ਲਾਸ ਏਂਜਲਸ (ਬਿਊਰੋ)– ਰਿਕੀ, ਫਾਲਗੁਨੀ ਤੇ ਜੋਸੇਫ ਦੀ ਜਿੱਤ ਨਾਲ ਗ੍ਰੈਮੀ ਐਵਾਰਡਸ 2022 ’ਚ ਭਾਰਤ ਦੀ ਧੂਮ ਮਚ ਗਈ ਹੈ। ਭਾਰਤੀ ਗੀਤਕਾਰ ਤੇ ਸੰਗੀਤਕਾਰ ਰਿਕੀ ਕੇਜ ਨੇ ਦੂਜੀ ਵਾਰ ਗ੍ਰੈਮੀ ਐਵਾਰਡ ਆਪਣੇ ਨਾਂ ਕੀਤਾ। ਉਨ੍ਹਾਂ ਨੂੰ ਇਹ ਐਵਾਰਡ ‘ਡਿਵਾਈਨ ਟਾਈਡਸ’ ਨਾਂ ਦੀ ਮਿਊਜ਼ਿਕ ਐਲਬਮ ਲਈ ਦਿੱਤਾ ਗਿਆ।
ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਰਿਕੀ ਨੂੰ ਵਧਾਈ ਦਿੱਤੀ। ਨਿਊਯਾਰਕ ਨਿਵਾਸੀ ਭਾਰਤ ਮੂਲ ਦੀ ਗਾਇਕਾ ਫਾਲਗੁਨੀ ਸ਼ਾਹ ਨੇ ਪਹਿਲੀ ਵਾਰ ਗ੍ਰੈਮੀ ਐਵਾਰਡ ਜਿੱਤਿਆ। ਬੈਸਟ ਬਾਲ ਐਲਬਮ ਵਰਗ ’ਚ ‘ਏ ਕਲਰਫੁਲ ਵਰਲਡ’ ਨਾਂ ਦੀ ਐਲਬਮ ਲਈ ਫਾਲਗੁਨੀ ਨੂੰ ਐਵਾਰਡ ਦਿੱਤਾ ਗਿਆ।
ਭਾਰਤੀ-ਅਮਰੀਕੀ ਪ੍ਰੋਡਿਊਸਰ ਜੋਸੇਫ ਪਟੇਲ ਦੀ ‘ਸਮਰ ਆਫ ਸੋਲ’ ਨੂੰ ਆਸਕਰ ਤੋਂ ਬਾਅਦ ਗ੍ਰੈਮੀ ’ਚ ਵੀ ਬੈਸਟ ਸੰਗੀਤ ਫ਼ਿਲਮ ਐਵਾਰਡ ਦਿੱਤਾ ਗਿਆ। ਲਾਸ ਵੇਗਾਸ ਦੇ ਐੱਮ. ਜੀ. ਐੱਮ. ਗ੍ਰੈਂਡ ਮਾਰਕੀ ਬਾਲਰੂਮ ’ਚ ਐਤਵਾਰ ਰਾਤ ਨੂੰ ਆਯੋਜਿਤ 64ਵੇਂ ਗ੍ਰੈਮੀ ਐਵਾਰਡ ਸਮਾਰੋਹ ਦੌਰਾਨ ਆਰਜੂ ਆਫਤਾਬ ਨੇ ਇੰਟਰਨੈਸ਼ਨਲ ਬੈਸਟ ਸੰਗੀਤ ਪ੍ਰਦਰਸ਼ਨ ਵਰਗ ’ਚ ਆਪਣੇ ਗੀਤ ‘ਮੁਹੱਬਤ’ ਲਈ ਐਵਾਰਡ ਹਾਸਲ ਕੀਤਾ।
ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ
ਅਮਰੀਕੀ ਗਾਇਕ ਜੌਨ ਬੈਟਿਸਟ ਨੂੰ ਐਲਬਮ ‘ਵੀ ਆਰ’ ਲਈ ਟ੍ਰਾਫੀ ਆਫ ਦਿ ਈਅਰ ਨਾਲ ਨਿਵਾਜਿਆ ਗਿਆ। ਉਨ੍ਹਾਂ ਨੇ 11 ਕੈਟਾਗਿਰੀਜ਼ ’ਚ ਨਾਮੀਨੇਸ਼ਨ ਹਾਸਲ ਕੀਤਾ ਸੀ ਤੇ ਪੰਜ ਐਵਾਰਡ ਹਾਸਲ ਕੀਤੇ। ਸਮਾਰੋਹ ’ਚ ਸੰਗੀਤਕਾਰ ਏ. ਆਰ. ਰਹਿਮਾਨ ਨੇ ਪੁੱਤਰ ਤੇ ਗਾਇਕ ਏ. ਆਰ. ਅਮੀਨ ਨਾਲ ਸ਼ਿਰਕਤ ਕੀਤੀ। ਮੁੰਬਈ ’ਚ ਜਨਮੀ ਫਾਲਗੁਨੀ ਉਰਫ ਫਾਲੂ ਸਾਲ 2000 ’ਚ ਕਰੀਅਰ ਦੀ ਭਾਲ ’ਚ ਅਮਰੀਕਾ ਚਲੀ ਗਈ ਸੀ।
ਉਥੇ ਆਸਕਰ ਤੋਂ ਬਾਅਦ ਗ੍ਰੈਮੀ ਐਵਾਰਡ ਸਮਾਰੋਹ ਦੇ ‘ਇਨ ਮੈਮੋਰੀਅਮ’ ਕੈਟਾਗਿਰੀ ’ਚ ਵੀ ਸਵਰਗੀ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਤੇ ਸੰਗੀਤਕਾਰ ਬੱਪੀ ਲਹਿਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਕਾਰਨ ਲੋਕ ਕਾਫੀ ਨਾਰਾਜ਼ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫਲੋਰਲ ਡਰੈੱਸ 'ਚ ਨੇਹਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪ੍ਰਾਈਵੇਟ ਜੈੱਟ ਦੇ ਅੰਦਰ ਗਾਇਕਾ ਨੇ ਕਰਵਾਇਆ ਮੇਕਅਪ
NEXT STORY