ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜੈਕਲੀਨ ਨੂੰ 200 ਕਰੋੜ ਦੇ ਧੋਖਾਧੜੀ ਦੇ ਮਾਮਲੇ ਵਿਚ 26 ਸਤੰਬਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ, ਜੈਕਲੀਨ ਨੇ ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਤੋਂ ਕਰੋੜਾਂ ਰੁਪਏ ਦੇ ਤੋਹਫ਼ੇ ਲਏ, ਜਿਸ ਤੋਂ ਬਾਅਦ ਉਹ ਈਡੀ ਦੇ ਰਾਡਾਰ 'ਤੇ ਆ ਗਈ।
ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਇਹ ਸਾਲ ਚੰਗਾ ਨਹੀਂ ਰਿਹਾ। ਜਦੋਂ ਤੋਂ ਸੁਕੇਸ਼ ਚੰਦਰਸ਼ੇਖਰ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਦਾ ਖੁਲਾਸਾ ਹੋਇਆ ਹੈ, ਉਹ ਧੋਖਾਧੜੀ ਦੇ ਮਾਮਲੇ ਵਿਚ ਫਸਦੀ ਜਾ ਰਹੀ ਹੈ। ਈਡੀ ਵੱਲੋਂ ਦਾਇਰ ਚਾਰਜਸ਼ੀਟ ਵਿਚ 200 ਕਰੋੜ ਦੀ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਅਦਾਕਾਰਾ ਦਾ ਨਾਂ ਸਾਹਮਣੇ ਆਇਆ ਹੈ। ਇਹੀ ਨਹੀਂ ਈਡੀ ਨੇ ਆਪਣੀ ਚਾਰਜਸ਼ੀਟ ਵਿਚ ਜੈਕਲੀਨ ਨੂੰ ਦੋਸ਼ੀ ਤੱਕ ਕਰਾਰ ਦੇ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਗੋਡਿਆਂ ਭਾਰ ਜਿਊਣ ਨਾਲੋਂ ਚੰਗਾ ਹੈ ਖੜ੍ਹੇ ਹੋ ਕੇ ਮਰ ਜਾਣਾ’, ਸਿੱਧੂ ਦੇ ਇੰਸਟਾ ਅਕਾਊਂਟ ’ਤੇ ਸਾਂਝੀ ਹੋਈ ਨਵੀਂ ਤਸਵੀਰ
ਈਡੀ ਮੁਤਾਬਕ, ਠੱਗ ਸੁਕੇਸ਼ ਚੰਦਰਸ਼ੇਖਰ ਨੇ ਜ਼ਬਰਦਸਤੀ ਦੇ ਪੈਸੇ ਤੋਂ ਜੈਕਲੀਨ ਨੂੰ ਕਰੋੜਾਂ ਰੁਪਏ ਦੇ ਤੋਹਫ਼ੇ ਦਿੱਤੇ ਸਨ। ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਮਹਿੰਗੇ ਤੋਹਫੇ ਵੀ ਦਿੱਤੇ। ਰਿਪੋਰਟਾਂ ਵਿਚ ਦੱਸਿਆ ਗਿਆ ਸੀ ਕਿ ਸੁਕੇਸ਼ ਨੇ ਇਹ ਸਾਰਾ ਪੈਸਾ ਅਪਰਾਧ ਕਰਕੇ ਕਮਾਇਆ ਸੀ। ਪਿਛਲੇ ਦਿਨੀਂ ਮੀਡੀਆ ਵਿਚ ਇਹ ਖਬਰਾਂ ਵੀ ਆ ਰਹੀਆਂ ਸਨ ਕਿ ਜੈਕਲੀਨ ਨੇ ਕੇਸ ਤੋਂ ਪਰੇਸ਼ਾਨ ਹੋ ਕੇ ਨਿਰਮਲ ਬਾਬਾ ਦਾ ਦਰਵਾਜ਼ਾ ਖੜਕਾਇਆ ਹੈ। ਉਹ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਨਿਰਮਲ ਬਾਬੇ ਦੇ ਦਰਬਾਰ ਜਾ ਪੁੱਜੀ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਵਿਦੇਸ਼ 'ਚ ਗ੍ਰਿਫ਼ਤਾਰ
ਖ਼ਬਰਾਂ ਮੁਤਾਬਕ ਜੈਕਲੀਨ ਨੇ ਧਾਰਮਿਕ ਰਾਹ ਅਪਣਾ ਲਿਆ ਹੈ ਅਤੇ ਦਿੱਲੀ ਦੇ ਗੁਰੂ ਨਿਰਮਲ ਸਿੰਘ ਨੂੰ ਪੂਰੀ ਤਰ੍ਹਾਂ ਮੰਨਣ ਲੱਗ ਗਈ ਹੈ। ਜੈਕਲੀਨ ਛੱਤਰਪੁਰ ਗਈ ਸੀ ਤੇ ਇਸ ਦੌਰਾਨ ਜੈਕਲੀਨ ਨੇ ਨਿਰਮਲ ਬਾਬਾ ਦੁਆਰਾ ਬਣਾਏ ਗਏ ਸ਼ਿਵ ਮੰਦਰ ਦੇ ਦਰਸ਼ਨ ਵੀ ਕੀਤੇ ਸੀ। ਕਿਹਾ ਜਾਂਦਾ ਹੈ ਕਿ ਕਈ ਮਸ਼ਹੂਰ ਹਸਤੀਆਂ ਨਿਰਮਲ ਬਾਬਾ ਨੂੰ ਫਾਲੋ ਕਰਦੀਆਂ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੇ ਰਾਏ ਕੁਮੈਂਟ ਬਾਕਸ ਵਿਚ ਦਿਓ।
67ਵੇਂ ਫ਼ਿਲਮਫੇਅਰ ਐਵਾਰਡਸ 2022 ’ਚ ‘ਸਰਦਾਰ ਊਧਮ’ ਤੇ ‘ਸ਼ੇਰਸ਼ਾਹ’ ਦੀ ਧੂਮ, ਦੇਖੋ ਪੂਰੀ ਲਿਸਟ
NEXT STORY