ਮੁੰਬਈ (ਬਿਊਰੋ) - ਥ੍ਰਿਲਰ ਹਮੇਸ਼ਾ ਇਕ ਸਖ਼ਤ ਜੈਨਰ ਹੁੰਦਾ ਹੈ ਅਤੇ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸੀਟਾਂ ’ਤੇ ਬਨ੍ਹੀ ਰੱਖਣਾ ਇਕ ਕਲਾ ਹੈ। ‘ਮਿਲੀ’ ਜਿਸ ’ਚ ਜਾਨ੍ਹਵੀ ਕਪੂਰ, ਸੰਨੀ ਕੌਸ਼ਲ ਤੇ ਮਨੋਜ ਪਾਹਵਾ ਮੁੱਖ ਭੂਮਿਕਾਵਾਂ ’ਚ ਹਨ, ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਮਥੁਕੁਟੀ ਜ਼ੇਵੀਅਰ ਦੁਆਰਾ ਕੀਤਾ ਗਿਆ ਹੈ। ਨਿਰਮਾਤਾ ਦੇ ਰੂਪ ’ਚ ਬੋਨੀ ਕਪੂਰ ਦੀ ਆਪਣੀ ਧੀ ਜਾਨ੍ਹਵੀ ਕਪੂਰ ਨਾਲ ਪਹਿਲੀ ਵਾਰ ਮਿਲ ਕੇ ਕੰਮ ਕੀਤਾ ਹੈ। ਇਸ ’ਚ ਇਕ ਨੇਲ ਬਾਈਟਿੰਗ ਵਾਲੇ ਥ੍ਰਿਲਰ ਦੇ ਸਾਰੇ ਜਾਲ ਹਨ। ਇਸ ਫ਼ਿਲਮ ’ਚ ਜਾਨ੍ਹਵੀ ਕਪੂਰ ਨੂੰ ਪਹਿਲਾਂ ਕਦੇ ਨਾ ਦੇਖੇ ਗਏ ਅੰਦਾਜ਼ ’ਚ ਦਿਖਾਇਆ ਗਿਆ ਹੈ।
ਦੱਸ ਦਈਏ ਕਿ ‘ਗੁੱਡ ਲੱਕ ਜੈਰੀ’ ਤੇ ‘ਗੁੰਜਨ ਸਕਸੈਨਾ’ ਵਰਗੀਆਂ ਫ਼ਿਲਮਾਂ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਤੋਂ ਬਾਅਦ ਹੁਣ ਜਾਨ੍ਹਵੀ ਕਪੂਰ ਨੇ ਇਕ ਅਦਾਕਾਰਾ ਦੇ ਰੂਪ ’ਚ ਆਪਣੀ ਬਹੁਮੁਖਤਾ ਤੇ ਤਰੱਕੀ ਨੂੰ ਸਾਬਤ ਕੀਤਾ ਹੈ। ‘ਮਿਲੀ’ ਦਾ ਸੰਗੀਤ ਸੰਗੀਤਕ ਮੈਸਟੇਰੀਓ ਏ. ਆਰ. ਰਹਿਮਾਨ ਨੇ ਦਿੱਤਾ ਹੈ। ‘ਮਿਲੀ’ 4 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਪ੍ਰਿਅੰਕਾ ਚੋਪੜਾ ਨੂੰ ਫ਼ਲਾਇਟ ’ਚ ਬੈਠਣ ਤੋਂ ਲਗਦਾ ਡਰ, ਵੀਡੀਓ ਸਾਂਝੀ ਕਰ ਲਿਖਿਆ- ‘fearofflying’
NEXT STORY