ਨਵੀਂ ਦਿੱਲੀ (ਬਿਊਰੋ) : ਦੇਸ਼ 'ਚ 5-ਜੀ ਨੈੱਟਵਰਕ ਦੇ ਖ਼ਿਲਾਫ਼ ਅਦਾਕਾਰਾ ਜੂਹੀ ਚਾਵਲਾ ਸਮੇਤ ਹੋਰਨਾਂ ਦੀ ਅਰਜ਼ੀ ’ਤੇ ਸੁਣਵਾਈ ਕਰਨ ਤੋਂ ਦਿੱਲੀ ਹਾਈ ਕੋਰਟ ਦੇ ਜਸਟਿਸ ਸੰਜੀਵ ਨਰੂਲਾ ਨੇ ਖੁਦ ਨੂੰ ਅਲੱਗ ਕਰ ਲਿਆ ਹੈ। ਸੋਮਵਾਰ ਨੂੰ ਸੂਚੀਬੱਧ ਮਾਮਲੇ ਪੇਸ਼ ਹੋਣ ’ਤੇ ਬੈਂਚ ਨੇ ਕਿਹਾ ਕਿ ਚੀਫ ਜਸਟਿਸ ਦੇ ਆਦੇਸ਼ ਨਾਲ ਇਹ ਮਾਮਲਾ ਕਿਸੇ ਹੋਰ ਬੈਂਚ ਦੇ ਸਾਹਮਣੇ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ। ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ।
ਦੱਸ ਦਈਏ ਕਿ ਪਿਛਲੀ ਸੁਣਵਾਈ ’ਤੇ ਜਸਟਿਸ ਜੇਆਰ ਮਿੱਡਾ ਦੇ ਬੈਂਚ ਨੇ ਅਰਜ਼ੀ ਨੂੰ ਸੰਜੀਵ ਨਰੂਲਾ ਦੇ ਬੈਂਚ ਦੇ ਸਾਹਮਣੇ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ ਸੀ। ਜਿਸ ਦਿਨ ਉਨ੍ਹਾਂ ਆਦੇਸ਼ ਦਿੱਤਾ, ਸੇਵਾ ’ਚ ਉਹ ਉਨ੍ਹਾਂ ਦਾ ਆਖਰੀ ਦਿਨ ਸੀ। ਇਸਦੇ ਬਾਅਦ ਮਿੱਡਾ ਰਿਟਾਇਰ ਹੋ ਗਏ। ਹੁਣ ਨਰੂਲਾ ਨੇ ਇਸ ਮਾਮਲੇ ਤੋਂ ਖੁਦ ਨੂੰ ਅਲੱਗ ਕਰਦੇ ਹੋਏ ਕਿਹਾ ਕਿ ਚੀਫ ਜਸਟਿਸ ਦੇ ਆਦੇਸ਼ ਨਾਲ ਇਹ ਮਾਮਲਾ ਹੋਰ ਬੈਂਚ ਦੇ ਸਾਹਮਣੇ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਹਾਈ ਕੋਰਟ ਨੇ 5-ਜੀ ਵਾਇਰਲੈੱਸ ਨੈੱਟਵਰਕ ਤਕਨਾਲੋਜੀ ਖ਼ਿਲਾਫ਼ ਜੂਹੀ ਚਾਵਲਾ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਅਤੇ 30 ਲੱਖ ਦਾ ਜੁਰਮਾਨਾ ਪਾਇਆ ਸੀ। ਕੋਰਟ ਨੇ ਪਟੀਸ਼ਨ ਨੂੰ ਦੋਸ਼ਪੂਰਨ, ਕਾਨੂੰਨ ਦੀ ਦੁਰਵਰਤੋਂ ਅਤੇ ਪਬਲਿਸਿਟੀ ਪਾਉਣ ਦੀ ਕੋਸ਼ਿਸ਼ ਦੱਸਿਆ ਸੀ।
ਨੋਟ - ਜੂਹੀ ਚਾਵਲਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਅਦਾਕਾਰ ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਟੀਮ ਨੇ ਲੱਦਾਖ 'ਚ ਕੀਤੀ ਇਹ ਹਰਕਤ, ਵੀਡੀਓ ਵਾਇਰਲ
NEXT STORY