ਮੁੰਬਈ (ਬਿਊਰੋ) - ਅਦਾਕਾਰਾ ਨਿਰਮਾਤਾ ਤੇ ਹੁਣ ਨਿਰਦੇਸ਼ਕ ਬਣੀ ਕੰਗਨਾ ਰਣੌਤ ਭਾਰਤ ਦੇ ਇਤਿਹਾਸ ਦੀ ਇਕ ਦਿਲਚਸਪ ਕਹਾਣੀ ਸਾਡੇ ਸਾਹਮਣੇ ਲਿਆਉਣ ਲਈ ਤਿਆਰ ਹੈ। ਉਸ ਦੇ ਨਿਰਦੇਸ਼ਨ ’ਚ ਬਣੀ ‘ਐਮਰਜੈਂਸੀ’ 1975 ਦੀਆਂ ਘਟਨਾਵਾਂ ’ਤੇ ਰੌਸ਼ਨੀ ਪਾਉਂਦੀ ਹੈ, ਜਿਸ ਨੂੰ ਆਜ਼ਾਦੀ ਤੋਂ ਬਾਅਦ ਦੇ ਭਾਰਤ ਦਾ ਸਭ ਤੋਂ ਕਾਲਾ ਦੌਰ ਮੰਨਿਆ ਜਾਂਦਾ ਹੈ। ਇਹ ਅਸਲ ਘਟਨਾ 48 ਸਾਲ ਪੁਰਾਣੀ ਹੈ ਤਾਂ ਅਭਿਨੇਤਰੀ-ਨਿਰਦੇਸ਼ਕ ਕੰਗਨਾ ਰਣੌਤ ਨੇ ਉਸ ਸਮੇਂ ’ਤੇ ਮੁੜ ਵਿਚਾਰ ਕੀਤਾ, ਜਿਸ ਨੇ ਦੇਸ਼ ਦੇ ਸਿਆਸੀ ਇਤਿਹਾਸ ’ਚ ਬਹੁਤ ਵੱਡੀ ਤਬਦੀਲੀ ਲਿਆਂਦੀ ਸੀ।
ਇਹ ਖ਼ਬਰ ਵੀ ਪੜ੍ਹੋ : ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ, PM ਮੋਦੀ ਸਾਹਮਣੇ ਆਖੀ ਇਹ ਗੱਲ
ਅਦਾਕਾਰਾ ਕੰਗਨਾ ਰਣੌਤ ਸਾਡੇ ਲਈ ਇਸ ਘਟਨਾ ’ਤੇ ਆਧਾਰਿਤ ਇਕ ਸ਼ਾਨਦਾਰ ਸਟਾਰ ਕਾਸਟ ਫਿ਼ਲਮ ਲੈ ਕੇ ਆਈ ਹੈ। ਇਸ ਪੀਰੀਅਡ ਡਰਾਮੇ ’ਚ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। 48 ਸਾਲਾਂ ਬਾਅਦ ਕੰਗਨਾ ਨੇ ਟਵਿੱਟਰ ’ਤੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਅਤੀਤ ਦੀ ਇਕ ਛੋਟੀ ਜਿਹੀ ਝਲਕ ਦਿੱਤੀ ਹੈ। ਉਸ ਨੇ 1975 ’ਚ ਭਾਰਤ ’ਚ ਕੀ ਵਾਪਰਿਆ ਸੀ ਤੇ ਕਿਸ ਤਰ੍ਹਾਂ ਐਮਰਜੈਂਸੀ ਦਾ ਐਲਾਨ ਕਰਨਾ ਭਾਰਤੀ ਰਾਸ਼ਟਰੀ ਕਾਂਗਰਸ ਲਈ ਇਕ ਇਤਿਹਾਸਕ ਫੈਸਲਾ ਸੀ, ਬਾਰੇ ਪੂਰਾ ਬਿਰਤਾਂਤ ਸਾਂਝਾ ਕੀਤਾ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ 24 ਨਵੰਬਰ ਨੂੰ ਹੋਵੇਗੀ ਰਿਲੀਜ਼
ਕੰਗਨਾ ਫ਼ਿਲਮ ਦੇ ਕਿਰਦਾਰਾਂ ਦੇ ਵੱਖੋ-ਵੱਖਰੇ ਰੂਪਾਂ ਨਾਲ ਪ੍ਰਸ਼ੰਸਕਾਂ ਨੂੰ ਰੂਬਰੂ ਕਰਵਾ ਰਹੀ ਹੈ, ਕੱਲ ਉਸਨੇ ‘ਐਮਰਜੈਂਸੀ’ ਦੀ ਦੁਨੀਆ ਨੂੰ ਦਰਸ਼ਕਾਂ ਦੇ ਨੇੜੇ ਲਿਆਉਣ ਲਈ ਇਕ ਘੋਸ਼ਣਾ ਵੀਡੀਓ ਵੀ ਸਾਂਝਾ ਕੀਤਾ। ਇਹ ਫ਼ਿਲਮ 24 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਇਕ ਨਵੀਂ ਸੋਚ, ਇਕ ਨਵੇਂ ਪ੍ਰਣ ਦੇ ਨਾਲ ‘ਦਲੇਰ ਡਿੰਪੀ’ ਅੱਜ ਸ਼ਾਮ 7 ਵਜੇ ਸਿਰਫ਼ ਜ਼ੀ ਪੰਜਾਬੀ ’ਤੇ
NEXT STORY