ਮੁੰਬਈ- ਭੁਵਨ ਅਰੋੜਾ ਨੇ ਆਪਣੇ ਕਰੀਅਰ ਵਿਚ ਕਈ ਫਿਲਮਾਂ ਤੇ ਵੈੱਬ ਸੀਰੀਜ਼ ਕੀਤੀਆਂ ਹਨ। ਉਨ੍ਹਾਂ ਦੀ ਆਉਣ ਵਾਲੀ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ ‘ਜਾਨਵਰ : ‘ਦ ਬੀਸਟ ਵਿਦਿਨ’ ਦਰਸ਼ਕਾਂ ਲਈ ਬੇਹੱਦ ਰੋਮਾਂਚਕ ਸਾਬਿਤ ਹੋਣ ਵਾਲੀ ਹੈ। ਇਸ ਸੀਰੀਜ਼ ’ਚ ਭੁਵਨ (ਹੇਮੰਤ ਕੁਮਾਰ) ਨਾਂ ਦੇ ਇਕ ਪੁਲਸ ਅਫ਼ਸਰ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ’ਚ ਗੁੰਝਲਦਾਰ ਸਥਿਤੀਆਂ ਦਾ ਸਾਹਮਣਾ ਕਰਦਾ ਹੈ। ਇਹ ਸੀਰੀਜ਼ 26 ਸਤੰਬਰ ਨੂੰ ਜੀ-5 ’ਤੇ ਰਿਲੀਜ਼ ਹੋਣ ਵਾਲੀ ਹੈ। ਇਸ ਸਬੰਧੀ ਭੁਵਨ ਅਰੋੜਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ......
ਭੁਵਨ ਅਰੋੜਾ
ਪ੍ਰ. ਨਵੀਂ ਕ੍ਰਾਈਮ ਥ੍ਰਿਲਰ ਸੀਰੀਜ਼ ਸਬੰਧੀ ਥੋੜਾ ਦੱਸੋ?
‘ਜਾਨਵਰ : ‘ਦੀ ਬੀਸਟ ਵਿਦਿਨ’ ਦੀ ਕਹਾਣੀ ਛੰਦ ਨਾਂ ਦੇ ਇਕ ਛੋਟੇ ਪਿੰਡ ਦੀ ਹੈ, ਜਿੱਥੇ ਕਈ ਮਰਡਰ ਹੁੰਦੇ ਹਨ। ਇਹ ਕੋਈ ਹਾਈ ਕ੍ਰਾਈਮ ਜਗ੍ਹਾ ਨਹੀਂ ਹੈ ਪਰ ਇੱਥੇ ਹੋਣ ਵਾਲੇ ਮਰਡਰ ਤੇ ਲਾਸ਼ਾਂ ਦੀ ਖੋਜ ਦੀ ਕਹਾਣੀ ਸੀਰੀਜ਼ ਦਾ ਮੁੱਖ ਆਧਾਰ ਹੈ। ਮੇਰੇ ਕਿਰਦਾਰ ਦਾ ਨਾਂ ਹੇਮੰਤ ਕੁਮਾਰ ਹੈ, ਜੋ ਖੁਦ ਇਕ ਮਿਹਨਤੀ ਕਮਿਊਨਿਟੀ ਦਾ ਹਿੱਸਾ ਹੈ। ਉਹ ਇਨ੍ਹਾਂ ਘਟਨਾਵਾਂ ’ਚ ਆਪਣੀ ਪਛਾਣ, ਪਰਿਵਾਰ ਤੇ ਪ੍ਰੋਫੈਸ਼ਨਲ ਜੀਵਨ ’ਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।
ਪ੍ਰ. ਟੀਜ਼ਰ ਦੇਖ ਕੇ ਇਕ ਦਿਲਚਸਪ ਗੱਲ ਲੱਗੀ। ਜਿਵੇਂ ਆਡੀਅੈਂਸ ਅਨੁਮਾਨ ਲਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਕਹਾਣੀ ਕੀ ਹੋਵੇਗੀ?
ਹਾਂ, ਇਹੀ ਮਜ਼ਾ ਇਸ ਸੀਰੀਜ਼ ’ਚ ਹੈ। ਕਹਾਣੀ ’ਚ ਫੋਕਲੋਰ (ਆਤਮਖੋਜ) ਤੇ ਮਾਈਥੋਲੌਜੀ ਦਾ ਐਂਗਲ ਵੀ ਹੈ। ਹੇਮੰਤ ਦਾ ਕਿਰਦਾਰ ਆਪਣੀ ਪਰਸਨਲ ਜਰਨੀ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਹੌਲੀ-ਹੌਲੀ ਆਪਣੀਆਂ ਪਰਤਾਂ ਖੋਲ੍ਹਦਾ ਹੈ। ਇਹ ਸਿਰਫ਼ ਕ੍ਰਾਈਮ ਕਹਾਣੀ ਨਹੀਂ ਹੈ, ਬਲਕਿ ਕਿਰਦਾਰ ਦੇ ਅੰਦਰੂਨੀ ਸੰਘਰਸ਼ ਤੇ ਵਿਕਾਸ ਦੀ ਕਹਾਣੀ ਵੀ ਹੈ।
ਪ੍ਰ. ਤੁਹਾਡੇ ਕਿਰਦਾਰ ਦੀ ਭਾਸ਼ਾ ਤੇ ਲੋਕਲ ਕਲਚਰ ਬਾਰੇ ਦੱਸੋ?
ਮੇਰੀ ਪਹਿਲੀ ਫਿਲਮ ‘ਸ਼ੁੱਧ ਦੇਸੀ ਰੋਮਾਂਸ’ ਸੀ ਤਾਂ ਮੇਰਾ ਮੰਨਣਾ ਹੈ ਕਿਰਦਾਰ ਨੂੰ ਆਥੈਂਟਿਕ (ਵਾਸਤਵਿਕ) ਬਣਾਉਣਾ ਚਾਹੀਦਾ ਹੈ। ਇਸ ਲਈ ਮੈਂ ਸ਼ੂਟਿੰਗ ਤੋਂ ਪਹਿਲਾਂ ਉੱਥੇ ਜਾ ਕੇ ਲੋਕਲ ਕਾਸਟ ਤੇ ਕਰੂ ਦੇ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਦੀ ਭਾਸ਼ਾ ਤੇ ਬੋਲਣ ਦੇ ਤਰੀਕੇ ਸਿੱਖੇ। ਹਾਲਾਂਕਿ, ਮੈਂ ਇਹ ਧਿਆਨ ਰੱਖਿਆ ਕਿ ਹਰ ਕੋਈ ਕਹਾਣੀ ਸਮਝ ਸਕੇ, ਇਸ ਲਈ ਕੁਝ ਸੰਵਾਦ ਹਿੰਦੀ ’ਚ ਵੀ ਹਨ। ਇਹ ਸੰਤੁਲਨ ਬਣਾਉਣਾ ਕਾਫੀ ਚੁਣੌਤੀਪੂਰਨ ਸੀ ਪਰ ਮਜ਼ੇਦਾਰ ਵੀ।
ਪ੍ਰ. ਪੇਂਡੂ ਤੇ ਸ਼ਹਿਰੀ ਦ੍ਰਿਸ਼ਟੀਕੋਣ ’ਚ ਗੌਡ ਜਾਂ ਫੋਕਲੇਰ ਨੂੰ ਕਿਵੇਂ ਦੇਖਿਆ ਜਾਂਦਾ ਹੈ, ਇਸ ਨੂੰ ਨਿਭਾਉਣਾ ਕਿਵੇਂ ਦਾ ਰਿਹਾ?
ਇਹ ਬਹੁਤ ਰੌਚਕ ਅਨੁਭਵ ਸੀ। ਪੇਂਡੂ ਇਲਾਕਿਆਂ ’ਚ ਭਗਵਾਨ ਦੇ ਨਾਲ ਰਿਸ਼ਤੇ ਜ਼ਿਆਦਾਤਰ ਡਰ-ਆਧਾਰਤ ਹੁੰਦੇ ਹਨ, ਜਦਕਿ ਸ਼ਹਿਰੀ ਲੋਕ ਇਸ ਨੂੰ ਲਵ-ਆਧਾਰਤ ਮੰਨਦੇ ਹਨ। ਮੇਰੇ ਲਈ ਇਹ ਕਿਰਦਾਰ ਨਿਭਾਉਣ ਦਾ ਅਨੁਭਵ ਡੂੰਘਾਈ ਨਾਲ ਸਮਝਣ ਵਾਲਾ ਰਿਹਾ। ਇਸ ਨੇ ਮੈਨੂੰ ਆਪਣੇ ਕਿਰਦਾਰ ਦੇ ਅੰਦਰ ਉਤਰਨ ਵਿਚ ਮਦਦ ਕੀਤੀ।
ਪ੍ਰ. ਤੁਸੀਂ ਕਿਹਾ ਕਿ ਤੁਸੀਂ ਹਰ ਰੋਲ ਨੂੰ ਅਸਲ ਬਣਾਉਣਾ ਚਾਹੁੰਦੇ ਹੋ। ਤੁਸੀਂ ਹੇਮੰਤ ਕੁਮਾਰ ਵਿਚ ਕਿਵੇਂ ਉਤਰੇ?
ਮੈਂ ਹਮੇਸ਼ਾ ਕਿਰਦਾਰ ਨੂੰ ਆਪਣੀ ਲਾਈਫ ਤੇ ਅਨੁਭਵ ਦੇ ਨਾਲ ਜੋੜਦਾ ਹਾਂ। ਹੇਮੰਤ ਦੇ ਕਿਰਦਾਰ ਦੀ ਅਤਿ ਸੰਵੇਦਨਸ਼ੀਲਤਾ ਤੇ ਲਚੀਲੇਪਣ ਨੂੰ ਪ੍ਰੋਫੈਸ਼ਨਲ ਤੇ ਪਰਸਨਲ ਜੀਵਨ ’ਚ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ। ਹਰ ਰੋਲ ’ਚ ਮੈਂ ਇਹੀ ਕੋਸ਼ਿਸ਼ ਕਰਦਾ ਹਾਂ ਕਿ ਕਿਰਦਾਰ ਤੇ ਮੇਰੀ ਸੋਚ ਦੋਵਾਂ ਦਾ ਸੰਤੁਲਨ ਰਹੇ।
ਪ੍ਰ. ਤੁਸੀਂ ਸੁਪਰਹੀਰੋ ਤੇ ਵੱਡੇ ਜਾਨਰ ਫਿਲਮਾਂ ਲਈ ਕੀ ਯੋਜਨਾ ਬਣਾਈ ਹੈ?
ਮੈਂ ਚਾਹੁੰਦਾ ਹਾਂ ਕਿ ਇੰਡੀਆ ’ਚ ਚੰਗੀ ਸੁਪਰਹੀਰੋ ਫਿਲਮ ਬਣੇ। ਲਾਰਜ਼ਰ-ਦੈਨ-ਲਾਈਫ ਸੁਪਰਹੀਰੋ ਫਿਲਮਾਂ ਤੇ ਚੰਗਾ ਉਪਯੋਗੀ ਕੰਟੈਂਟ ਤਿਆਰ ਹੋਵੇ। ਮੈਨੂੰ ਮਲਟੀ-ਡਾਇਮੈਂਸ਼ਨਲ ਸਟੋਰੀਜ਼ ਕਰਨਾ ਪਸੰਦ ਹੈ ਤੇ ਇਹ ਮੇਰੀ ਵਿਸ਼ ਲਿਸਟ ਵਿਚ ਜ਼ਰੂਰ ਹੈ। ਮੈਨੂੰ ਓਲਡ ਸਕੂਲ ਲਵ ਸਟੋਰੀ ਪਸੰਦ ਹੈ।
ਪ੍ਰ. ਸ਼ੂਟਿੰਗ ਦਾ ਅਨੁਭਵ ਕਿਵੇਂ ਦਾ ਰਿਹਾ, ਖਾਸ ਕਰ ਕੇ ਪੇਂਡੂ ਅਤੇ ਸ਼ਹਿਰੀ ਸੈੱਟਅਪ ’ਚ?
ਬਹੁਤ ਮਜ਼ੇਦਾਰ। ਪੇਂਡੂ ਮਾਹੌਲ ਵਿਚ ਕੰਮ ਕਰਦੇ ਹੋਏ ਕਿਰਦਾਰ ਦੀ ਅਸਲੀਅਤ ਤੇ ਲੋਕਲ ਕਲਚਰ ਦਾ ਅਨੁਭਵ ਹਾਸਲ ਕੀਤਾ। ਇਹ ਮੇਰੇ ਲਈ ਇਕ ਚੁਣੌਤੀ ਸੀ ਪਰ ਮੈਂ ਇਸ ਨੂੰ ਪੂਰੇ ਜਨੂੰਨ ਨਾਲ ਨਿਭਾਇਆ।
ਪ੍ਰ. ਆਪਣੇ ਰੋਲ ਨੂੰ ਬਿਨਾਂ ਰੁਕਾਵਟ ਦੇ ਨਿਭਾਉਣ ਦਾ ਤੁਹਾਡਾ ਤਰੀਕਾ ਕੀ ਹੈ?
ਮੈਂ ਹਮੇਸ਼ਾ ਸੋਚਦਾ ਹਾਂ ਕਿ ਮੈਂ ਕਿਸੇ ਦਾ ਦੋਸਤ ਜਾਂ ਹੀਰੋ ਨਹੀਂ, ਬਲਕਿ ਆਪਣੀ ਜ਼ਿੰਦਗੀ ਦਾ ਹੀਰੋ ਹਾਂ। ਕਿਰਦਾਰ ਨੂੰ ਆਪਣੀ ਪਛਾਣ ਅਤੇ ਅਨੁਭਵ ਦੇ ਨਾਲ ਜੋੜਦਾ ਹਾਂ। ਰੋਲ ਚਾਹੇ ਛੋਟਾ ਹੋਵੇ ਜਾਂ ਲੰਬਾ, ਹਰ ਕਿਰਦਾਰ ਵਿਚ ਇਹੀ ਪ੍ਰੋਸੈੱਸ ਫਾਲੋਅ ਕਰਦਾ ਹਾਂ। ਮੈਂ ਹਰ ਰੋਲ ਨੂੰ ਉਸੇ ਤਰ੍ਹਾਂ ਅਪ੍ਰੋਚ ਕਰਦਾ ਹਾਂ।
ਪ੍ਰ. ਜਾਨਵਰ ਨੂੰ ਬਾਕੀ ਕ੍ਰਾਈਮ ਥ੍ਰਿਲਰਜ਼ ਤੋਂ ਵੱਖ ਕੀ ਬਣਾਉਂਦਾ ਹੈ?
ਇਹ ਸਿਰਫ਼ ਕ੍ਰਾਈਮ ਕਹਾਣੀ ਨਹੀਂ ਹੈ। ਇਹ ਕਿਰਦਾਰਾਂ ਦੇ ਵਿਕਾਸ, ਸੈਲਫ਼ ਡਿਸਕਵਰੀ ਤੇ ਮਾਈਥੋਲੌਜੀ ਦੇ ਐਂਗਲ ਦਾ ਸੰਯੋਜਨ ਹੈ। ਇਹ ਕਹਾਣੀ ਐਪੀਸੋਡ ਦਰ ਐਪੀਸੋਡ ਖੁੱਲ੍ਹਦੀ ਹੈ ਤੇ ਦਰਸ਼ਕ ਹਰ ਪਰਤ ਦਾ ਅਨੁਭਵ ਕਰਨਗੇ।
ਪ੍ਰ. ਦਰਸ਼ਕਾਂ ਨੂੰ ਜਾਨਵਰ ਦੇਖਣ ਲਈ ਕੀ ਕਹਿਣਾ ਚਾਹੋਗੇ?
ਇਹ ਸਿਰਫ਼ ਇਕ ਕ੍ਰਾਈਮ ਥ੍ਰਿਲਰ ਨਹੀਂ ਹੈ। ਇਹ ਕਿਰਦਾਰ ਦੀ ਐਨਰਜ਼ੀ, ਮਾਈਥੋਲੌਜੀ ਅਤੇ ਆਤਮ-ਖੋਜ ਦੀ ਕਹਾਣੀ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਸੀਰੀਜ਼ ਹਰ ਐਪੀਸੋਡ ਵਿਚ ਓਨੀ ਹੀ ਰੋਮਾਂਚਕ ਅਤੇ ਦਿਲਚਸਪ ਲੱਗੇਗੀ, ਜਿੰਨੀ ਸਾਨੂੰ ਸ਼ੂਟਿੰਗ ਕਰਦੇ ਸਮੇਂ ਲੱਗੀ।
ਆਨਲਾਈਨ ਸੱਟੇਬਾਜ਼ੀ ਐਪ ਮਾਮਲਾ: ED ਦੇ ਸਾਹਮਣੇ ਪੇਸ਼ ਹੋਏ ਅਦਾਕਾਰ ਸੋਨੂੰ ਸੂਦ
NEXT STORY