ਚੰਡੀਗੜ੍ਹ (ਬਿਊਰੋ)– ਗਾਇਕਾਂ ਦਾ ਨਾਂ ਬਣਾਉਣ ਪਿੱਛੇ ਗੀਤਕਾਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਗੀਤਕਾਰ ਆਪਣੀ ਕਲਮ ਦੀ ਤਾਕਤ ਨਾਲ ਵਕਤ ਨੂੰ ਬਦਲਣ ਦੀ ਹਿੰਮਤ ਰੱਖਦਾ ਹੈ। ਅਜਿਹਾ ਹੀ ਇਕ ਗੀਤਕਾਰ ਪੰਜਾਬੀ ਸੰਗੀਤ ਜਗਤ ’ਚ ਵੀ ਮੌਜੂਦ ਹੈ, ਜਿਸ ਨੇ ਆਪਣੀ ਲੇਖਣੀ ਨਾਲ ਦੁਨੀਆ ਭਰ ’ਚ ਨਾਂ ਕਮਾਇਆ ਹੈ।
ਜਾਨੀ ਨੇ ਆਪਣੀ ਕਲਮ ਨਾਲ ਲੋਕਾਂ ਦੇ ਦਿਲਾਂ ’ਚ ਖ਼ਾਸ ਥਾਂ ਬਣਾਈ ਹੈ। ਗਿੱਦੜਬਾਹਾ ਦਾ ਇਕ ਆਮ ਜਿਹਾ ਮੁੰਡਾ ਆਪਣੀ ਕਲਮ ਦੇ ਜ਼ੋਰ ’ਤੇ ਪੰਜਾਬੀ ਤੇ ਹਿੰਦੀ ਸੰਗੀਤ ਜਗਤ ’ਚ ਛਾਇਆ ਹੋਇਆ ਹੈ।
‘ਸੋਚ’, ‘ਪਛਤਾਓਗੇ’, ‘ਫਿਲਹਾਲ’ ਵਰਗੇ ਸੁਪਰਹਿੱਟ ਗੀਤ ਦੇਣ ਵਾਲੇ ਜਾਨੀ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਜਾਨੀ ਨਾਲ ਗੀਤ ਗਾਉਣ ਤੇ ਸੰਗੀਤ ਦੇਣ ਵਾਲੇ ਬੀ ਪਰਾਕ ਨੇ ਜਾਨੀ ਨਾਲ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਕ ਤਸਵੀਰ ਨਾਲ ਬੀ ਪਰਾਕ ਨੇ ਲਿਖਿਆ, ‘ਉਸ ਸ਼ਖ਼ਸ ਨੂੰ ਜਨਮਦਿਨ ਦੀਆਂ ਵਧਾਈਆਂ, ਜਿਸ ਨੇ ਹਮੇਸ਼ਾ ਮੈਨੂੰ ਇਹ ਕਿਹਾ ਕਿ ਉਹ ਮੇਰੇ ਨਾਲ ਹੈ ਤੇ ਚਿੰਤਾ ਨਾ ਕਰੇ। ਉਹ ਸ਼ਖ਼ਸ ਜਿਸ ਨੇ ਕਿਹਾ ਕਿ ਅਸੀਂ ਸਿਰਫ ਅਸੀਂ ਹਾਂ। ਉਹ ਸ਼ਖ਼ਸ ਜਿਸ ਨੇ ਕਦੇ ਮੈਨੂੰ ਡਿੱਗਣ ਨਹੀਂ ਦਿੱਤਾ। ਬਹੁਤ ਸਾਰਾ ਪਿਆਰ ਭਰਾ।’
ਦੱਸ ਦੇਈਏ ਕਿ ਜਾਨੀ, ਬੀ ਪਰਾਕ ਤੇ ਅਰਵਿੰਦਰ ਖਹਿਰਾ ਦੀ ਤਿੱਕੜੀ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ। ਜਾਨੀ ਨੇ 2012 ’ਚ ਇਕ ਧਾਰਮਿਕ ਗੀਤ ‘ਸੰਤ ਸਿਪਾਹੀ’ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਹਾਲਾਂਕਿ ਉਸ ਨੂੰ ਹਾਰਡੀ ਸੰਧੂ ਵਲੋਂ ਗਾਏ ਗੀਤ ‘ਸੋਚ’ ਨਾਲ ਪ੍ਰਸਿੱਧੀ ਮਿਲੀ ਸੀ। ਬੀ ਪਰਾਕ ਨੇ ਮਿਊਜ਼ਿਕ ਤੇ ਅਰਵਿੰਦਰ ਖਹਿਰਾ ਨੇ ਇਸ ਗੀਤ ਦੀ ਵੀਡੀਓ ਤਿਆਰ ਕੀਤੀ ਸੀ।
ਜਾਨੀ ਨੇ ‘ਜਾਨੀ ਤੇਰਾ ਨਾਂ’, ‘ਦਿਲ ਤੋਂ ਬਲੈਕ’, ‘ਮਨ ਭਰਿਆ’, ‘ਕਿਸਮਤ’, ‘ਜੋਕਰ’, ‘ਬੈਕਬੋਨ’, ‘ਹਾਰਨ ਬਲੋਅ’ ਵਰਗੇ ਸੁਪਰਹਿੱਟ ਗੀਤ ਲਿਖੇ ਹਨ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ।
ਨੋਟ– ਤੁਹਾਨੂੰ ਜਾਨੀ ਦਾ ਕਿਹੜਾ ਗੀਤ ਸਭ ਤੋਂ ਵਧੀਆ ਲੱਗਦਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਯੁਵਿਕਾ ਚੌਧਰੀ ਨੂੰ ਗ੍ਰਿਫ਼ਤਾਰ ਕਰਨ ਦੀ ਉਠੀ ਮੰਗ, ਇਤਰਾਜ਼ਯੋਗ ਸ਼ਬਦ ਬੋਲਣ ਤੋਂ ਬਾਅਦ ਮੰਗੀ ਮੁਆਫ਼ੀ
NEXT STORY