ਨਵੀਂ ਦਿੱਲੀ : 'Kalki 2898 AD' ਦੇ ਸਸਪੈਂਸ ਤੋਂ ਆਖ਼ਰ ਪਰਦਾ ਉੱਠ ਗਿਆ। ਲੰਬੇ ਇੰਤਜ਼ਾਰ ਤੋਂ ਬਾਅਦ ਬੀਤੇ ਦਿਨੀਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ‘ਕਲਕੀ 2898 ਏਡੀ’ ਦੀ ਕਹਾਣੀ ਵੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਮੁੱਖ ਕਲਾਕਾਰ ਪ੍ਰਭਾਸ, ਦੀਪਿਕਾ ਪਾਦੂਕੋਣ ਅਤੇ ਅਮਿਤਾਭ ਬੱਚਨ ਦੇ ਕਿਰਦਾਰ ਵੀ ਸਾਹਮਣੇ ਆਏ ਹਨ। 'Kalki 2898 AD' ਨਾਲ ਸਬੰਧਤ ਹੁਣ ਤੱਕ ਕਈ ਅਪਡੇਟਸ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਅਮਿਤਾਭ ਬੱਚਨ ਦੇ ਕਿਰਦਾਰ ਨੇ ਸਭ ਤੋਂ ਵੱਧ ਧਿਆਨ ਖਿੱਚਿਆ। ਹਾਲਾਂਕਿ ਹੁਣ ਸਾਰੇ ਕਿਰਦਾਰ ਦਰਸ਼ਕਾਂ ਦੇ ਸਾਹਮਣੇ ਆ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਮਰਹੂਮ ਸਿੱਧੂ ਮੂਸੇਵਾਲਾ ਨੇ ਇੰਝ ਕੀਤੀ ਸੀ ਕਰੀਅਰ ਦੀ ਸ਼ੁਰੂਆਤ, ਸਿਆਸਤ 'ਚੋਂ ਹੁੰਦਾ ਹੋਇਆ ਪਹੁੰਚਿਆ ਮੌਤ ਦੇ ਮੂੰਹ 'ਚ
ਕਿਵੇਂ ਦਾ ਹੈ 'Kalki 2898 AD' ਦਾ ਟ੍ਰੇਲਰ?
'Kalki 2898 AD' ਸਾਲ 2024 ਦੀਆਂ ਸਭ ਤੋਂ ਚਰਚਿਤ ਫ਼ਿਲਮਾਂ 'ਚ ਸ਼ਾਮਲ ਹੈ। ਇਸ ਫ਼ਿਲਮ 'ਚ ਦੱਖਣ ਅਤੇ ਉੱਤਰ ਦੋਹਾਂ ਦਾ ਸੁਮੇਲ ਦੇਖਣ ਨੂੰ ਮਿਲ ਰਿਹਾ ਹੈ। 'Kalki 2898 AD' ਇੱਕ ਵਿਗਿਆਨਕ ਫ਼ਿਲਮ ਹੈ, ਜੋ ਭਾਰਤੀ ਦਰਸ਼ਕਾਂ ਨੂੰ ਇੱਕ ਨਵਾਂ ਅਨੁਭਵ ਦੇਣ ਜਾ ਰਹੀ ਹੈ। ਫ਼ਿਲਮ 'ਚ ਦਿਲਚਸਪ ਕਹਾਣੀ ਦੇ ਨਾਲ-ਨਾਲ ਕਾਫ਼ੀ ਐਕਸ਼ਨ ਵੀ ਦੇਖਣ ਨੂੰ ਮਿਲੇਗਾ। ‘Kalki 2898 AD’ 'ਚ ਮਹਾਂਭਾਰਤ ਦੇ ਆਧੁਨਿਕ ਯੁੱਗ ਦੀ ਕਹਾਣੀ ਨੂੰ ਦਿਖਾਉਣ ਦਾ ਯਤਨ ਕੀਤਾ ਗਿਆ ਹੈ।
ਪ੍ਰਭਾਸ 'ਤੇ ਭਾਰੀ ਪਏ ਅਮਿਤਾਭ ਬੱਚਨ
'Kalki 2898 AD' ਦਾ ਟ੍ਰੇਲਰ ਕਾਸ਼ੀ ਸ਼ਹਿਰ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਫ਼ਿਲਮ 'ਚ ਅਮਿਤਾਭ ਬੱਚਨ ਦੀ ਐਂਟਰੀ ਹੁੰਦੀ ਹੈ, ਜੋ ਸਭ ਤੋਂ ਪਾਵਰਫੁੱਲ ਹਨ। ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਨੂੰ ਗਰਭਵਤੀ ਦਿਖਾਇਆ ਗਿਆ ਹੈ, ਜਿਸ ਦੀ ਕੁੱਖ 'ਚ ਉਹ ਸ਼ਕਤੀ ਵਧ ਰਹੀ ਹੈ, ਜੋ ਨਵਾਂ ਯੁੱਗ ਲੈ ਕੇ ਆਵੇਗੀ ਪਰ ਇਸ ਬੱਚੇ ਦੇ ਕਈ ਦੁਸ਼ਮਣ ਹਨ। ਫ਼ਿਲਮ 'ਚ ਅਮਿਤਾਭ ਬੱਚਨ ਦੀਪਿਕਾ ਪਾਦੂਕੋਣ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦੇ ਹਨ, ਜਦਕਿ ਪ੍ਰਭਾਸ ਉਸ ਨਾਲ ਲੜਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਅਮਿਤਾਭ ਬੱਚਨ ਪ੍ਰਭਾਸ ਨੂੰ ਪਛਾੜਦੇ ਨਜ਼ਰ ਆਏ। ਟ੍ਰੇਲਰ ਦੇ ਅੰਤ 'ਚ ਕਮਲ ਹਾਸਨ ਵੀ ਕੁਝ ਸਕਿੰਟਾਂ ਲਈ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੈ। 'Kalki 2898 AD' ਸਸਪੈਂਸ ਨਾਲ ਭਰਪੂਰ ਫ਼ਿਲਮ ਬਣਨ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕੰਗਨਾ ਰਣੌਤ ਥੱਪੜ ਕਾਂਡ 'ਚ ਪੰਜਾਬ ਪੁਲਸ ਦੀ ਵੱਡੀ ਕਾਰਵਾਈ
ਫ਼ਿਲਮ ਦੀ ਮਜ਼ਬੂਤ ਸਟਾਰ ਕਾਸਟ?
'Kalki 2898 AD' ਦੀ ਸਟਾਰ ਕਾਸਟ 'ਚ ਕਈ ਵੱਡੇ ਨਾਂ ਸ਼ਾਮਲ ਹਨ। ਫ਼ਿਲਮ 'ਚ ਸਾਊਥ ਸਟਾਰ ਪ੍ਰਭਾਸ ਮੁੱਖ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਮਿਤਾਭ ਬੱਚਨ ਅਤੇ ਦੀਪਿਕਾ ਪਾਦੁਕੋਣ ਵੀ ਅਹਿਮ ਭੂਮਿਕਾਵਾਂ 'ਚ ਹਨ। 'Kalki 2898 AD' ਦੀ ਸਟਾਰ ਕਾਸਟ 'ਚ ਕਮਲ ਹਾਸਨ ਅਤੇ ਦਿਸ਼ਾ ਪਟਾਨੀ ਵੀ ਨਜ਼ਰ ਆਉਣਗੇ। 'Kalki 2898 AD' ਦਾ ਨਿਰਦੇਸ਼ਨ ਨਾਗ ਅਸ਼ਵਿਨ ਨੇ ਕੀਤਾ ਹੈ। ਜਦਕਿ ਰਾਣਾ ਡੱਗੂਬਾਤੀ ਨੇ ਫ਼ਿਲਮ ਦਾ ਨਿਰਮਾਣ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਅਨੁਜ ਥਾਪਨ ਮੌਤ ਕੇਸ ਮਾਮਲੇ 'ਚ ਸਲਮਾਨ ਖ਼ਾਨ ਨੂੰ ਮਿਲੀ ਰਾਹਤ
NEXT STORY