ਜਲੰਧਰ (ਬਿਊਰੋ) — ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੀ ਜੋੜੀ ਜਾਨੀ ਅਤੇ ਬੀ ਪਰਾਕ ਜਲਦ ਹੀ ਹਰਿਆਣਵੀਂ ਗੀਤ ਲੈ ਕੇ ਆ ਰਹੀ ਹੈ। ਇਸ ਗੱਲ ਦੀ ਜਾਣਕਾਰੀ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਜਾਨੀ ਤੇ ਬੀ ਪ੍ਰਾਕ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਕਿ ਜਲਦ ਹਰਿਆਣਵੀਂ ਗੀਤਾਂ 'ਚ ਹੱਥ ਅਜਮਾਉਣ ਲਈ ਜਾਨੀ ਤੇ ਬੀ ਪਰਾਕ ਤਿਆਰ ਹਨ। ਜਾਨੀ ਤੇ ਬੀ ਪਰਾਕ ਦੀ ਜੋੜੀ ਨੂੰ ਪੰਜਾਬ 'ਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ।
ਦੱਸ ਦਈਏ ਕਿ ਜਾਨੀ ਤੇ ਬੀ ਪਰਾਕ ਦੀ ਜੋੜੀ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਇਹ ਜੋੜੀ ਬਾਲੀਵੁੱਡ ਫ਼ਿਲਮਾਂ 'ਚ ਵੀ ਆਪਣੇ ਹਿੱਟ ਗੀਤਾਂ ਦਾ ਕਮਾਲ ਦਿਖਾ ਚੁੱਕੀ ਹੈ। ਹੁਣ ਜਾਨੀ ਤੇ ਬੀ ਪਰਾਕ ਦੀ ਜੋੜੀ ਇੱਕ ਵਾਰ ਫਿਰ ਸਭ ਦਾ ਮਨੋਰੰਜਨ ਕਰੇਗੀ। ਦੋਹਾਂ ਦੇ ਪ੍ਰਸ਼ੰਸਕਾਂ ਨੂੰ ਇਸ ਜੋੜੀ ਦੇ ਹਰਿਆਣਵੀਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਦੱਸਣਯੋਗ ਹੈ ਕਿ ਹਾਲ ਹੀ 'ਚ ਬੀ ਪਰਾਕ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦਰਅਸਲ, ਇਸੇ ਮਹੀਨੇ ਉਨ੍ਹਾਂ ਨੂੰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਇਸ ਦੀ ਜਾਣਕਾਰੀ ਖ਼ੁਦ ਬੀ ਪਰਾਕ ਨੇ ਸੋਸ਼ਲ ਮੀਡੀਆ 'ਤੇ ਬੱਚੇ ਦੀ ਤਸਵੀਰ ਸਾਂਝੀ ਕਰਦਿਆਂ ਦਿੱਤੀ ਸੀ ਪਰ ਉਨ੍ਹਾਂ ਨੇ ਹਾਲੇ ਤੱਕ ਆਪਣੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਨਹੀਂ ਕੀਤੀ ਹੈ।
ਖ਼ਤਰਨਾਕ ਬਿਮਾਰੀ ਨਾਲ ਲੜ ਰਿਹੈ ਇਸ ਬੱਚੇ ਦੀ ਮਦਦ ਲਈ ਨੀਰੂ ਬਾਜਵਾ ਨੇ ਚੁੱਕਿਆ ਇਹ ਕਦਮ
NEXT STORY