ਮੁੰਬਈ (ਬਿਊਰੋ) : ਆਦਿੱਤਿਆ ਚੋਪੜਾ ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ ਤੇ ਸ਼ਾਹਰੁਖ ਖ਼ਾਨ ਨੂੰ ਆਲ-ਟਾਈਮ ਬਲਾਕਬਸਟਰ ‘ਪਠਾਨ’ ਲਈ ਵੱਡੇ ਪਰਦੇ ’ਤੇ ਲਿਆਏ ਹਨ। ਇਸ ਕਦਮ ਨੇ ਦੋ ਸੁਪਰ-ਜਾਸੂਸ 'ਪਠਾਨ ਦੇ ਰੂਪ ’ਚ ਸ਼ਾਹਰੁਖ ਤੇ ‘ਟਾਈਗਰ’ ਦੇ ਰੂਪ ’ਚ ਸਲਮਾਨ ਦੇ ਨਾਲ ਯਸ਼ਰਾਜ ਫਿਲਮਸ ਦੇ ਮਸ਼ਹੂਰ ਸਪਾਈ ਯੂਨੀਵਰਸ ਦੇ ਜਨਮ ਦੀ ਨਿਸ਼ਾਨਦੇਹੀ ਕੀਤੀ, ਜਿਸ ਨੇ ਦੁਨੀਆ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਬੇਰਹਿਮ ਕਿਰਾਏ ਦੇ ਫੌਜੀ ਵੀ ਸਪਾਈ ਯੂਨੀਵਰਸ ਦੀ ਟਾਈਮਲਾਈਨ ’ਚ ਬਹੁਤ ਵਧੀਆ ਦੋਸਤ ਹਨ।
ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡ ਰਹੇ ਸਨ ਸਤੀਸ਼ ਕੌਸ਼ਿਕ, ਆਖਰੀ ਪੋਸਟ ਦੇਖ ਨਮ ਹੋਈਆਂ ਅੱਖਾਂ
ਹੁਣ, ਸ਼ਾਹਰੁਖ ਖ਼ਾਨ ਇਕ ਐਡ੍ਰੇਨਾਲਾਈਨ ਪੰਪਿੰਗ ਐਕਸ਼ਨ ਸੀਨ ਦੁਆਰਾ ਟਾਈਗਰ ਫ੍ਰੈਂਚਾਇਜ਼ੀ ’ਚ ਦਾਖ਼ਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦੀ ਸ਼ੂਟਿੰਗ ਅਪ੍ਰੈਲ ਦੇ ਅਖੀਰ ’ਚ ਮੁੰਬਈ ’ਚ 7 ਦਿਨਾਂ ਤੱਕ ਹੋਵੇਗੀ। ਧਿਆਨਯੋਗ ਹੈ ਕਿ ਇਸ ਸੀਨ ਲਈ ਆਦਿੱਤਿਆ ਚੋਪੜਾ ਤੇ ‘ਟਾਈਗਰ-3’ ਦੇ ਨਿਰਦੇਸ਼ਕ ਮਨੀਸ਼ ਸ਼ਰਮਾ ਨੇ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਪਲਾਨਿੰਗ ਕੀਤੀ ਹੈ ਤਾਂ ਕਿ ਇਸ ਨੂੰ ਦੇਸ਼ ਲਈ ਇਕ ਚਰਚਾ ਦਾ ਵਿਸ਼ਾ ਬਣਾਇਆ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਘਰ ਸਾਈਂ ਸੰਧਿਆ 'ਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਦੇ ਮਾਪੇ, ਲਿਖੀ ਇਹ ਗੱਲ
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੀਪਿਕਾ ਪਾਦੂਕੋਣ ਨੇ ਇਸ ਹੋਲੀ ‘ਬੇਸ਼ਰਮ ਰੰਗ’ ਨਾਲ ਮਚਾਈ ਧੁੰਮ
NEXT STORY