ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ 'ਚ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ਦਾ ਮੁੱਦਾ ਹੁਣ ਭਖਦਾ ਹੀ ਜਾ ਰਿਹਾ ਹੈ। ਕੰਗਨਾ ਦੇ ਇਸ ਵਿਵਾਦਿਤ ਬਿਆਨ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਲੋਕ ਕੰਗਨਾ ਰਣੌਤ ਨੂੰ ਖੂਬ ਟਰੋਲ ਕਰ ਰਹੇ ਹਨ। 'ਦੇਸ਼ ਦੀ ਆਜ਼ਾਦੀ ਦੀ ਭੀਖ ਮੰਗਣ' ਵਾਲੇ ਬਿਆਨ ਕਾਰਨ ਟੀ. ਵੀ. ਸ਼ੋਅ 'ਐੱਫ. ਆਈ. ਆਰ.' ਦੀ ਕਵਿਤਾ ਕੌਸ਼ਿਕ ਨੇ ਵੀ ਕੰਗਨਾ ਦੀ ਰੱਜ ਕੇ ਕਲਾਸ ਲਾਈ। ਦਰਅਸਲ, ਪੰਜਾਬੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਕੰਗਨਾ ਦੇ ਬਿਆਨ ਨੂੰ ਲੈ ਕੇ ਇਕ ਟਵੀਟ ਕੀਤਾ ਹੈ, ਜਿਸ ਨੂੰ ਉਨ੍ਹਾਂ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜੋ 'ਪੰਗਾ ਗਰਲ' ਦੇ ਇਸ ਬਿਆਨ ਤੋਂ ਬਿਲਕੁਲ ਵੀ ਖੁਸ਼ ਨਹੀਂ ਹਨ। ਉਨ੍ਹਾਂ ਟਵੀਟ ਕਰਕੇ ਲਿਖਿਆ, ''ਭੀਖ 'ਚ ਤਾਂ ਸਾਡੇ ਵਰਗੀਆਂ ਥੈਂਕਲੈਸ ਜਨਰੇਸ਼ਨ ਨੂੰ ਆਪਣੀ ਜਾਨ ਦੇ ਗਏ ਸਾਡੇ ਵੀਰ ਸ਼ਹੀਦ।'' ਕਵਿਤਾ ਕੌਸ਼ਿਕ ਦੇ ਇਸ ਟਵੀਟ 'ਤੇ ਕਈ ਲੋਕ ਟਿੱਪਣੀਆਂ ਕਰ ਰਹੇ ਹਨ। ਕਵਿਤਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਗੱਲ ਦਾ ਸਮਰਥਨ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੂੰ ਮੁੜ ਆਇਆ ਪੈਨਿਕ ਅਟੈਕ, ਹਾਲਤ ਵੇਖ ਭੜਕੀ ਹਿਮਾਂਸ਼ੀ ਖੁਰਾਣਾ ਨੇ ਆਖ ਦਿੱਤੀ ਵੱਡੀ ਗੱਲ
ਦੱਸ ਦੇਈਏ ਕਿ ਕਵਿਤਾ ਕੌਸ਼ਿਕ ਟੀ. ਵੀ. ਤੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਪਿਛਲੇ ਸਾਲ ਉਹ 'ਬਿੱਗ ਬੌਸ 14' 'ਚ ਵੀ ਆਈ ਸੀ ਪਰ ਵਿਵਾਦਾਂ ਕਾਰਨ ਉਨ੍ਹਾਂ ਨੇ ਸ਼ੋਅ ਨੂੰ ਅੱਧ ਵਿਚਾਲੇ ਛੱਡ ਦਿੱਤਾ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਨਿਰਾਸ਼ ਹੋਏ ਸਨ। ਕਵਿਤਾ ਕੌਸ਼ਿਕ ਇਨ੍ਹੀਂ ਦਿਨੀਂ ਆਪਣੇ ਨਵੇਂ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਉਨ੍ਹਾਂ ਨੇ ਇੱਕ ਕੈਂਸਰ ਦੇ ਮਰੀਜ਼ ਲਈ ਵਿੱਗ ਬਣਾਉਣ ਲਈ ਆਪਣੇ ਲੰਬੇ ਵਾਲ ਦਾਨ ਕੀਤੇ ਹਨ। ਟੀ. ਵੀ. ਸ਼ੋਅ 'FIR' ਦੀ 'ਚੰਦਰਮੁਖੀ ਚੋਟਾਲਾ' ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਆਜ਼ਾਦੀ ਨੂੰ ‘ਭੀਖ’ ਦੱਸਣ ਵਾਲੇ ਬਿਆਨ ’ਤੇ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ, FIR ਦੀ ਉਠੀ ਮੰਗ
ਦੱਸਣਯੋਗ ਹੈ ਕਿ ਕੰਗਨਾ ਰਣੌਤ ਇਕ ਟੀ. ਵੀ. ਚੈਨਲ ਦੇ ਪ੍ਰੋਗਰਾਮ 'ਚ ਮੌਜੂਦ ਸੀ, ਜਿਸ ਦੌਰਾਨ ਉਸ ਨੇ ਕਿਹਾ ਸੀ, ''ਜੇਕਰ ਮੈਂ ਇਨ੍ਹਾਂ ਲੋਕਾਂ ਸਾਵਰਕਰ, ਰਾਣੀ ਲਕਸ਼ਮੀਬਾਈ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਗੱਲ ਕਰਾਂ ਤਾਂ ਇਹ ਲੋਕ ਜਾਣਦੇ ਸਨ ਕਿ ਖੂਨ ਵਹਿ ਜਾਵੇਗਾ, ਪਰ ਇਹ ਵੀ ਯਾਦ ਰੱਖੋ ਕਿ ਹਿੰਦੁਸਤਾਨੀ-ਹਿੰਦੁਸਤਾਨੀ ਖੂਨ ਨਹੀਂ ਵਹਾਉਣਾ ਚਾਹੀਦਾ। ਉਨ੍ਹਾਂ ਨੇ ਆਜ਼ਾਦੀ ਦੀ ਕੀਮਤ ਚੁਕਾਈ ਪਰ ਉਹ ਆਜ਼ਾਦੀ ਨਹੀਂ ਸੀ, ਇਹ ਭੀਖ ਸੀ ਅਤੇ ਉਹ ਆਜ਼ਾਦੀ ਜੋ ਉਨ੍ਹਾਂ ਨੂੰ 2014 'ਚ ਮਿਲੀ ਹੈ।'' ਕੰਗਨਾ ਦੇ ਇਸ ਬਿਆਨ 'ਤੇ ਕਾਫ਼ੀ ਹੰਗਾਮਾ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਆਜ਼ਾਦੀ ਨੂੰ 'ਭੀਖ' ਦੱਸਣ ਦੇ ਮਾਮਲੇ 'ਚ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ, 5 ਜ਼ਿਲ੍ਹਿਆਂ 'ਚ ਪੁਲਸ ਸ਼ਿਕਾਇਤਾਂ
ਕੰਗਨਾ ਰਣੌਤ ਦੇ ਇਸ ਬਿਆਨ ਤੋਂ ਬਾਅਦ ਮੁੰਬਈ 'ਚ ਉਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰੀ ਪ੍ਰਧਾਨ ਪ੍ਰੀਤੀ ਮੈਨਨ ਨੂੰ ਸ਼ਿਕਾਇਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਨੀਤਿਕ ਪਾਰਟੀ ਨੇ ਕੰਗਨਾ ਰਣੌਤ ਦੁਆਰਾ ਦਿੱਤੇ ਅਪਮਾਨਜਨਕ ਬਿਆਨਾਂ ਦੀ ਨਿੰਦਾ ਕੀਤੀ ਅਤੇ ਕੰਗਨਾ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਐੱਨ. ਸੀ. ਬੀ. ਦੀ ਵਿਸ਼ੇਸ਼ ਜਾਂਚ ਟੀਮ ਨੇ ਦਰਜ ਕੀਤੇ ਆਰੀਅਨ ਖ਼ਾਨ ਦੇ ਬਿਆਨ
NEXT STORY