ਮੁੰਬਈ- ਬਾਲੀਵੁੱਡ ਦੇ ਮਸਕੂਲਰ ਅਤੇ ਹੈਂਡਸਮ ਹੀਰੋ ਜੌਨ ਅਬ੍ਰਾਹਮ ਦੇ ਫੈਨਜ਼ ਲਈ ਇਕ ਮਾੜੀ ਖ਼ਬਰ ਹੈ। ਦਰਅਸਲ ਜੌਨ ਅਬ੍ਰਾਹਮ ਦਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਹੋ ਗਿਆ ਹੈ ਅਤੇ ਇਸ ਤੋਂ ਸਾਰੀਆਂ ਪੋਸਟਾਂ ਵੀ ਡਿਲੀਟ ਹੋ ਗਈਆਂ ਹਨ। ਹਲਾਂਕਿ ਅਜਿਹਾ ਕਿਉਂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਜੌਨ ਅਬ੍ਰਾਹਮ ਦੇ ਇੰਸਟਾਗ੍ਰਾਮ ਅਕਾਊਂਟ ਦੇ ਡਿਲੀਟ ਹੋਣ 'ਤੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅਕਾਊਂਟ ਹੈਕ ਹੋ ਗਿਆ ਹੈ। ਇਸ ਬਾਰੇ ਅਜੇ ਤੱਕ ਜੌਨ ਅਬ੍ਰਾਹਮ ਨੇ ਕੋਈ ਬਿਆਨ ਨਹੀਂ ਦਿੱਤਾ ਹੈ।
ਦੱਸਣਯੋਗ ਹੈ ਕਿ ਜੌਨ ਅਬ੍ਰਾਹਮ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਤਕਰੀਬਨ 9.3 ਮਿਲੀਅਨ ਫਾਲੋਅਰਸ ਸਨ। ਉਨ੍ਹਾਂ ਦੇ ਅਕਾਊਂਟ ਨੂੰ ਡਿਲੀਟ ਕਰਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸਾਰੀਆਂ ਪੋਸਟਾਂ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਹੈ, ਇਹ ਪੋਸਟਾਂ ਕਾਫੀ ਜ਼ਿਆਦਾ ਤਦਾਦ ਵਿੱਚ ਸਨ। ਜੌਨ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਬਲਿਯੂ ਟਿੱਕ ਵੀ ਮਿਲਿਆ ਹੋਇਆ ਸੀ।
ਦੱਸ ਦਈਏ ਕਿ ਆਉਣ ਵਾਲੀ ਤਰੀਕ 17 ਦਸੰਬਰ ਨੂੰ ਜੌਨ ਅਬ੍ਰਾਹਮ ਦਾ ਜਨਮਦਿਨ ਹੈ। ਅਜਿਹੇ ਵਿੱਚ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਹੋਣ ਨਾਲ ਫੈਨਜ਼ ਬੇਹੱਦ ਨਿਰਾਸ਼ ਹਨ। ਹੁਣ ਬੀ-ਟਾਊਨ ਅਤੇ ਫੈਨਜ਼ ਵਿੱਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਜੌਨ ਨੇ ਇਹ ਖ਼ੁਦ ਕੀਤਾ ਹੈ ਜਾਂ ਉਨ੍ਹਾਂ ਦਾ ਅਕਾਊਂਟ ਹੈਕ ਹੋ ਗਿਆ ਹੈ। ਕੁਝ ਲੋਕ ਇਸ ਨੂੰ ਪ੍ਰੋਮੋਸ਼ਨਲ ਸਟੰਟ ਵੀ ਮੰਨ ਰਹੇ ਹਨ। ਉਨ੍ਹਾਂ ਦੇ ਮੁਤਾਬਕ ਆਪਣੀ ਆਗਮੀ ਫ਼ਿਲਮ "ਅਟੈਕ" ਦੇ ਲਈ ਜੌਨ ਅਬ੍ਰਾਹਮ ਨੇ ਅਜਿਹਾ ਕੀਤਾ ਹੋ ਸਕਦਾ ਹੈ ਤਾਂ ਜੋ ਉਹ ਦਰਸ਼ਕਾਂ ਨੂੰ ਇਹ ਦਰਸਾ ਸਕਣ ਕਿ ਹੈਕਰਸ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊੂਂਟ 'ਤੇ ਅਟੈਕ ਕੀਤਾ ਹੈ।
ਦੱਸਣਯੋਗ ਹੈ ਕਿ ਜੌਨ ਅਬ੍ਰਾਹਮ ਅਕਸਰ ਹੀ ਆਪਣੇ ਵਰਕਆਊਟ, ਮੋਟਰਸਾਈਲ ਕਲੈਕਸ਼ਨਸ, ਆਪਣੀ ਫਿਟਨਸ ਤੇ ਗੁੱਡ ਲੁੱਕਸ ਦੇ ਲਈ ਚਰਚਾ ਵਿੱਚ ਰਹਿੰਦੇ ਹਨ, ਪਰ ਅਚਾਨਕ ਹੁਣ ਉਹ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਹੋਣ ਕਾਰਨ ਚਰਚਾ ਵਿੱਚ ਆ ਗਏ ਹਨ। ਕੀ ਸੱਚਮੁੱਚ ਜੌਨ ਅਬ੍ਰਾਹਮ ਦਾ ਅਕਾਊਂਟ ਹੈਕ ਹੋਇਆ ਹੈ ਜਾਂ ਇਹ ਇੱਕ ਪ੍ਰੋਮੋਸ਼ਨਲ ਸਟੰਟ ਹੈ, ਇਹ ਉਨ੍ਹਾਂ ਦੇ ਬਿਆਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਸਲਮਾਨ ਦੇ ਕਲਾਸ ਲਗਾਉਣ ਤੋਂ ਬਾਅਦ ਕਰਨ ਤੇ ਤੇਜਸਵੀ ’ਚ ਹੋਈ ਜ਼ਬਰਦਸਤ ਲੜਾਈ (ਵੀਡੀਓ)
NEXT STORY