ਐਂਟਰਟੇਨਮੈਂਟ ਡੈਸਕ- ਅਦਾਕਾਰਾ ਕੰਗਨਾ ਸ਼ਰਮਾ ਆਪਣੇ ਫੈਸ਼ਨ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਮੌਜੂਦਗੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਫਿਲਮਾਂ ਅਤੇ ਟੀਵੀ ਸ਼ੋਅ ਵਿੱਚ ਆਪਣੇ ਕਿਰਦਾਰ ਨਾਲ ਬਹੁਤ ਸਾਰੇ ਲੋਕਾਂ ਦਾ ਦਿਲ ਜਿੱਤਿਆ ਹੈ। ਹਾਲਾਂਕਿ, ਕੁਝ ਨਿੱਜੀ ਸਮੱਸਿਆਵਾਂ ਦੇ ਕਾਰਨ ਕੰਗਨਾ ਨੇ ਕੁਝ ਸਮੇਂ ਲਈ ਫਿਲਮ ਇੰਡਸਟਰੀ ਤੋਂ ਬ੍ਰੇਕ ਲਿਆ ਸੀ, ਪਰ ਹੁਣ ਉਹ ਫਿਰ ਤੋਂ ਆਪਣੇ ਕਰੀਅਰ ਨੂੰ ਨਵੇਂ ਸਿਰੇ ਨਾਲ ਅੱਗੇ ਵਧਾ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੋ ਗਈ ਹੈ। ਹਾਲ ਹੀ ਵਿੱਚ ਕੰਗਨਾ ਇੱਕ ਘਟਨਾ ਦਾ ਸ਼ਿਕਾਰ ਹੋਈ, ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: Air India ਦੀ ਫਲਾਈਟ 12 ਘੰਟੇ ਲੇਟ, ਪੰਜਾਬੀ ਕਲਾਕਾਰ Rana Ranbir ਵੀ ਹੋਏ ਪਰੇਸ਼ਾਨ (ਵੀਡੀਓ)
ਦਰਅਸਲ, ਅਦਾਕਾਰਾ ਅਤੇ ਮਾਡਲ ਕੰਗਨਾ ਸ਼ਰਮਾ ਨੂੰ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ, ਜਿੱਥੇ ਉਹ ਪੌੜੀਆਂ 'ਤੇ ਹਾਈ ਹੀਲਜ਼ ਵਿਚ ਪੋਜ਼ ਦਿੰਦੀ ਦਿਖਾਈ ਦਿੱਤੀ। ਜਿਵੇਂ ਹੀ ਕੰਗਨਾ ਪੌੜੀਆਂ ਤੋਂ ਉਤਰਨ ਲੱਗੀ, ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਹੇਠਾਂ ਡਿੱਗ ਪਈ। ਇਸ ਪੂਰੀ ਘਟਨਾ ਦੀ ਵੀਡੀਓ ਪੈਪਰਾਜ਼ੀ ਕੈਮਰਿਆਂ ਵਿੱਚ ਕੈਦ ਹੋ ਗਈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕੰਗਨਾ ਡਿੱਗਣ ਤੋਂ ਤੁਰੰਤ ਬਾਅਦ ਆਪਣੇ ਗਿੱਟੇ ਨੂੰ ਦਬਾਅ ਰਹੀ ਹੈ ਪਰ ਇਸ ਦੇ ਬਾਵਜੂਦ ਉਸਦੇ ਚਿਹਰੇ 'ਤੇ ਮੁਸਕਰਾਹਟ ਹੈ। ਡਿੱਗਣ ਦੇ ਬਾਵਜੂਦ ਉਹ ਕਾਫ਼ੀ ਸ਼ਾਂਤ ਦਿਖਾਈ ਦੇ ਰਹੀ ਸੀ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਗੱਲਾਂ ਕਰਦੀ ਰਹੀ। ਇਸ ਘਟਨਾ ਦੇ ਬਾਵਜੂਦ ਉਹ ਪੂਰੇ ਆਤਮਵਿਸ਼ਵਾਸ ਨਾਲ ਕੈਮਰੇ ਦੇ ਸਾਹਮਣੇ ਆਈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਸ਼ੱਕੀ ਹਾਲਾਤ 'ਚ ਮੌਤ, ਸਿਰ 'ਚ ਵੱਜੀ ਹੋਈ ਸੀ ਗੋਲੀ
ਇਸ ਦੌਰਾਨ ਕੰਗਨਾ ਦਾ ਲੁੱਕ ਵੀ ਕਾਫ਼ੀ ਗਲੈਮਰਸ ਸੀ, ਜਿਸ ਵਿੱਚ ਉਨ੍ਹਾਂ ਨੇ ਕਾਲੇ ਰੰਗ ਦੀ ਚਮਕਦਾਰ ਡਰੈੱਸ ਪਹਿਨੀ ਹੋਈ ਸੀ। ਉਸਦੇ ਲਹਿਰਾਉਂਦੇ ਵਾਲ ਅਤੇ ਹਲਕੇ ਮੇਕਅੱਪ ਨੇ ਉਨ੍ਹਾਂ ਦੀ ਲੁੱਕ ਨੂੰ ਕੰਪਲੀਟ ਕੀਤਾ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਸ਼ਰਮਾ ਨੇ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 2016 ਵਿੱਚ ਫਿਲਮ 'ਗ੍ਰੇਟ ਗ੍ਰੈਂਡ ਮਸਤੀ' ਨਾਲ ਕੀਤੀ ਸੀ। ਇਸ ਤੋਂ ਬਾਅਦ, ਉਨ੍ਹਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' ਅਤੇ 'ਤੂੰ ਸੂਰਜ ਮੈਂ ਸਾਂਝ ਪਿਆ ਜੀ' ਵਰਗੇ ਕਈ ਟੈਲੀਵਿਜ਼ਨ ਸ਼ੋਅ ਵਿੱਚ ਵੀ ਕੰਮ ਕੀਤਾ।
ਇਹ ਵੀ ਪੜ੍ਹੋ: ਰਾਸ਼ਟਰੀ ਪੁਰਸਕਾਰ ਜੇਤੂ ਸੰਗੀਤ ਨਿਰਦੇਸ਼ਕ ਡੀ ਇਮਾਨ ਦਾ ਐਕਸ ਅਕਾਊਂਟ ਹੈਕ ਹੋ ਗਿਆ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Air India ਦੀ ਫਲਾਈਟ 12 ਘੰਟੇ ਲੇਟ, ਪੰਜਾਬੀ ਕਲਾਕਾਰ Rana Ranbir ਵੀ ਹੋਏ ਪਰੇਸ਼ਾਨ (ਵੀਡੀਓ)
NEXT STORY