ਮੁੰਬਈ (ਬਿਊਰੋ)– ਸੁਪਰਸਟਾਰ ਰਣਬੀਰ ਕਪੂਰ ਐਕਸ਼ਨ ਐਂਟਰਟੇਨਰ ‘ਸ਼ਮਸ਼ੇਰਾ’ ’ਚ ਲਾਰਜਰ ਦੈਨ ਲਾਈਫ ਤੇ ਕਲਾਸਿਕ ਹਿੰਦੀ ਫ਼ਿਲਮਾਂ ਦੇ ਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ। ਬਲਾਕਬਸਟਰ ‘ਸੰਜੂ’ ਦੇ ਚਾਰ ਸਾਲਾਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰਨ ਵਾਲੇ ਰਣਬੀਰ ਅੱਜ ਸ਼ਮਸ਼ੇਰਾ ਦੇ ਪਹਿਲੇ ਗੀਤ ‘ਜੀ ਹਜ਼ੂਰ’ ਨੂੰ ਡਿਜੀਟਲੀ ਲਾਂਚ ਕਰਨ ਲਈ ਤਿਆਰ ਹਨ।
ਇਹ ਗੀਤ ਫ਼ਿਲਮ ’ਚ ਰਣਬੀਰ ਦੇ ਕਿਰਦਾਰ ਬੱਲੀ (ਆਦਿਵਾਸੀ ਸਰਦਾਰ ਸ਼ਮਸ਼ੇਰਾ ਦਾ ਪੁੱਤਰ) ਨੂੰ ਪੇਸ਼ ਕਰਦਾ ਹੈ, ਜੋ ਕਾਜ਼ਾ ਕਿਲੇ ਦੀ ਬੇਰਹਿਮ ਜੇਲ੍ਹ ਦੇ ਬੱਚਿਆਂ ਦਾ ਮਨੋਰੰਜਨ ਕਰਦਾ ਹੈ, ਇਸ ਤੋਂ ਪਹਿਲਾਂ ਕਿ ਉਹ ਸੰਜੇ ਦੱਤ ਵਲੋਂ ਨਿਭਾਏ ਗਏ ਦੁਸ਼ਟ ਤੇ ਜ਼ਾਲਮ ਕਿਰਦਾਰ ਹਥੋਂ ਜ਼ੁਲਮ ਸਹਿਣ ਵਾਲੇ ਆਪਣੇ ਨਰਕੀ ਜੀਵਨ ’ਚ ਵਾਪਸ ਚਲੇ ਜਾਣ।
ਇਹ ਖ਼ਬਰ ਵੀ ਪੜ੍ਹੋ : ‘ਐੱਸ. ਵਾਈ. ਐੱਲ.’ ਗੀਤ ਲੀਕ ਕਰਨ ਵਾਲਿਆਂ ’ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਦਰਜ ਕਰਵਾਇਆ ਮਾਮਲਾ
ਰਣਬੀਰ ਦਾ ਕਹਿਣਾ ਹੈ ਕਿ ਮੂਲ ਰੂਪ ’ਚ ਕਾਜ਼ਾ ਕਬੀਲੇ ਲਈ ਇਕ ਭਿਆਨਕ ਜੇਲ੍ਹ ਹੈ, ਜਿਸ ਨੂੰ ਕੈਦ ਕਰ ਲਿਆ ਗਿਆ ਹੈ ਤੇ ਲਗਾਤਾਰ ਤਸੀਹੇ ਦਿੱਤੇ ਜਾ ਰਹੇ ਹਨ। ਬੱਚੇ ਤੇ ਬੱਲੀ ਇਕ-ਦੂਜੇ ਨਾਲ ਘੁਲ-ਮਿਲ ਗਏ ਹਨ ਤੇ ਇਕੱਠੇ ਉਸ ਭਿਆਨਕ ਕਾਜ਼ਾ ਜੇਲ੍ਹ ਦੇ ਅੰਦਰ ਜ਼ਿੰਦਗੀ ਦੇ ਕੁਝ ਖ਼ੁਸ਼ਹਾਲ ਪਲ ਪੈਦਾ ਕਰਦੇ ਹਨ, ਜਿਥੇ ਲੋਕ ਬੇਰਹਿਮ ਸ਼ੁੱਧ ਸਿੰਘ ਦੇ ਹੱਥੋਂ ਦੁਖੀ ਹਨ, ਜਿਸ ਨੂੰ ਵਨ ਐਂਡ ਓਨਲੀ ਸੰਜੇ ਦੱਤ ਵਲੋਂ ਨਿਭਾਇਆ ਗਿਆ ਹੈ।
ਕਰਨ ਮਲਹੋਤਰਾ ਵਲੋਂ ਨਿਰਦੇਸ਼ਿਤ ਇਹ ਐਕਸ਼ਨ ਐਕਸਟਰਾਵੈਗਾਂਜ਼ਾ ਫ਼ਿਲਮ 22 ਜੁਲਾਈ, 2022 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਤੋਂ ਬਾਅਦ ਹੁਣ ਰਿਤਿਕ ਰੌਸ਼ਨ ਨਾਲ ਸਕ੍ਰੀਨ ਸਾਂਝੀ ਕਰੇਗੀ ਸ਼ਹਿਨਾਜ਼ ਗਿੱਲ!
NEXT STORY