ਮੁੰਬਈ : ਰੇਮੋ ਡਿਸੂਜ਼ਾ ਦੀ ਅਗਲੀ ਫਿਲਮ 'ਫਲਾਈਂਗ ਜੱਟ' ਦਾ ਹਿੱਸਾ ਬਣਨ ਲਈ ਅਦਾਕਾਰਾ ਜੈਕਲੀਨ ਫਰਨਾਂਡੀਜ਼ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਕਿਉਂਕਿ ਉਹ ਹਮੇਸ਼ਾ ਸੁਪਰ ਹੀਰੋ ਫਿਲਮ ਦਾ ਹਿੱਸਾ ਬਣਨਾ ਚਾਹੁੰਦੀ ਸੀ। ਇਕ ਪ੍ਰੋਗਰਾਮ ਦੌਰਾਨ ਉਸ ਨੇ ਕਿਹਾ, ''ਫਿਲਮ 'ਫਲਾਈਂਗ ਜੱਟ' ਬਹੁਤ ਹੀ ਦਿਲਚਸਪ ਅਤੇ ਹੱਟਵੀਂ ਕਹਾਣੀ ਹੈ। ਇਹ ਸੁਪਰਹੀਰੋ ਦੀ ਫਿਲਮ ਹੈ ਅਤੇ ਬਿਲਕੁਲ ਉਹੋ ਜਿਹੀ ਹੈ, ਜਿਹੋ ਜਿਹੀ ਮੈਂ ਹਮੇਸ਼ਾ ਕਰਨਾ ਚਾਹੁੰਦੀ ਸੀ।''
ਜ਼ਿਕਰਯੋਗ ਹੈ ਕਿ ਫਿਲਮ 'ਚ ਜੈਕਲੀਨ ਦੀ ਜੋੜੀ 'ਹੀਰੋਪੰਤੀ' ਦੇ ਅਦਾਕਾਰ ਟਾਈਗਰ ਸ਼ਰਾਫ ਨਾਲ ਬਣੀ ਹੈ। ਉਹ ਫਿਲਮ 'ਚ ਮੁਖ ਕਿਰਦਾਰ ਨਿਭਾਅ ਰਹੀ ਹੈ। ਉਸ ਅਨੁਸਾਰ, ''ਟਾਈਗਰ ਨਾਲ ਕੰਮ ਕਰਨਾ ਬਹੁਤ ਹੀ ਪ੍ਰੇਰਨਾਮਈ ਹੈ। ਉਹ ਵਧੇਰੇ ਧਿਆਨ ਕੇਂਦਰਿਤ ਕਰਨ ਵਾਲੇ ਅਭਿਨੇਤਾਵਾਂ 'ਚੋਂ ਇਕ ਹਨ। ਮੈਂ ਉਨ੍ਹਾਂ ਨਾਲ ਕੰਮ ਕੀਤਾ ਹੈ।'' ਇਹ ਫਿਲਮ ਸਿਨੇਮਾਘਰਾਂ 'ਚ 2016 ਦੀਆਂ ਗਰਮੀਆਂ 'ਚ ਦਿਖਾਈ ਜਾਵੇਗੀ।
ਪ੍ਰੈਸ ਕਾਨਫੰਰਸ ਦੌਰਾਨ ਪੱਤਰਕਾਰ ਦੇ ਤਸਮੇ ਬੰਨ੍ਹਦੀ ਨਜ਼ਰ ਆਈ ਅਭਿਨੇਤਰੀ ਦੀਪਿਕਾ (ਦੇਖੋ ਤਸਵੀਰਾਂ)
NEXT STORY