ਚੰਡੀਗੜ੍ਹ- ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਬੀਤੇ ਦਿਨ ਕਿਸਾਨ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ। ਦੱਸ ਦਈਏ ਕਿ ਬੀਤੇ ਦਿਨੀਂ ਕਿਸਾਨਾਂ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਮੋਰਚਾ ਫਤਿਹ ਕਰਨ ਦਾ ਐਲਾਨ ਕਰਦੇ ਹੋਏ ਧਰਨਾ ਪ੍ਰਦਰਸ਼ਨ ਚੁੱਕਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ‘ਤੇ ਜਸ਼ਨ ਦਾ ਮਹੌਲ ਬਣਿਆ ਹੋਇਆ ਸੀ। ਬੀਤੇ ਦਿਨ ਇਨ੍ਹਾਂ ਕਿਸਾਨਾਂ ਦੇ ਸਵਾਗਤ ਲਈ ਕਈ ਪ੍ਰੋਗਰਾਮ ਰੱਖੇ ਗਏ ਸਨ। ਇਸ ਤੋਂ ਇਲਾਵਾ ਇਸ ਧਰਨੇ ਪ੍ਰਦਰਸ਼ਨ ਦੇ ਨਾਲ ਜੁੜੇ ਕਲਾਕਾਰ ਵੀ ਇਸ ਜਸ਼ਨ ‘ਚ ਮਗਨ ਨਜ਼ਰ ਆਏ। ਗਾਇਕ ਜਸਬੀਰ ਜੱਸੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ।
ਜਿਸ ‘ਚ ਗਾਇਕ ਕਿਸਾਨ ਬੀਬੀਆਂ ਨਾਲ ਗਿੱਧਾ ਪਾਉਂਦੇ ਹੋਏ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵੀ ਕਿਸਾਨਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਜਗ੍ਹਾ-ਜਗ੍ਹਾ ‘ਤੇ ਕਿਸਾਨਾਂ ਦੇ ਸਵਾਗਤ ਲਈ ਪ੍ਰੋਗਰਾਮ ਰੱਖੇ ਗਏ ਅਤੇ ਜਸ਼ਨ ਮਨਾਏ ਗਏ।
ਹਰਿਆਣਾ ਦੇ ਵੱਖ-ਵੱਖ ਖੇਤਰਾਂ ‘ਚ ਦਿੱਲੀ ਤੋਂ ਆਉਣ ਵਾਲੇ ਕਿਸਾਨਾਂ ਦੇ ਲਈ ਦੇਸੀ ਘਿਉ ਦੇ ਨਾਲ ਬਣੇ ਲੰਗਰ ਲਗਾਏ ਸਨ। ਇਸ ਦੇ ਨਾਲ ਹੀ ਦਿੱਲੀ ਦੀਆਂ ਸਰਹੱਦਾਂ ‘ਤੇ ਡਾਕਟਰ ਸਵੈਮਾਨ ਸਿੰਘ ਹਾਲੇ ਵੀ ਜੁਟੇ ਹੋਏ ਹਨ। ਜੋ ਸਾਫ ਸਫਾਈ ਦਾ ਕੰਮ ਕਰਵਾ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸਫਾਈ ਕਰਨਗੇ ਜਦੋਂ ਤੱਕ ਰੋਡ ਪੂਰੀ ਤਰ੍ਹਾਂ ਸਾਫ ਨਹੀਂ ਹੋ ਜਾਂਦਾ।
ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਨੇ ਕੀਤੀਆਂ ਬੋਲਡਨੈੱਸ ਦੀਆਂ ਹੱਦਾਂ ਪਾਰ, ਮੋਨੋਕਿਨੀ 'ਚ ਸਾਂਝੀ ਕੀਤੀ ਤਸਵੀਰ
NEXT STORY