ਸੁਣਤਾ ਹੈ ਤੁਮਹਾਰਾ ਤੋ ਉਛਲ ਪੜਤਾ ਹੈ। 

ਇਕ ਹੋਰ ਵੱਖਰੇ ਅੰਦਾਜ਼ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਉਨ੍ਹਾਂ ਦਾ ਸ਼ੇਅਰ ਵੇਖੋ ਕਿ ਉਹ ਆਖਦੇ ਹਨ ਕਿ :-
ਮੈਂ ਪਰਬਤੋਂ ਸੇ ਲੜਤਾ ਰਹਾ ਔਰ ਚੰਦ ਲੋਗ। 
ਗੀਲੀ ਜ਼ਮੀਨ ਖੋਦ ਕਰ ਫਰਹਾਦ ਬਣ ਗਏ।

ਇੱਕ ਥਾਂ ਕਿਸੇ ਗਰੀਬ ਦੀ ਗਰੀਬੀ ਅਤੇ ਖੁੱਦਾਰੀ ਦਾ ਜ਼ਿਕਰ ਕਰਦਿਆਂ ਆਖਦੇ ਹਨ ਕਿ :-
ਵੋਹ ਚਾਹਤਾ ਥਾ ਕਿ ਕਾਸਾ ਖਰੀਦ ਲੇ ਮੇਰਾ। 
ਮੈਂ ਉਸ ਕੇ ਤਾਜ ਕੀ ਕੀਮਤ ਲਗਾ ਕੇ ਲੌਟਾ ਆਇਆ। 

ਇੱਕ ਹੋਰ ਖੂਬਸੂਰਤ ਸ਼ੇਅਰ ਚ ਕਹਿੰਦੇ ਹਨ ਕਿ :-
ਹਮ ਸੇ ਪਹਿਲੇ ਭੀ ਮੁਸਾਫਿਰ ਕਈ ਗੁਜਰੇ ਹੋਂਗੇ। 
ਕਮ ਸੇ ਕਮ ਰਾਹ ਕੇ ਪੱਥਰ ਤੋ ਹਟਾਤੇ ਜਾਤੇ। 

ਇਕ ਹੋਰ ਸ਼ੇਅਰ ਵਿਚ ਉਨ੍ਹਾਂ ਮੁਗਲਾਂ ਦੇ ਇਤਿਹਾਸਕ ਨੂੰ ਦੋ ਲਾਇਨਾਂ ਵਿੱਚ ਸਮੇਟਣ ਦੀ ਇਕ ਕਾਮਯਾਬ ਕੋਸ਼ਿਸ਼ ਕੀਤੀ ਹੈ ਕਿ :-
ਫੈਸਲੇ ਲਮਹਾਤ ਕੇ ਨਸਲੋਂ ਪੇ ਭਾਰੀ ਹੋ ਗਏ। 
ਬਾਪ ਹਾਕਮ ਥਾ ਮਗਰ ਬੇਟੇ ਭਿਖਾਰੀ ਹੋ ਗਏ। 

ਇਕ ਥਾਂ ਹੋਰ ਰਾਹਤ ਆਖਦੇ ਹਨ ਕਿ :-
ਹਮੀ ਬੁਨਿਆਦ ਕਾ ਪੱਥਰ ਹੈਂ ਲੇਕਿਨ 
ਹਮੇਂ ਘਰ ਸੇ ਨਿਕਾਲਾ ਜਾ ਰਹਾ ਹੈ।

ਅਕਸਰ ਮੁਸ਼ਾਇਰਿਆਂ ਨੂੰ ਆਪਣੇ ਸ਼ਬਦਾਂ ਦੀ ਅਦਾਇਗੀ ਦੇ ਵਿਲੱਖਣ ਅੰਦਾਜ਼  ਨਾਲ ਲੁੱਟਣ ਵਾਲੇ ਰਾਹਤ ਇੰਦੋਰੀ ਨੇ ਆਪਣੇ ਲਿਖੇ ਗੀਤਾਂ ਰਾਹੀਂ ਹਿੰਦੀ ਫ਼ਿਲਮਾਂ 'ਚ ਵੀ ਇਕ ਅਲੱਗ ਪਛਾਣ ਬਣਾਈ ਜਿਵੇਂ ਉਨ੍ਹਾਂ ਦੇ ਇਕ ਗੀਤ ਦੇ ਬੋਲ ਸਨ "ਨੀਂਦ ਚੁਰਾਈ ਮੇਰੀ, ਕਿਸ ਨੇ ਓ ਸਨਮ, ਤੂਨੇ" ਇਸੇ ਪ੍ਰਕਾਰ ਮੁੰਨਾ ਭਾਈ ਐੱਮ. ਬੀ. ਬੀ. ਐੱਸ. ਦੇ ਲਿੱਖੇ ਉਨ੍ਹਾਂ ਦੇ ਅਲੱਗ ਅਲੱਗ ਗੀਤਾਂ ਦਾ ਜਾਦੂ ਵੀ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਿਆ ਜਿਵੇਂ ਫ਼ਿਲਮ ਦਾ ਗੀਤ "ਐਮ ਬੋਲੇ ਤੋ ਮੁੰਨਾ" ਅਤੇ "ਚੰਦਾ ਮਾਮੂ ਸੋ ਗਏ, ਸੂਰਜ ਚਾਚੂ ਜਾਗੇ" ਆਦਿ ਅੱਜ ਵੀ ਰਾਹਤ ਦੀਆਂ ਯਾਦਾਂ ਤਾਜ਼ਾ ਕਰ ਜਾਂਦੇ ਹਨ। 

ਫਿਰਕਾਪ੍ਰਸਤੀ ਦੇ ਖ਼ਿਲਾਫ਼ ਲਿਖਣ ਵਾਲੇ ਰਾਹਤ ਨੂੰ ਸੋਸ਼ਲ ਮੀਡੀਆ ਤੇ ਕੱਟੜਪੰਥੀਆਂ ਦੇ ਕਾਫ਼ੀ ਭੱਦੇ ਕਮੈਂਟਾ ਦਾ ਸਾਹਮਣਾ ਕਰਨਾ ਪਿਆ। ਲੇਕਿਨ ਉਹ ਬਗੈਰ ਕਿਸੇ ਦੀ ਪ੍ਰਵਾਹ ਕੀਤਿਆਂ ਬੇਬਾਕ ਅਤੇ ਦਬੰਗ ਅੰਦਾਜ਼ 'ਚ ਆਪਣੀ ਗੱਲ ਪੂਰੀ ਨਿਡਰਤਾ ਨਾਲ ਕਹਿੰਦੇ ਰਹੇ। ਇੱਕ ਥਾਂ ਉਨ੍ਹਾਂ ਕਿਹਾ ਕਿ :-
ਮੈਂ ਮਰ ਜਾਊਂ ਤੋ ਮੇਰੀ ਇੱਕ ਅਲੱਗ ਪਹਿਚਾਣ ਲਿਖ ਦੇਣਾ
ਲਹੂ ਸੇ ਮੇਰੀ ਪੈਸ਼ਾਨੀ ਪੇ ਹਿੰਦੂਸਤਾਨ ਲਿੱਖ ਦੇਣਾ! 

ਇੱਕ ਹੋਰ ਥਾਂ ਰਾਹਤ  ਆਖਦੇ ਹਨ ਕਿ :-
ਜਨਾਜ਼ੇ ਪਰ ਮੇਰੇ ਲਿੱਖ ਦੇਣਾ ਯਾਰੋ
ਮੁਹੱਬਤ ਕਰਨੇ ਵਾਲਾ ਜਾ ਰਹਾ ਹੈ। 

ਮੈਨੂੰ ਯਾਦ ਹੈ ਕਿ ਮੈਂ ਰਾਹਤ ਸਾਹਿਬ ਨੂੰ ਦੋ ਮੁਸ਼ਾਇਰਿਆਂ 'ਚ ਮਿਲਿਆ ਸਾਂ ਦੋਵੇਂ ਵਾਰ ਬਹੁਤ ਗਰਮਜੋਸ਼ੀ ਨਾਲ ਮਿਲੇ ਸਨ ਉਹ। ਮੈਨੂੰ ਯਾਦ ਹੈ ਪਟਿਆਲਾ ਦੇ ਇਕ ਮੁਸ਼ਾਇਰੇ 'ਚ ਜਦੋਂ ਰਾਹਤ ਇੰਦੋਰੀ ਆਪਣਾ ਕਲਾਮ ਸੁਣਾਉਣ ਲਈ ਖੜ੍ਹੇ ਹੋਏ ਤਾਂ ਇਕ ਵੀਡੀਓ ਗਰਾਫਰ ਜਦੋਂ ਉਨ੍ਹਾਂ ਦੀ ਮੂਵੀ ਬਨਾਉਣ ਲੱਗਿਆ ਤਾਂ ਉਨ੍ਹਾਂ ਮੰਚ ਤੋਂ ਹੀ ਉਸ ਨੂੰ ਮੁਖਾਤਿਬ ਹੁੰਦਿਆਂ ਆਖਿਆ ਕਿ "ਆਪ ਖਾਹਮਖਾਹ ਮੁਝੇ ਇਸ ਕੈਮਰੇ ਮੇਂ ਕੈਦ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈਂ ਹਾਲਾਂਕਿ ਇਸ ਮੈਂ ਕੈਦ ਹੋਣੇ ਵਾਲਾ ਨਹੀਂ ਹੂੰ। (ਦਰਅਸਲ ਉਨ੍ਹਾਂ ਇਸ਼ਾਰਾ ਆਪਣੇ ਕਾਲੇ ਰੰਗ ਵੱਲ ਸੀ) ਇਸੇ ਤਰ੍ਹਾਂ ਰਾਹਤ ਦੇ ਅਕਸਰ ਮੁਸ਼ਾਇਰਿਆਂ ਦੌਰਾਨ ਜਦੋਂ ਉਹ ਕਲਾਮ ਸੁਣਾਉਂਦੇ ਸੁਣਾਉਂਦੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਤਾਂ ਅਕਸਰ ਉਨ੍ਹਾਂ ਦੀ ਜਿੰਦਾਦਿਲੀ ਦੇ ਲੋਕੀ ਕਾਇਲ ਹੋ ਜਾਂਦੇ। 

ਇਸ ਤੋਂ ਪਹਿਲਾਂ ਜਦੋਂ ਬੀ ਏ 'ਚ ਪੜਦਾ ਸਾਂ ਤਾਂ ਇਕ ਮੁਸ਼ਾਇਰੇ ਦੀ ਸਮਾਪਤੀ ਤੇ ਮੈਂ ਆਪਣੀ ਇਕ ਡਾਇਰੀ ਰਾਹਤ ਸਾਹਿਬ ਮੂਹਰੇ ਕਰਦਿਆਂ ਆਟੋਗ੍ਰਾਫ ਦੇਣ ਦੀ ਗੁਜਾਰਿਸ਼ ਕੀਤੀ ਤਾਂ ਉਨ੍ਹਾਂ ਓਸ ਡਾਇਰੀ ਤੇ ਜੋ ਸ਼ੇਅਰ ਲਿਖਿਆ ਸੀ ਉਹ ਇਹ ਸੀ ਕਿ :-
ਬਣ ਕੇ ਇੱਕ ਹਾਦਸਾ ਅਖਬਾਰ ਮੇਂ ਆ ਜਾਏਗਾ। 
ਜੋ ਨਹੀਂ ਹੋਗਾ ਵੋਹ ਅਖਬਾਰ ਮੇਂ ਆ ਜਾਏਗਾ।। 

ਇਸੇ ਗਜ਼ਲ ਦਾ ਇਕ ਹੋਰ ਸ਼ੇਅਰ ਬਹੁਤ ਮਸ਼ਹੂਰ ਹੋਇਆ ਸੀ ਜਿਸ ਚ ਉਨ੍ਹਾਂ ਅਜੌਕੀ ਰਾਜਨੀਤੀ ਦੀ ਵਿਡੰਬਣਾ ਕਰਦਿਆਂ ਕਿਹਾ ਸੀ ਕਿ :-
ਚੋਰ ਉੱਚਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ। 
ਕੌਣ ਕਬ ਕੋਨਸੀ ਸਰਕਾਰ ਮੇਂ ਆ ਜਾਏਗਾ।। 

ਆਪਣੇ ਮਰਨ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ਤੇ ਆਪਣੇ ਚਾਹੁਣ ਵਾਲਿਆਂ ਨੂੰ ਕਿਹਾ ਸੀ ਕਿ "ਕੋਵਿਡ ਦੇ ਸ਼ੁਰੂਆਤੀ ਲੱਛਣ ਵਿਖਾਈ ਦੇਣ ਉਪਰੰਤ ਕਲ ਮੇਰਾ ਕਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪੋਜਟਿਵ ਆਈ ਹੈ। ਜਿਸ ਦੇ ਚਲਦਿਆਂ ਅਰਬਿੰਦੋ ਹਸਪਤਾਲ 'ਚ ਭਰਤੀ ਹਾਂ, ਦੁਆ ਕਰਨਾ ਕਿ ਜਲਦੀ ਤੋਂ ਜਲਦੀ ਬੀਮਾਰੀ ਨੂੰ ਮਾਤ ਦੇ ਦੇਵਾਂ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਅਰਥਾਤ ਉਸੇ ਸ਼ਾਮ ਨੂੰ ਕਰੀਬ ਪੰਜ ਵਜੇ ਡਾਕਟਰ ਅਨੁਸਾਰ ਉਨ੍ਹਾਂ ਨੂੰ ਦਿਲ ਦੇ ਦੋ ਦੌਰੇ ਪਏ ਅਤੇ ਉਹਨਾਂ ਮੌਤ ਹੋ ਗਈ । ਜਿਵੇਂ ਹੀ ਉਨ੍ਹਾਂ ਮੌਤ ਹੋਈ ਤਾਂ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਦੇਸ਼ ਭਰ 'ਚ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ਅੰਦਰ ਇਕ ਮਾਤਮ ਪਸਰ ਗਿਆ ਸੀ।

ਜ਼ਿਕਰਯੋਗ ਹੈ ਕਿ 11 ਅਗਸਤ ਦੀ ਰਾਤ ਨੂੰ ਹੀ ਸਾਢੇ ਨੌਂ ਵਜੇ ਦੇ ਕਰੀਬ ਰਾਹਤ ਸਾਹਿਬ ਦੇ ਜਿਸਮ ਨੂੰ ਛੋਟੀ ਖਜਰਾਨੀ (ਇੰਦੋਰ) ਦੇ ਇੱਕ ਕਬਰਿਸਤਾਨ ਵਿਖੇ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਉਨ੍ਹਾਂ ਦੇ ਦਫਨਾਉਣ ਦੀ ਖਬਰ ਪੜਦਿਆਂ ਇਕ ਸ਼ੇਅਰ ਸਹਿਜੇ ਹੀ ਦਿਮਾਗ 'ਚ ਘੁੰਮ ਗਿਆ ਕਿ :-
ਦੋ ਗਜ਼ ਸਹੀ ਮਗਰ ਯੇਹ ਮੇਰੀ ਮਲਕੀਅਤ ਤੋ ਹੈ। 
ਐ ਮੌਤ ਤੂਨੇ ਮੁਝ ਕੋ ਜ਼ਿਮੀਂਦਾਰ ਕਰ ਦੀਆ।। 

 

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ :9855259650 

  • Rahat Indori
  • Urdu Main Mushaira
  • Indian Bollywood Lyricist
  • Urdu Poet
  • Rafatullah Quresh

ਸ਼ਿਲਪਾ ਕੋਲੋਂ ਪੁੱਛਗਿੱਛ ਕਰਨ ਮੁੰਬਈ ਪੁੱਜੀ ਲਖਨਊ ਪੁਲਸ ਨੂੰ ਨਹੀਂ ਮਿਲੀ ਅਦਾਕਾਰਾ, ਧੋਖਾਧੜੀ ਮਾਮਲੇ ’ਚ ਨੋਟਿਸ ਜਾਰੀ

NEXT STORY

Stories You May Like

  • indian origin residents of texas missing
    ਨੇਪਾਲ ਹੜ੍ਹ: ਭਾਰਤੀ ਮੂਲ ਦੇ ਟੈਕਸਾਸ ਦੇ 4 ਨਿਵਾਸੀ ਲਾਪਤਾ, ਰਾਹਤ ਕਾਰਜਾਂ ਲਈ 100,000 ਡਾਲਰ ਦੀ ਰਾਸ਼ੀ ਜਾਰੀ
  • shares of jewellery companies fell
    PM ਮੋਦੀ ਦੇ ਬਿਆਨ ਤੋਂ ਬਾਅਦ ਡਿੱਗੇ Jewellery ਕੰਪਨੀਆਂ ਦੇ ਸ਼ੇਅਰ,
  • punjab schools school buses school closures
    ਭਲਕੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ ਰਹਿਣਗੇ ਬੰਦ
  • badshah isha rikhi jasmine masih divorce
    ਪਹਿਲੀ ਪਤਨੀ ਤੋਂ 8 ਸਾਲ ਤੇ ਦੂਜੀ ਤੋਂ 5 ਮਹੀਨੇ ਬਾਅਦ ਹੀ ਵੱਖ ਹੋਏ ਬਾਦਸ਼ਾਹ, ਜਾਣੋ ਰੈਪਰ ਦੀ ਰਿਲੇਸ਼ਨਸ਼ਿਪ ਹਿਸਟਰੀ
  • tension among teachers of punjab
    ਟੈਨਸ਼ਨ 'ਚ ਪੰਜਾਬ ਦੇ ਅਧਿਆਪਕ! ਬਦਲੀਆਂ ਦੇ ਹੁਕਮਾਂ ਮਗਰੋਂ ਵੀ ਰਾਹਤ ਨਹੀਂ, ਪੜ੍ਹੋ ਕੀ ਹੈ ਖ਼ਬਰ
  • schools may remain closed on thursday  september 3
    ਵੀਰਵਾਰ 3 ਸਤੰਬਰ ਨੂੰ ਬੰਦ ਰਹਿ ਸਕਦੇ ਹਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ, ਲਿਆ ਗਿਆ ਵੱਡਾ ਫ਼ੈਸਲਾ
  • a woman was taken off the train alone despite a confirmed ticket
    ਕੰਫਰਮ ਟਿਕਟ ਦੇ ਬਾਵਜੂਦ ਇਕੱਲੀ ਔਰਤ ਨੂੰ ਅੱਧੀ ਰਾਤ ਰੇਲਗੱਡੀ ਤੋਂ ਉਤਾਰਿਆ, ਹੈਰਾਨ ਕਰੇਗਾ ਪੂਰਾ ਮਾਮਲਾ
  • police tighten security arrangements in gurdaspur for janmashtami festival
    ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਗੁਰਦਾਸਪੁਰ ’ਚ ਪੁਲਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਸਖ਼ਤ
  • accident on goraya phillaur national highway  12 people injured
    ਗੋਰਾਇਆ-ਫਿਲੌਰ NH 'ਤੇ ਵਾਪਰਿਆ ਹਾਦਸਾ, 12 ਲੋਕ ਜ਼ਖ਼ਮੀ
  • warning issued for border districts
    ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
  • new sabji mandi maqsudan jalandhar
    ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ...
  • pyramid e services administrators file case in violence case
    ਪਿਰਾਮਿਡ ਈ-ਸਰਵਿਸਿਜ਼ ਹਿੰਸਾ ਮਾਮਲੇ 'ਚ ਪ੍ਰਬੰਧਕਾਂ ਨੇ ਕਰਵਾਇਆ ਕੇਸ ਦਰਜ,...
  • massive fire at the modi farm mattress factory in jalandhar
    ਧਮਾਕਿਆਂ ਨਾਲ ਦਹਿਲਿਆ ਜਲੰਧਰ ਦਾ ਇਹ ਇਲਾਕਾ! ਫੈਕਟਰੀ 'ਚ ਲੱਗੀ ਭਿਆਨਕ ਅੱਗ
  • ed issues fresh summons to former punjab chief secretary anurag verma
    ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ
  • a man committed suicide in sudhama vihar  jalandhar
    ਜਲੰਧਰ ਦੇ ਸੁਧਾਮਾ ਵਿਹਾਰ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
  • seva missing from sewa kendras
    ਸੇਵਾ ਕੇਂਦਰਾਂ 'ਚੋਂ ‘ਸੇਵਾ’ ਗ਼ਾਇਬ, ਫਾਈਲਾਂ ’ਤੇ ਕੁੰਡਲੀ ਮਾਰ ਕੇ ਬੈਠਾ ਸਿਸਟਮ!...
Trending
Ek Nazar
top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

veteran singer passes away

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਗਾਇਕ ਨੇ ਛੱਡੀ ਦੁਨੀਆ, PM ਮੋਦੀ ਨੇ...

deepika chikhlia wants to break away from the image of 40 year old mata   sita

'ਹੁਣ ਚਾਹੁੰਦੀ ਹਾਂ ਨਵਾਂ ਤੇ ਦਮਦਾਰ ਰੋਲ' ; 40 ਸਾਲਾਂ ਦੇ ਮਾਤਾ 'ਸੀਤਾ'...

20 feet breach in the sirhind canal at chamkaur sahib

ਪੰਜਾਬ 'ਚ ਡੇਢ ਦਰਜਨ ਪਿੰਡਾਂ 'ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ 'ਚ ਪਿਆ ਪਾੜ

iran us conflict

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

joshua wong pleads guilty

ਹਾਂਗਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੇ ਵਿਦੇਸ਼ੀ ਮਿਲੀਭੁਗਤ ਦਾ ਦੋਸ਼ ਕਬੂਲਿਆ

bus overturns

ਮਿਸਰ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 16 ਮੌਤਾਂ ਤੇ ਦਰਜਨਾਂ ਹੋਰ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • trailer of  om ka hari  released
      ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼
    • singer resham singh anmol joins farmers protest
      ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਏ ਗਾਇਕ ਰੇਸ਼ਮ ਸਿੰਘ ਅਨਮੋਲ ! ਬੀਬੀਆਂ ਦੀ ਕੀਤੀ...
    • punjabi singer baljit singh
      ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ...
    • sai baba fame sudhir dalvi returns home from hospital
      ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...
    • famous actress gains 14 kilos for film  it  s hard to recognize her
      ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ
    • shobhinaw satyaa played the role of baba neem karoli in hanuman ansh
      ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...
    • meena kumari  s   pakeezah   4k restoration to premiere at the lff
      ਲੰਡਨ ਫਿਲਮ ਫੈਸਟੀਵਲ 'ਚ ਦਿਖਾਇਆ ਜਾਵੇਗਾ 'ਪਾਕੀਜ਼ਾ' ਦਾ 4K ਰਿਸਟੋਰਡ ਵਰਜਨ
    • veteran singer passes away
      ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਗਾਇਕ ਨੇ ਛੱਡੀ ਦੁਨੀਆ, PM ਮੋਦੀ ਨੇ...
    • deepika chikhlia wants to break away from the image of 40 year old mata   sita
      'ਹੁਣ ਚਾਹੁੰਦੀ ਹਾਂ ਨਵਾਂ ਤੇ ਦਮਦਾਰ ਰੋਲ' ; 40 ਸਾਲਾਂ ਦੇ ਮਾਤਾ 'ਸੀਤਾ'...
    • sonu sood  relief materials  floods  nepal  people
      ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +