ਮੁੰਬਈ (ਬਿਊਰੋ): ਅਦਾਕਾਰਾ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਿਸਟਰ ਐਂਡ ਮਿਸਿਜ਼ ਮਾਹੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਫ਼ਿਲਮ 31 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਜਾਹਨਵੀ ਇਸ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਅਦਾਕਾਰਾ ਭਗਵਾਨ ਦਾ ਆਸ਼ੀਰਵਾਦ ਲੈਣ ਲਈ ਚੇੱਨਈ ਦੇ ਇਕ ਮੰਦਰ ਪੁੱਜੀ। ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਦੱਸ ਦਈਏ ਕਿ ਚੇੱਨਈ ਦੇ ਜਿਸ ਮੰਦਰ 'ਚ ਜਾਹਨਵੀ ਗਈ ਸੀ, ਉਹ ਉਸ ਲਈ ਬਹੁਤ ਖਾਸ ਹੈ। ਅਦਾਕਾਰਾ ਨੇ ਦੱਸਿਆ ਕਿ ਇਹ ਉਸ ਦੀ ਮਰਹੂਮ ਮਾਂ ਅਤੇ ਅਦਾਕਾਰਾ ਸ਼੍ਰੀਦੇਵੀ ਦੀ ਪਸੰਦੀਦਾ ਜਗ੍ਹਾ ਹੈ, ਜਿੱਥੇ ਉਸਦੀ ਮਾਂ ਅਕਸਰ ਭਗਵਾਨ ਦੇ ਦਰਸ਼ਨਾਂ ਲਈ ਜਾਂਦੀ ਸੀ। ਜਾਹਨਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਮੰਦਰ ਦੇ ਦਰਸ਼ਨਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਕੈਪਸ਼ਨ 'ਚ ਲਿਖਿਆ- 'ਪਹਿਲੀ ਵਾਰ ਮੁਪਾਥਮਨ ਮੰਦਰ ਆਈ ਹਾਂ, ਇਹ ਚੇੱਨਈ 'ਚ ਮਾਂ ਦੀ ਪਸੰਦੀਦਾ ਜਗ੍ਹਾ ਸੀ।

ਇਸ ਦੌਰਾਨ ਜਾਹਨਵੀ ਟ੍ਰੈਡਿਸ਼ਨਲ ਲੁੱਕ 'ਚ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਸ਼ਾਹਿਦ-ਮੀਰਾ ਨੇ ਮੁੰਬਈ 'ਚ ਖਰੀਦਿਆ ਆਪਣੇ ਸੁਪਨਿਆਂ ਦਾ ਘਰ, ਅਪਾਰਟਮੈਂਟ ਦੀ ਕੀਮਤ ਸੁਣ ਉੱਡ ਜਾਣਗੇ ਤੁਹਾਡੇ ਹੋਸ਼
NEXT STORY