ਮੁੰਬਈ (ਬਿਊਰੋ) - ਆਈਫਾ 2022 ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ 26 ਤੇ 27 ਮਈ, 2023 ਨੂੰ 'ਯਾਸ ਆਈਲੈਂਡ ਅਬੂ ਧਾਬੀ' ’ਚ ਵਰਲਡ ਕਲਾਸ ਐਤਿਹਾਦ ਐਰਿਨਾ ’ਤੇ ਮਿਡਲ ਈਸਟ ਦੇ ਸਭ ਤੋਂ ਵੱਡੇ ਆਧੁਨਿਕ ਇਨਡੋਰ ਐਂਟਰਟੇਨਮੈਂਟ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ ਤੇ ਐਵਾਰਡਜ਼ (ਆਈਫਾ) ਵੀਕੈਂਡ ਤੇ ਐਵਾਰਡਜ਼ ਦੀ ਵਾਪਸੀ ਹੋਵੇਗੀ। ਆਈਫਾ ਐਵਾਰਡਜ਼ ਦੀ ਮੇਜ਼ਬਾਨੀ ਨੈਸ਼ਨਲ ਐਵਾਰਡ ਜੇਤੂ ਅਦਾਕਾਰ ਵਿੱਕੀ ਕੌਸ਼ਲ ਤੇ ਅਭਿਸ਼ੇਕ ਬੱਚਨ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ
ਵਿੱਕੀ ਕੌਸ਼ਲ : ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ, ਆਈਫਾ ਦੇ ਨਾਲ ਮੇਰਾ ਸਫ਼ਰ ਸੱਤ ਸਾਲ ਪਹਿਲਾਂ ਮੇਰੀ ਪਹਿਲੀ ਫ਼ਿਲਮ ‘ਮਸਾਨ’ ਨਾਲ ਸ਼ੁਰੂ ਹੋਇਆ, ਜਦੋਂ ਮੈਂ ਸਰਵੋਤਮ ਡੈਬਿਊ ਐਵਾਰਡ ਜਿੱਤਿਆ, ਇਸ ਤੋਂ ਬਾਅਦ ਪਿਛਲੇ ਸਾਲ ‘ਸੰਜੂ’ ਤੇ ‘ਸਰਦਾਰ ਊਧਮ’ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ। ਮੈਂ ਅਭਿਸ਼ੇਕ ਬੱਚਨ ਨਾਲ ਆਈਫਾ ਐਵਾਰਡਜ਼ ਹੋਸਟ ਦੇ ਤੌਰ ’ਤੇ ਸੈਂਟਰ ਸਟੇਜ ’ਤੇ ਵਾਪਸ ਆਉਣ ਦਾ ਇੰਤਜ਼ਾਰ ਨਹੀਂ ਕਰ ਸਕਦਾ।
ਇਹ ਖ਼ਬਰ ਵੀ ਪੜ੍ਹੋ : ਵਿਆਹ ’ਤੇ ਪਹਿਲੀ ਵਾਰ ਤੋੜੀ ਸ਼ਹਿਨਾਜ਼ ਗਿੱਲ ਨੇ ਚੁੱਪੀ, ਕਿਹਾ- ‘ਹੁਣ ਇਨ੍ਹਾਂ ਚੀਜ਼ਾਂ ’ਤੇ...’
ਅਭਿਸ਼ੇਕ ਬੱਚਨ ਨੇ ਕਿਹਾ ਕਿ ਮੈਂ ਆਬੂ ਧਾਬੀ ਦੇ ਯਾਸ ਆਈਲੈਂਡ ਵਿਖੇ 23ਵੇਂ ਆਈਫਾ ਐਵਾਰਡਜ਼ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਾਂ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਕੰਗਨਾ ਰਣੌਤ ਨੇ ਕੀਤੀ ਜਾਵੇਦ ਅਖਤਰ ਦੀ ਤਾਰੀਫ਼, ਕਿਹਾ- ਘਰ ’ਚ ਵੜ ਕੇ ਮਾਰਿਆ
NEXT STORY