ਮੁੰਬਈ- ਬਾਲੀਵੁੱਡ ਅਦਾਕਾਰ ਫਰਹਾਨ ਖਾਨ ਅਤੇ ਸ਼ਿਬਾਨੀ ਦਾਂਡੇਕਰ ਸਭ ਤੋਂ ਕੂਲ ਸੈਲੀਬ੍ਰਿਟੀ ਜੋੜਾ ਹੈ। ਫਰਹਾਨ ਖਾਨ ਨੇ 19 ਫਰਵਰੀ ਨੂੰ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਰਚਾਇਆ। ਇਸ ਵਿਆਹ 'ਚ ਫਰਾਹ ਖਾਨ, ਰਿਤਿਕ ਰੌਸ਼ਨ ਅਤੇ ਰੀਆ ਚੱਕਰਵਰਤੀ, ਸਤੀਸ਼ ਸ਼ਾਹ, ਆਸ਼ੁਤੋਸ਼ ਗੋਵਾਰੀਕਰ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਹੁਣ ਸ਼ਿਬਾਨੀ ਅਤੇ ਫਰਹਾਨ ਨੇ ਆਪਣੀ ਡਰੀਮ ਵੈਡਿੰਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹੈ। ਲੁੱਕ ਦੀ ਗੱਲ ਕਰੀਏ ਤਾਂ ਸ਼ਿਬਾਨੀ ਰੈੱਡ ਫਲੋਰਲ ਆਫ ਸ਼ੋਲਡਰ ਗਾਊਨ 'ਚ ਫਰਹਾਨ ਦੀ ਲਾੜੀ ਬਣੀ।

ਉਨ੍ਹਾਂ ਨੇ ਮਿਨੀਮਲ ਮੇਕਅਪ ਅਤੇ ਘੁੰਗਰਾਲੇ ਵਾਲਾ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਸੀ। ਇਸ ਗਾਊਨ ਦੇ ਨਾਲ ਸ਼ਿਬਾਨੀ ਨੇ ਰੈੱਡ ਕਲਰ ਦਾ ਲਾਂਗ ਵੇਲ ਪਾਇਆ ਸੀ ਜੋ ਉਨ੍ਹਾਂ ਦੀ ਲੁੱਕ ਨੂੰ ਪਰਫੈਕਟ ਬਣਾ ਰਿਹਾ ਸੀ।

ਉਧਰ ਫਰਹਾਨ ਦੀ ਗੱਲ ਕਰੀਏ ਤਾਂ ਉਹ ਬਲੈਕ ਫਾਰਮਲ ਕੱਪੜਿਆਂ 'ਚ ਹੈਂਡਸਮ ਲੱਗ ਰਹੇ ਸਨ। ਵਿਆਹ ਦੀਆਂ ਰਸਮਾਂ ਦੇ ਦੌਰਾਨ ਜੋੜਾ ਕਾਫੀ ਮਸਤੀ ਕਰਦਾ ਨਜ਼ਰ ਆਇਆ।

ਜੇਕਰ ਫਰਹਾਰ ਖਾਨ ਦੇ ਪਿਤਾ ਜਾਵੇਦ ਅਖਤਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਆਪਣੀ ਨਵੀਂ ਨੂੰਹ ਨਾਲ ਖੂਬ ਡਾਂਸ ਕੀਤਾ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ 'ਤੇ ਖੂਬ ਵਾਇਰਲ ਹੋ ਰਹੀਆਂ ਹਨ।










ਬੁਆਏਫਰੈਂਡ ਰਣਬੀਰ ਨਾਲ ਕਦੋਂ ਵਿਆਹ ਕਰਵਾਏਗੀ ਆਲੀਆ ਭੱਟ? ਸਾਹਮਣੇ ਆਇਆ ਇਹ ਬਿਆਨ
NEXT STORY