ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਅਭਿਨੀਤ ਫਿਲਮ 'ਜੌਲੀ ਐੱਲ.ਐੱਲ.ਬੀ. 3' 19 ਸਤੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਜੌਲੀ ਐੱਲ.ਐੱਲ.ਬੀ. 2013 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਅਰਸ਼ਦ ਵਾਰਸੀ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ, ਇਸਦਾ ਸੀਕਵਲ ਸਾਲ 2017 ਵਿੱਚ ਰਿਲੀਜ਼ ਹੋਇਆ, ਜਿਸ ਵਿੱਚ ਅਕਸ਼ੈ ਕੁਮਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਏ। ਹੁਣ ਦੋਵੇਂ ਸਟਾਰ ਅਕਸ਼ੈ ਅਤੇ ਅਰਸ਼ਦ 'ਜੌਲੀ ਐੱਲ.ਐੱਲ.ਬੀ. 3' ਵਿੱਚ ਇਕੱਠੇ ਨਜ਼ਰ ਆਉਣਗੇ।
ਫਿਲਮ ਜੌਲੀ ਐੱਲ.ਐੱਲ.ਬੀ. 3 ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਸੁਭਾਸ਼ ਕਪੂਰ ਦੁਆਰਾ ਨਿਰਦੇਸ਼ਤ ਇਹ ਫਿਲਮ ਇਸ ਸਾਲ 19 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਅਕਸ਼ੈ ਅਤੇ ਅਰਸ਼ਦ ਦੇ ਨਾਲ, ਸੌਰਭ ਸ਼ੁਕਲਾ ਅਤੇ ਹੁਮਾ ਕੁਰੈਸ਼ੀ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ। ਫਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਫਿਲਮ ਦੀ ਰਿਲੀਜ਼ ਡੇਟ X 'ਤੇ ਸਾਂਝੀ ਕੀਤੀ। ਉਨ੍ਹਾਂ ਲਿਖਿਆ, 'ਅਕਸ਼ੈ ਕੁਮਾਰ-ਅਰਸ਼ਦ ਵਾਰਸੀ ਦੀ 'ਜੌਲੀ ਐੱਲ.ਐੱਲ.ਬੀ. 3' ਦੀ ਰਿਲੀਜ਼ ਡੇਟ ਲਾਕ ਹੋ ਗਈ ਹੈ। ਵਾਇਕਾਮ18 ਸਟੂਡੀਓਜ਼ ਨੇ ਬਹੁਤ ਉਡੀਕੀ ਜਾ ਰਹੀ ਫਿਲਮ ਜੌਲੀ ਐੱਲ.ਐੱਲ.ਬੀ. 3 ਦੀ ਰਿਲੀਜ਼ ਤਰੀਕ 19 ਸਤੰਬਰ 2025 ਲਾਕ ਕਰ ਦਿੱਤੀ ਹੈ, ਜੋ ਕਿ ਫਰੈਂਚਾਇਜ਼ੀ ਦੀ ਸਭ ਤੋਂ ਵੱਡੀ ਫਿਲਮ ਹੈ।
ਪੁਲਕਿਤ ਸਮਰਾਟ ਤੇ ਇਜ਼ਾਬੇਲ ਕੈਫ ਦੀ ਫਿਲਮ 'ਸੁਸਵਾਗਤਮ ਖੁਸ਼ਾਮਦੀਦ' 16 ਮਈ ਨੂੰ ਹੋਵੇਗੀ ਰਿਲੀਜ਼
NEXT STORY