ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਕੋਈ ਨਾ ਕੋਈ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ। ਬੀਤੇ ਦਿਨੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ’ਚ ਬਣੇ ਮਾਹੌਲ ਨੂੰ ਲੈ ਕੇ ਜਿਥੇ ਕੰਗਨਾ ਨੇ ਪੰਜਾਬ ਨੂੰ ਅੱਤਵਾਦੀ ਸਰਗਰਮੀਆਂ ਦਾ ਗੜ੍ਹ ਦੱਸਿਆ ਸੀ, ਉਥੇ ਹੁਣ ਉਸ ਨੇ ਸਿੱਧੂ ਮੂਸੇ ਵਾਲਾ ਤੇ ਕੈਨੇਡਾ ਦੇ ਮੰਤਰੀ ਜਗਮੀਤ ਸਿੰਘ ’ਤੇ ਨਿਸ਼ਾਨਾ ਵਿੰਨ੍ਹ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੀ ਭੈਣ ਮਾਲਵਿਕਾ ਨੇ ਸੀ. ਐੱਮ. ਚੰਨੀ ਤੇ ਨਵਜੋਤ ਸਿੱਧੂ ਦੀ ਮੌਜੂਦਗੀ 'ਚ ਫੜ੍ਹਿਆ ਕਾਂਗਰਸ ਦਾ ਪੱਲਾ
ਕੰਗਨਾ ਨੇ ਬੀਤੇ ਦਿਨੀਂ ਇਕ ਪੋਸਟ ਸਾਂਝੀ ਕੀਤੀ ਸੀ, ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਪੋਸਟ ’ਚ ਇਕ ਪਾਸੇ ਜਗਮੀਤ ਸਿੰਘ, ਸਿੱਧੂ ਮੂਸੇ ਵਾਲਾ ਤੇ ਗੁਰਪਤਵੰਤ ਸਿੰਘ ਪਨੂੰ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਉੱਪਰ ਖ਼ਾਲਿਸਤਾਨੀ ਲਿਖਿਆ ਹੈ। ਉਥੇ ਦੂਜੇ ਪਾਸੇ ਭਾਰਤੀ ਫੌਜ ਦੇ ਸੀਨੀਅਰ ਸਿੱਖ ਅਧਿਕਾਰੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਉੱਪਰ ਸਿੱਖ ਲਿਖਿਆ ਹੈ।
ਇਸ ਪੋਸਟ ਨਾਲ ਕੰਗਨਾ ਨੇ ਇਕ ਕੈਪਸ਼ਨ ਵੀ ਲਿਖੀ ਹੈ। ਕੰਗਨਾ ਨੇ ਲਿਖਿਆ, ‘ਖ਼ਾਲਿਸਤਾਨੀ ਨਾ ਤਾਂ ਸਿੱਖ ਹਨ ਤੇ ਨਾ ਹੀ ਕਿਸਾਨ, ਉਹ ਲਸ਼ਕਰ-ਏ-ਤਾਇਬਾ ਵਾਂਗ ਅੱਤਵਾਦੀ ਤੇ ਅੱਤਵਾਦੀ ਗਰੁੱਪ ਹਨ। ਭਾਰਤ ਸਰਕਾਰ ਨੇ ਵੀ ਇਨ੍ਹਾਂ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਜੇਕਰ ਤੁਸੀਂ ਉਨ੍ਹਾਂ ਵੱਲ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਤੁਸੀਂ ਅੱਤਵਾਦ ਤੇ ਘਰੇਲੂ ਯੁੱਧ ਚਾਹੁੰਦੇ ਹੋ।’
ਇਸ ਤੋਂ ਇਲਾਵਾ ਕੰਗਨਾ ਨੇ ਇਕ ਹੋਰ ਪੋਸਟ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ। ਇਸ ਪੋਸਟ ’ਚ ਇਕ ਸਿੱਖ ਨੌਜਵਾਨ ਦੀ ਵੀਡੀਓ ਹੈ। ਇਸ ਨਾਲ ਕੰਗਨਾ ਲਿਖਦੀ ਹੈ, ‘ਸਿੱਖ ਖ਼ਾਲਿਸਤਾਨ ਦਾ ਸਮਰਥਨ ਨਹੀਂ ਕਰਦੇ। ਉਹ ਟੁੱਕੜੇ ਨਹੀਂ ਚਾਹੁੰਦੇ ਤੇ ਉਹ ਅੱਤਵਾਦ ਦਾ ਸਮਰਥਨ ਨਹੀਂ ਕਰਦੇ। ਇਹ ਨੌਜਵਾਨ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ, ਨਾ ਕਿ ਅੱਤਵਾਦ ਦੀ। ਜੈ ਹਿੰਦ।’
ਨੋਟ– ਕੰਗਨਾ ਵਲੋਂ ਸਿੱਧੂ ਮੂਸੇ ਵਾਲਾ ਤੇ ਜਗਮੀਤ ਸਿੰਘ ਨੂੰ ਖ਼ਾਲਿਸਤਾਨੀ ਆਖੇ ਜਾਣ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸੋਨੂੰ ਸੂਦ ਦੇ ਘਰ ਪਹੁੰਚੇ ਨਵਜੋਤ ਸਿੱਧੂ, ਕੁਝ ਸਮੇਂ 'ਚ ਪਹੁੰਚਣਗੇ ਸੀ. ਐੱਮ. ਚੰਨੀ
NEXT STORY