ਐਂਟਰਟੇਨਮੈਂਟ ਡੈਸਕ– ਜਸਬੀਰ ਜੱਸੀ ਬੀਤੇ ਕੁਝ ਦਿਨਾਂ ਤੋਂ ਆਪਣੇ ਕਬਰਾਂ ਤੇ ਸਮਾਧਾਂ ’ਤੇ ਨਾ ਗਾਉਣ ਦੇ ਬਿਆਨ ਦੇ ਚਲਦਿਆਂ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ ’ਚ ਉਨ੍ਹਾਂ ਨੂੰ ਇਸ ਮਾਮਲੇ ’ਤੇ ਹੰਸ ਰਾਜ ਹੰਸ ਨੇ ਵੀ ਜਗ ਬਾਣੀ ਟੀ. ਵੀ. ’ਤੇ ਲਾਈਵ ਇੰਟਰਵਿਊ ਦੌਰਾਨ ਝਾੜ ਪਾਈ, ਜਿਸ ਤੋਂ ਬਾਅਦ ਜਸਬੀਰ ਜੱਸੀ ਨੇ ਅੱਜ ਮੁੜ ਇਸ ਸਬੰਧੀ ਇਕ 13-14 ਸਾਲ ਪੁਰਾਣੀ ਵੀਡੀਓ ਸਾਂਝੀ ਕਰ ਦਿੱਤੀ ਹੈ। ਇਸ ਵੀਡੀਓ ’ਚ ਵੀ ਜਸਬੀਰ ਜੱਸੀ ਨੂੰ ਆਪਣੇ ਕਬਰਾਂ ਤੇ ਸਮਾਧਾਂ ’ਤੇ ਨਾ ਗਾਉਣ ਦੇ ਬਿਆਨ ’ਤੇ ਟਿਕਿਆ ਦੇਖਿਆ ਜਾ ਸਕਦਾ ਹੈ।
ਉਨ੍ਹਾਂ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘13-14 ਸਾਲ ਪੁਰਾਣੀ ਵੀਡੀਓ, ਉਦੋਂ ਵੀ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਇਹੀ ਸਟੈਂਡ ਸੀ।’’
ਇਹ ਖ਼ਬਰ ਵੀ ਪੜ੍ਹੋ : ਪਾਰਟੀ 'ਚ ਜ਼ਹਿਰ ਤੇ ਕੁੜੀਆਂ ਦੀ ਸਪਲਾਈ ਦੇ ਦੋਸ਼ਾਂ 'ਤੇ ਐਲਵਿਸ਼ ਯਾਦਵ ਦਾ ਬਿਆਨ ਆਇਆ ਸਾਹਮਣੇ
ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ, ਮੈਂ ਉਥੇ ਨਹੀਂ ਗਾਉਂਦਾ
ਇਸ ਵੀਡੀਓ ’ਚ ਜਸਬੀਰ ਜੱਸੀ ਕਹਿੰਦੇ ਹਨ, ‘‘ਬਹੁਤ ਸਾਰੇ ਲੋਕਾਂ ਦਾ ਮੈਨੂੰ ਫੋਨ ਆ ਰਿਹਾ ਕਿ ਪੰਜਾਬ ’ਚ ਜਿਹੜੇ ਕਬਰਾਂ ਤੇ ਸਮਾਧਾਂ ’ਤੇ ਮੇਲੇ ਲੱਗਦੇ ਹਨ, ਉਨ੍ਹਾਂ ’ਤੇ ਆ ਕੇ ਗਾਇਆ ਜਾਵੇ, ਕਮਰਸ਼ੀਅਲੀ ਵੀ ਤੇ ਸੇਵਾ ਦੇ ਤੌਰ ’ਤੇ ਵੀ ਪਰ ਮੈਂ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਸਮਧਾਂ ਤੇ ਕਬਰਾਂ ’ਤੇ ਜਿਹੜੇ ਮੇਲੇ ਲੱਗਦੇ ਹਨ ਤੇ ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ, ਮੈਂ ਉਥੇ ਬਿਲਕੁਲ ਵੀ ਜਾ ਕੇ ਨਹੀਂ ਗਾਉਂਦਾ ਕਿਉਂਕਿ ਮੈਂ ਵਿਚਾਰਧਾਰਾ ਨੂੰ ਮੰਨਣ ਵਾਲਾ ਬੰਦਾ ਹਾਂ।’’
ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਕ
ਜਸਬੀਰ ਨੇ ਅਖੀਰ ’ਚ ਕਿਹਾ, ‘‘ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਕ ਹਾਂ, ਉਨ੍ਹਾਂ ਨੂੰ ਮੰਨਣ ਵਾਲਾ ਬੰਦਾ ਹਾਂ। ਸੋ ਕਿਰਪਾ ਕਰਕੇ ਜਿਥੇ ਵਿਚਾਰਧਾਰਾ ਨਹੀਂ ਹੁੰਦੀ, ਉਥੇ ਗਾਉਣ ਲਈ ਨਾ ਤੰਗ ਕੀਤਾ ਜਾਵੇ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਜੇ ਮੈਂ ਉਥੇ ਗਾਵਾਂਗਾ ਤਾਂ ਮੈਨੂੰ ਆਸ਼ੀਰਵਾਦ ਮਿਲੇਗਾ ਤੇ ਮੇਰੀ ਤਰੱਕੀ ਹੋਵੇਗੀ। ਮੈਨੂੰ ਇਸ ਤਰ੍ਹਾਂ ਦੀ ਕੋਈ ਤਰੱਕੀ ਦੀ ਲੋੜ ਨਹੀਂ ਹੈ, ਮੈਨੂੰ ਅਜਿਹੇ ਆਸ਼ੀਰਵਾਦ ਦੀ ਲੋੜ ਨਹੀਂ ਕਿਉਂਕਿ ਮੈਨੂੰ ਮੇਰੇ ਸਤਿਗੁਰੂ ਦੇ ਆਸ਼ੀਰਵਾਦ ਦੀ ਲੋੜ ਹੈ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਪਰ ਮੈਂ ਉਥੇ ਜਾ ਕੇ ਨਹੀਂ ਗਾਉਣਾ ਚਾਹੁੰਦਾ, ਭਾਵੇਂ ਮੇਰਾ ਕਿੰਨਾ ਵੀ ਨੁਕਸਾਨ ਹੋਵੇ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜਸਬੀਰ ਜੱਸੀ ਦੇ ਇਸ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਫ਼ਿਲਮ ਪਾਇਰੇਸੀ ਰੋਕੇਗੀ ਸਰਕਾਰ, 12 ਨੋਡਲ ਅਧਿਕਾਰੀ ਨਿਯੁਕਤ
NEXT STORY