ਮੁੰਬਈ: ਅਦਾਕਾਰਾ ਕੰਗਨਾ ਰਣੌਤ ਇਨੀਂ ਦਿਨੀਂ ਆਪਣੇ ਬਿਆਨ ਅਤੇ ਕੰਮ ਦੋਵਾਂ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਉਸ ਦੀ ਫ਼ਿਲਮ ‘ਥਲਾਇਵੀ’ ਦੇ ਟ੍ਰੇਲਰ ਦੀ ਸਭ ਨੂੰ ਉਡੀਕ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਨੇ ਰਾਜਸਥਾਨ ’ਚ ਆਪਣੀ ਅਗਲੀ ਫ਼ਿਲਮ ‘ਤੇਜਸ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕੰਗਨਾ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਕੰਗਨਾ ਨੇ ਵੀਰਵਾਰ ਨੂੰ ਆਪਣੀ ਸ਼ੂਟਿੰਗ ਲੁਕੇਸ਼ਨ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਉਹ ਹੈਲੀਕਾਪਟਰ ’ਤੇ ਸਵਾਰ ਨਜ਼ਰ ਆ ਰਹੀ ਹੈ।

ਕੰਗਨਾ ਨੇ ਟਵੀਟ ਕੀਤਾ ਕਿ ਅੱਜ ਸਵੇਰ ਕੰਮ ’ਤੇ ਗਈ। ‘ਤੇਜਸ’ ਦੀ ਟੀਮ ਨੂੰ ਧੰਨਵਾਦ ਕੀਤਾ ਕਿ ਇਸ ਨੇ ਮੈਨੂੰ ਲਾਂਗ ਡਰਾਈਵ ਦੇ ਝੰਝਟਾਂ ਤੋਂ ਬਚਾ ਲਿਆ। ਜਦੋਂ ਮੈਂ ਇਸ ਜਗ੍ਹਾ ਨੂੰ ਦੇਖਦੀ ਹਾਂ ਤਾਂ ਇਥੇ ਦੇ ਖ਼ੂਬਸੂਰਤ ਕੁਦਰਤ ਦਾ ਨਜ਼ਾਰਾ ਹੈਰਾਨ ਕਰ ਦਿੰਦਾ ਹੈ ਅਤੇ ਇਥੇ ਦੇ ਲੋਕ ਅਤੇ ਇਥੇ ਦੇ ਮਜ਼ਬੂਤ ਸਰੋਤ, ਸੰਸਕ੍ਰਿਤੀ ਅਤੇ ਸੌਂਦਰਿਆ ਨਾਲ ਭਰਪੂਰ ਅਤੇ ਵਿਕਸਿਤ ਹਨ।
ਕੰਗਨਾ ਰਣੌਤ ਰਾਜਸਥਾਨੀ ਖਾਣੇ ਦਾ ਆਨੰਦ ਲੈ ਰਹੀ ਹੈ। ਉਨ੍ਹਾਂ ਨੇ ਇਸ ਦੀ ਤਸਵੀਰ ਵੀ ਪੋਸਟ ਕੀਤੀ ਹੈ।
ਰਾਜਸਥਾਨ ਰਵਾਨਾ ਹੋਣ ਤੋਂ ਪਹਿਲਾਂ ‘ਤੇਜਸ’ ਦੀ ਟੀਮ ਨੇ ਆਪਣੇ ਦਿੱਲੀ ਸ਼ਡਿਊਲ ਨੂੰ ਪੂਰਾ ਕੀਤਾ।

ਇਸ ਫ਼ਿਲਮ ਨੂੰ ਸਰਵੇਸ਼ ਮੇਵਾਡਾ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ ਜੋ ਇਸ ਫ਼ਿਲਮ ਨਾਲ ਨਿਰਦੇਸ਼ਿਤ ਖੇਤਰ ’ਚ ਆਪਣਾ ਡੈਬਿਊ ਕਰ ਰਹੇ ਹਨ।
ਇਸ ਤੋਂ ਪਹਿਲਾਂ ਕੰਗਨਾ ਆਪਣੀ ਐਕਸ਼ਨ ਥ੍ਰੀਲਰ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ਵੀ ਪੂਰੀ ਕਰ ਚੁੱਕੀ ਹੈ। ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਉਹ ਇਸ ’ਚ ਹਾਲੀਵੁੱਡ ਫ਼ਿਲਮਾਂ ਵਰਗੇ ਐਕਸ਼ਨ ਕਰਦੀ ਦਿਖੇਗੀ। ਕੰਗਨਾ ਐਕਟਿੰਗ ਤੋਂ ਇਲਾਵਾ ਡਾਇਰੈਕਸ਼ਨ ’ਚ ਕਦਮ ਰੱਖ ਚੁੱਕੀ ਹੈ। ਅਯੁੱਧਿਆ ’ਤੇ ਵੀ ਕੰਗਨਾ ਇਕ ਫ਼ਿਲਮ ਬਣਾਉਣ ਵਾਲੀ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਸ ਦਾ ਐਲਾਨ ਕੀਤਾ ਸੀ।
ਬੁਆਏਫਰੈਂਡ ਨਾਲ ਜਲਦ ਵਿਆਹ ਕਰਵਾਏਗੀ ਮੌਨੀ ਰਾਏ, ਪਰਿਵਾਰ ਨੇ ਕੀਤੀਆਂ ਤਿਆਰੀਆਂ ਸ਼ੁਰੂ !
NEXT STORY