ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕਾਜੋਲ ਨੇ ਕਿਹਾ ਕਿ ਪਿਛਲਾ ਸਾਲ ਉਸ ਲਈ ਬਹੁਤ ਸ਼ਾਨਦਾਰ ਸੀ ਅਤੇ ਆਉਣ ਵਾਲਾ ਵਰ੍ਹਾ ਵੀ ਉਸ ਵਾਸਤੇ ਚੰਗਾ ਹੋਵੇਗਾ। ਉਸ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿਚ ਅਦਾਕਾਰਾ ਨੇ ਸਾੜੀ ਪਹਿਨੀ ਹੋਈ ਹੈ ਅਤੇ ਗਹਿਣੇ ਪਾਏ ਹੋਏ ਹਨ। ਇਨ੍ਹਾਂ ਤਸਵੀਰਾਂ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ ਹੈ, ''ਪਿਛਲਾ ਸਾਲ ਉਸ ਲਈ ਬਹੁਤ ਵਧੀਆ ਰਿਹਾ ਹੈ ਅਤੇ ਅਗਲਾ ਸਾਲ ਵੀ ਉਸ ਲਈ ਖ਼ੁਸ਼ੀਆਂ ਭਰਿਆ ਹੋਵੇਗਾ।'' ਇਸ ਤੋਂ ਪਹਿਲਾਂ ਅਦਾਕਾਰਾ ਨੇ ਇੱਕ ਸੈਲਫੀ ਸਾਂਝੀ ਕੀਤੀ ਸੀ।
ਹਾਲ ਹੀ ਵਿਚ ਕਾਜੋਲ ਨੇ ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਦਿਲਵਾਲੇ’ ਦੇ ਸੈੱਟ ’ਤੇ ਬਿਤਾਏ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਵਿਚ ਉਹ ਸ਼ਾਹਰੁਖ਼ ਅਤੇ ਹੋਰਨਾਂ ਕਲਾਕਾਰਾਂ ਨਾਲ ਨਜ਼ਰ ਆ ਰਹੀ ਹੈ। ਇਸ ਨਾਲ ਉਸ ਨੇ ਕੈਪਸ਼ਨ ਵਿਚ ਲਿਖਿਆ ਹੈ ਕਿ ਉਹ ਬਹੁਤ ਵਧੀਆ ਸਮਾਂ ਸੀ। ਇੱਕ ਤਸਵੀਰ ਵਿਚ ਕਾਜੋਲ ਅਤੇ ਸ਼ਾਹਰੁਖ਼ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ਾਹਰੁਖ਼ ਨੂੰ ਵੀ ਟੈਗ ਕੀਤਾ ਹੈ।
ਇਸ ਤੋਂ ਇਲਾਵਾ ਕਾਜੋਲ ਨੇ ਇੱਕ ਉਹ ਤਸਵੀਰ ਵੀ ਅਪਲੋਡ ਕੀਤੀ ਹੈ, ਜਿਸ ਵਿਚ ਉਹ ਫ਼ਿਲਮ ਦੀ ਬਾਕੀ ਟੀਮ ਨਾਲ ਖੜ੍ਹੀ ਹੈ। ਇਸ ਤੋਂ ਪਹਿਲਾਂ ਅਦਾਕਾਰਾ, ਸ਼ਸ਼ਾਂਕ ਚਤੁਰਵੇਦੀ ਦੀ ਫ਼ਿਲਮ ‘ਦੋ ਪੱਤੀ’ ਵਿਚ ਨਜ਼ਰ ਆਈ ਸੀ। ਇਸ ਫ਼ਿਲਮ ਵਿਚ ਕ੍ਰਿਤੀ ਸੈਨਨ ਅਤੇ ਟੀਵੀ ਅਦਾਕਾਰ ਸ਼ਹੀਰ ਸ਼ੇਖ ਵੀ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਾਇਕ ਰੌਸ਼ਨ ਪ੍ਰਿੰਸ ਰਿਸ਼ੀਕੇਸ਼ ਦੇ ਗੰਗਾਘਾਟ ਵਿਖੇ ਹੋਏ ਨਤਮਸਤਕ
NEXT STORY