ਮੁੰਬਈ : ਅਦਾਕਾਰਾ ਜੋਯਾ ਰਾਠੌਰ ਨੇ ਓਟੀਟੀ 'ਤੇ ਰਲੀਜ਼ ਹੋਣ ਵਾਲੀਆਂ ਅਸ਼ਲੀਲ ਫ਼ਿਲਮਾਂ ਨਾਲ ਜੁੜੇ ਗੰਦੇ ਵਪਾਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੂੰ ਇਸ ਲਈ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਕਿ ਉਹ ਜਿਸ ਇੰਡਸਟਰੀ ਦਾ ਹਿੱਸਾ ਹੈ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋਯਾ ਰਾਠੌਰ ਨੇ ਰਾਜ ਕੁੰਦਰਾ ਬਾਰੇ ਕਿਹਾ ਕਿ ਉਨ੍ਹਾਂ ਨੇ ਕਦੀ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਪਰ ਰਾਜ ਨਾਲ ਕੰਮ ਕਰਨ ਵਾਲੇ ਓਮੇਸ਼ ਕਾਮਤ ਨੇ ਦਫ਼ਤਰ ਤੋਂ ਫੋਨ ਕੀਤਾ ਸੀ ਅਤੇ ਕਿਹਾ ਕਿ ਉਹ ਹਾਟ ਸ਼ਾਰਟ ਲਈ ਕੰਮ ਕਰ ਰਹੇ ਹਨ। ਜੋਯਾ ਰਾਠੌਰ ਕਹਿੰਦੀ, ਓਮੇਸ਼ ਕਾਮਤ ਨੇ ਮੈਨੂੰ ਕਿਹਾ ਸੀ ਕਿ ਉਹ ਮੈਨੂੰ ਵੱਡਾ ਬ੍ਰੈਕ ਦੇਣਾ ਚਾਹੁੰਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਅਸ਼ਲੀਲ ਆਡੀਸ਼ਨ ਦੇਣਾ ਪਵੇਗਾ। ਉਦੋਂ ਮੈਂ ਇਸ ਦਾ ਵਿਰੋਧ ਕੀਤਾ।
ਜੋਯਾ ਅੱਗੇ ਕਹਿੰਦੀ ਹੈ ਮੈਂ ਕਦੀ ਰਾਜ ਕੁੰਦਰਾ ਨਾਲ ਗੱਲ ਨਹੀਂ ਕੀਤੀ ਪਰ ਓਮੇਸ਼ ਕਾਮਤ ਮੇਰੇ ਸੰਪਰਕ 'ਚ ਸੀ। ਉਹ ਮੈਨੂੰ ਕਨਵਿੰਸ ਕਰਨ ਦਾ ਯਤਨ ਕਰਦਾ ਸੀ। ਉਨ੍ਹਾਂ ਨੇ ਅਜਿਹਾ ਗ੍ਰਿਫ਼ਤਾਰ ਹੋਣ ਦੇ 2 ਦਿਨ ਪਹਿਲਾਂ ਤੱਕ ਕੀਤਾ ਸੀ। ਇਸ ਤੋਂ ਬਾਅਦ ਇਕ ਦਿਨ ਮੈਨੂੰ ਰਾਏ ਨਾਮੀ ਇਕ ਵਿਅਕਤੀ ਦਾ ਸਿੰਗਾਪੁਰ ਤੋਂ ਫੋਨ ਆਇਆ ਉਨ੍ਹਾਂ ਨੇ ਕਿਹਾ ਉਹ ਵੀ ਅਸ਼ਲੀਲ ਆਡੀਸ਼ਨ ਚਾਹੁੰਦੇ ਹਨ। ਉਨ੍ਹਾਂ ਨੇ ਵੀ ਹਾਟਸ਼ਾਰਟ ਦਾ ਨਾਂ ਲਿਆ ਸੀ। ਜੋਯਾ ਰਾਠੌਰ ਨੇ ਖ਼ੁਦ ਦਾ ਬਚਾਅ ਵੀ ਕੀਤਾ ਹੈ।
ਉਨ੍ਹਾਂ ਨੇ ਕਿਹਾ ਮੈਂ ਅਜਿਹੇ ਵਿਅਕਤੀਆਂ ਨੂੰ ਮੂਰਖ ਕਹਿੰਦੀ ਹਾਂ। ਮੈਂ ਇਹ ਦੱਸਣ ਆਈ ਹਾਂ ਅਸੀਂ ਕੀ ਕੀਤਾ ਹੈ ਕਿਉਂ ਕੀਤਾ। ਸਾਡੇ ਕੋਲ ਕੋਈ ਬਦਲ ਨਹੀਂ ਸੀ। ਸਾਨੂੰ ਨਿਰਮਾਤਾ ਨੇ ਕਿਹਾ ਸੀ ਕਿ ਜੇਕਰ ਅਸੀਂ ਇਹ ਨਹੀਂ ਕਰਾਂਗੇ ਤਾਂ ਕੋਈ ਹੋਰ ਕਰੇਗਾ ਅਤੇ ਸਾਡਾ ਕੰਮ ਖੋਹ ਲਿਆ ਜਾਵੇਗਾ। ਮੈਂ ਇਹ ਤੈਅ ਕਰ ਰੱਖਿਆ ਸੀ ਕਿ ਜੋ ਵੀ ਗੈਰ-ਕਾਨੂੰਨੀ ਹੋਵੇਗਾ ਉਹ ਮੈਂ ਨਹੀਂ ਕਰਾਂਗੀ। ਇਸ ਗੱਲ ਦੀ ਕੋਈ ਸਪੱਸ਼ਟਤਾ ਨਹੀਂ ਸੀ ਕੀ ਬੋਲਡ ਹੈ ਜਾਂ ਕੀ ਅਸ਼ਲੀਲ।
ਫਰਹਾਨ ਅਖ਼ਤਰ ਦੀ 'ਤੂਫਾਨ' ਫ਼ਿਲਮ ਬਣੀ ਸਾਲ ਦੀ ਸਭ ਤੋਂ ਵੱਡੀ ਫ਼ਿਲਮ, ਬਣਾਇਆ ਇਹ ਰਿਕਾਰਡ
NEXT STORY