ਮੁੰਬਈ: ਦੇਸ਼ ’ਚ ਕੋਰੋਨਾ ਦੇ ਕਾਰਨ ਸਾਰੇ ਪਾਸੇ ਹਾਹਾਕਾਰ ਮਚਿਆ ਹੋਇਆ ਹੈ। ਹਰ ਦਿਨ ਸਾਢੇ ਤਿੰਨ ਲੱਖ ਨਵੇਂ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਪ੍ਰਤੀਦਿਨ ਹਾਜ਼ਾਰਾਂ ਹੀ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਹਸਪਤਾਲਾਂ ’ਚ ਇਕ ਪਾਸੇ ਬੈੱਡ ਦੀ ਘਾਟ ਤਾਂ ਦੂਜੀ ਪਾਸੇ ਆਕਸੀਜਨ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ। ਇਸ ਦੇ ਕਾਰਨ ਸੱਤਾ ਪੱਖ ਅਤੇ ਵਿਰੋਧੀ ਆਹਮਣੇ-ਸਾਹਮਣੇ ਹਨ। ਲੋਕ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਹਸਪਤਾਲਾਂ ’ਚ ਇਕ ਪਾਸੇ ਬੈੱਡ ਦੀ ਘਾਟ ਅਤੇ ਆਕਸੀਜਨ ਦੀ ਘਾਟ ਹੋਣ ’ਤੇ ਸਵਾਲ ਕਰ ਰਹੇ ਹਨ।
ਇਸ ਦੌਰਾਨ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿਣ ਵਾਲੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਆਪਣੇ ਨਿਸ਼ਾਨੇ ’ਤੇ ਲਿਆ ਹੈ। ਦੋਵਾਂ ਦੇ ਖ਼ਿਲਾਫ਼ ਕੰਗਨਾ ਨੇ ਇਕ ਟਵੀਟ ਕੀਤਾ ਹੈ।
ਕੰਗਨਾ ਨੇ ਆਪਣੇ ਟਵੀਟ ’ਚ 2 ਤਸਵੀਰਾਂ ਲਗਾਈਆਂ ਹਨ। ਜਿਸ ’ਚ ਊਧਵ ਠਾਕਰੇ ਅਤੇ ਅਰਵਿੰਦ ਕੇਜਰੀਵਾਲ ਨਜ਼ਰ ਆ ਰਹੇ ਹਨ। ਕੰਗਨਾ ਨੇ ਟਵੀਟ ਮੁਤਾਬਕ ਕੇਜਰੀਵਾਲ ਅਤੇ ਊਧਰ ਸਰਕਾਰ ਨੂੰ ਜਨਵਰੀ ’ਚ ਹੀ ਆਕਸੀਜਨ ਪਲਾਂਟ ਲਗਾਉਣ ਲਈ ਪ੍ਰਧਾਨ ਮੰਤਰੀ ਕੇਅਰ ਫੰਡ ਤੋਂ ਧੰਨਰਾਸ਼ੀ ਮਨਜ਼ੂਰ ਕੀਤੀ ਗਈ ਸੀ। ਫਿਰ ਵੀ ਅਜਿਹਾ ਨਹੀਂ ਹੋ ਸਕਿਆ।
ਕੰਗਨਾ ਨੇ ਆਪਣੇ ਟਵੀਟ ’ਚ ਲਿਖਿਆ ਕਿ ‘ਪੀ.ਐੱਮ. ਕੇਅਰਸ ਫੰਡ ਦੇ ਜੋ ਪੈਸੇ ਇਕੱਠੇ ਕੀਤੇ ਗਏ ਉਹ ਕਿਥੇ ਗਏ? ਇਨ੍ਹਾਂ ਦੋਵਾਂ ਨੇ ਆਕਸੀਜਨ ਪਲਾਂਟ ਕਿਉਂ ਨਹੀਂ ਬਣਵਾਏ? ਸਾਨੂੰ ਲੋਕਾਂ ਨੂੰ ਇਨ੍ਹਾਂ ਦੇ ਦੁਆਰਾ ਖਰਚ ਕੀਤੇ ਗਏ ਪੈਸਿਆਂ ਦਾ ਜਵਾਬ ਅਤੇ ਹਿਸਾਬ ਚਾਹੀਦੈ’। ਕੰਗਨਾ ਦੇ ਇਸ ਟਵੀਟ ’ਤੇ ਹੁਣ ਪ੍ਰਤੀਕਿਰਿਆਵਾਂ ਦੀ ਭਰਮਾਰ ਲੱਗ ਗਈ ਹੈ। ਕੋਈ ਕੰਗਨਾ ਦੇ ਸਮਰੱਥਨ ’ਚ ਹੈ ਤਾਂ ਕੋਈ ਉਸ ਦਾ ਵਿਰੋਧ ਕਰ ਰਿਹਾ ਹੈ।
ਦੱਸ ਦੇਈਏ ਕਿ ਕੰਗਨਾ ਫ਼ਿਲਮਾਂ ਤੋਂ ਜ਼ਿਆਦਾ ਆਪਣੇ ਬਿਆਨਾਂ ਦੀ ਵਜ੍ਹਾ ਨਾਲ ਚਰਚਾ ’ਚ ਰਹਿੰਦੀ ਹੈ। ਕੰਗਨਾ ਨੂੰ ਹਮੇਸ਼ਾ ਬਾਲੀਵੁੱਡ ਸਿਤਾਰਿਆਂ ਨੂੰ ਟਵਿਟਰ ’ਤੇ ਤੰਜ ਕੱਸਦੇ ਹੋਏ ਦੇਖਿਆ ਜਾਂਦਾ ਹੈ। ਇੰਨਾ ਹੀ ਨਹੀਂ ਕੰਗਨਾ ਰਾਜਨੇਤਾਵਾਂ ਨਾਲ ਵੀ ਆਏ ਦਿਨ ਪੰਗੇ ਲੈਂਦੀ ਰਹਿੰਦੀ ਹੈ।
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕੰਗਨਾ ਜਲਦ ਹੀ ‘ਥਲਾਇਵੀ’ ’ਚ ਨਜ਼ਰ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਹ ਫ਼ਿਲਮ ਇਸ ਮਹੀਨੇ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਦਾ ਚੱਲਦੇ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੰਗਨਾ ‘ਧਾਕੜ’ ਅਤੇ ‘ਤੇਜਸ’ ਵਰਗੀਆਂ ਫ਼ਿਲਮਾਂ ’ਚ ਵੀ ਨਜ਼ਰ ਆਵੇਗੀ।
ਪਿਤਾ ਦੇ ਦਿਹਾਂਤ ਤੋਂ ਚਾਰ ਦਿਨ ਬਾਅਦ ਹਿਨਾ ਖ਼ਾਨ ਨੇ ਭਾਵੁਕ ਪੋਸਟ ਸਾਂਝੀ ਕਰ ਚੁੱਕਿਆ ਵੱਡਾ ਕਦਮ
NEXT STORY