ਮੁੰਬਈ - ਬਾਲੀਵੁੱਡ ਅਤੇ ਸਾਊਥ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਤਮੰਨਾ ਭਾਟੀਆ ਨੇ ਮੁੰਬਈ ’ਚ ਆਪਣਾ ਨਵਾਂ ਜਿਊਲਰੀ ਸਟੋਰ ਲਾਂਚ ਕੀਤਾ ਹੈ। ਇਸ ਖ਼ਾਸ ਮੌਕੇ 'ਤੇ ਗਲੈਮਰ, ਫੈਸ਼ਨ ਅਤੇ ਸਟਾਰ ਪਾਵਰ ਦਾ ਜ਼ਬਰਦਸਤ ਸੰਗਮ ਦੇਖਣ ਨੂੰ ਮਿਲਿਆ, ਜਿੱਥੇ ਬਾਲੀਵੁੱਡ ਅਤੇ ਸਾਊਥ ਇੰਡਸਟਰੀ ਦੇ ਕਈ ਦਿੱਗਜ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਸਾਮੰਥਾ ਰੂਥ ਪ੍ਰਭੂ ਦੇ ਸਟਾਈਲਿਸ਼ ਲੁੱਕ ਨੇ ਖਿੱਚਿਆ ਧਿਆਨ
ਸਮਾਗਮ ਦੀ ਸਭ ਤੋਂ ਵੱਡੀ ਖਿੱਚ ਸਾਊਥ ਸੁਪਰਸਟਾਰ ਸਾਮੰਥਾ ਰੂਥ ਪ੍ਰਭੂ ਰਹੀ। ਉਹ ਬਲੈਕ ਅਤੇ ਵ੍ਹਾਈਟ ਸਟ੍ਰਾਈਪਡ ਆਊਟਫਿਟ ’ਚ ਬੇਹੱਦ ਟ੍ਰੇਂਡੀ ਅਤੇ ਸਟਾਈਲਿਸ਼ ਨਜ਼ਰ ਆ ਰਹੀ ਸੀ। ਮਿਨੀਮਲ ਮੇਕਅੱਪ ਅਤੇ ਆਪਣੇ ਆਤਮ-ਵਿਸ਼ਵਾਸ ਭਰੇ ਅੰਦਾਜ਼ ਨਾਲ ਸਾਮੰਥਾ ਨੇ ਇਵੈਂਟ ’ਚ ਆਪਣੀ ਇਕ ਵੱਖਰੀ ਪਛਾਣ ਬਣਾਈ।
ਆਰੀਅਨ ਖਾਨ ਅਤੇ ਪੂਜਾ ਹੇਗੜੇ ਵੀ ਹੋਏ ਸਪੌਟ
ਸਟੋਰ ਲਾਂਚ ਦੇ ਮੌਕੇ 'ਤੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਅਤੇ ਅਦਾਕਾਰਾ ਪੂਜਾ ਹੇਗੜੇ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ। ਇਨ੍ਹਾਂ ਸਿਤਾਰਿਆਂ ਦੇ ਫੈਸ਼ਨ ਸਟੇਟਮੈਂਟ ਨੇ ਇਸ ਇਵੈਂਟ ਨੂੰ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ’ਚ ਲਿਆ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਟੋਰ ਲਾਂਚ ਤੋਂ ਪਹਿਲਾਂ ਤਮੰਨਾ ਭਾਟੀਆ ਦੀਆਂ ਕੁਝ ਕੈਜ਼ੂਅਲ ਲੁੱਕ ਵਾਲੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ।
ਕੁਝ ਰਿਸ਼ਤੇ ਇਕ ਜਨਮ ਤੋਂ ਵੀ ਪਰੇ ਹੁੰਦੇ ਹਨ: ਅਨਿਲ ਕਪੂਰ ਨੇ ਜੈਕੀ ਸ਼ਰਾਫ ਲਈ ਲਿਖੀ ਭਾਵੁਕ ਪੋਸਟ
NEXT STORY