ਮੁੰਬਈ (ਬਿਊਰੋ) : ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਫ਼ਿਲਮ ‘ਪਠਾਨ’ ਦੀ ਸ਼ਾਨਦਾਰ ਸਫ਼ਲਤਾ ਨਾਲ ਬੁਲੰਦੀਆਂ ’ਤੇ ਹੈ। ਦੀਪਿਕਾ ਦਾ ਨਸ਼ਾ ਪ੍ਰਸ਼ੰਸਕਾਂ ’ਤੇ ਇੰਨਾ ਜ਼ਿਆਦਾ ਹੈ ਕਿ ਹੋਲੀ ਦੇ ਖ਼ਾਸ ਮੌਕੇ ’ਤੇ ਵੀ ਹਰ ਕੋਈ ਉਸ ਦੇ ਰੰਗਾਂ ’ਚ ਰੰਗੇ ਨਜ਼ਰ ਆ ਰਹੇ ਹਨ। ਦਰਅਸਲ ਇਸ ਹੋਲੀ ’ਤੇ ਦੀਪਿਕਾ ਪਾਦੂਕੋਣ ਦਾ ‘ਬੇਸ਼ਰਮ ਰੰਗ’ ਹਰ ਪਾਸੇ ਛਾਇਆ ਰਿਹਾ ਤੇ ਸਾਰਿਆਂ ਨੇ ‘ਪਠਾਨ’ ਦੇ ਇਸ ਸੁਪਰ ਪਾਪੂਲਰ ਗੀਤ ਨਾਲ ਹੋਲੀ ਮਨਾਈ ਤੇ ਇਸ ਗੀਤ ’ਤੇ ਡਾਂਸ ਕੀਤਾ।
ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡ ਰਹੇ ਸਨ ਸਤੀਸ਼ ਕੌਸ਼ਿਕ, ਆਖਰੀ ਪੋਸਟ ਦੇਖ ਨਮ ਹੋਈਆਂ ਅੱਖਾਂ
ਇਸ ਤਰ੍ਹਾਂ ‘ਬੇਸ਼ਰਮ ਰੰਗ’ ਪ੍ਰਸ਼ੰਸਕਾਂ ਦਾ ਪਸੰਦੀਦਾ ਹੋਲੀ ਗੀਤ ਬਣ ਗਿਆ। ਖੈਰ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੀਪਿਕਾ ਪਾਦੂਕੋਣ ਦਾ ਕੋਈ ਗੀਤ ਹੋਲੀ ’ਤੇ ਇੰਨਾ ਮਸ਼ਹੂਰ ਹੋਇਆ ਹੋਵੇ। ਇਸ ਤੋਂ ਪਹਿਲਾਂ ‘ਯੇ ਜਵਾਨੀ ਹੈ ਦੀਵਾਨੀ’ ਦਾ ਗੀਤ ‘ਬਲਮ ਪਿਚਕਾਰੀ’ ਹਰ ਹੋਲੀ ’ਤੇ ਧਮਾਲ ਮਚਾ ਰਿਹਾ ਹੈ। ਇਸ ਗੀਤ ’ਚ ਦੀਪਿਕਾ ਤੇ ਰਣਬੀਰ ਨਜ਼ਰ ਆਏ ਸਨ ਤੇ ਹੋਲੀ ਦੇ ਰੰਗਾਂ ਵਾਂਗ ਇਹ ਗੀਤ ਵੀ ਹਰ ਦੂਜੇ ਵਿਅਕਤੀ ਦੇ ਬੁੱਲਾਂ ’ਤੇ ਚੜ੍ਹ ਜਾਂਦਾ ਹੈ। ਇਸ ਵਾਰ ‘ਬਲਮ ਪਿਚਕਾਰੀ’ ਦੇ ਨਾਲ-ਨਾਲ ਲੋਕ ਹੋਲੀ ’ਤੇ ‘ਬੇਸ਼ਰਮ ਰੰਗ’ ਵੀ ਕਾਫੀ ਵਜਾ ਰਹੇ ਹਨ, ਜਿਸ ’ਚ ਦੀਪਿਕਾ ਨਾਲ ਸ਼ਾਹਰੁਖ ਖ਼ਾਨ ਦੀ ਧਮਾਕੇਦਾਰ ਕੈਮਿਸਟਰੀ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਘਰ ਸਾਈਂ ਸੰਧਿਆ 'ਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਦੇ ਮਾਪੇ, ਲਿਖੀ ਇਹ ਗੱਲ
ਵਰਕ ਫਰੰਟ ’ਤੇ, ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ‘ਪਠਾਨ’ ਦੇਣ ਤੋਂ ਬਾਅਦ, ਦੀਪਿਕਾ ਅਗਲੀ ਵਾਰ ‘ਫਾਈਟਰ’ ’ਚ ਰਿਤਿਕ ਰੋਸ਼ਨ ਨਾਲ ਤੇ ‘ਪ੍ਰਾਜੈਕਟ ਕੇ.’ ’ਚ ਅਮਿਤਾਭ ਬੱਚਨ, ਪ੍ਰਭਾਸ ਤੇ ਦਿਸ਼ਾ ਪਟਾਨੀ ਨਾਲ ਨਜ਼ਰ ਆਵੇਗੀ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ ਪਤਨੀ ਤੇ ਧੀ ਲਈ ਛੱਡੀ ਕਰੋੜਾਂ ਦੀ ਜਾਇਦਾਦ
NEXT STORY