ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕੀ ਭਰੇ ਅੰਦਾਜ਼ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਆਪਣੇ ਇਨ੍ਹਾਂ ਬਿਆਨਾਂ ਦੀ ਵਜ੍ਹਾ ਨਾਲ ਉਹ ਅਦਾਲਤ ਦੇ ਚੱਕਰ ਕੱਟ ਰਹੀ ਹੈ। ਆਪਣੇ ਭੜਕਾਊ ਟਵੀਟਸ ਦੀ ਵਜ੍ਹਾ ਨਾਲ ਕੰਗਨਾ ਰਣੌਤ ਪਹਿਲਾਂ ਤੋਂ ਹੀ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ। ਉੱਧਰ ਹੁਣ ਇਸ ਵਾਰ ਫਿਰ ਕੰਗਨਾ ਕਾਨੂੰਨੀ ਘੇਰੇ ’ਚ ਫਸ ਗਈ ਹੈ। ਇਸ ਵਾਰ ਮਾਮਲਾ ਕਾਪੀਰਾਈਟ ਦਾ ਹੈ।
ਇਸ ਮਾਮਲੇ ਦੇ ਚੱਲਦੇ ਕੰਗਨਾ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ’ਤੇ ਮੁੰਬਈ ’ਚ ਧੋਖਾਧੜੀ ਅਤੇ ਕਾਪੀਰਾਈਟ ਉਲੰਘਣ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇੰਨਾ ਹੀ ਨਹੀਂ ਮੁੰਬਈ ਪੁਲਸ ਨੇ ਆਪਣੀ ਐੱਫ.ਆਈ.ਆਰ. ’ਚ ਕੰਗਨਾ ਦੇ ਭਰਾ ਅਕਸ਼ਤ ਰਣੌਤ ਅਤੇ ਕਮਲ ਕੁਮਾਰ ਜੈਨ ਦਾ ਨਾਂ ਵੀ ਦਰਜ ਕੀਤਾ ਹੈ। ਬਾਂਦਰਾ ਮੈਟਰੋਪੋਲੀਟਨ ਮਜਿਸਟੇ੍ਰਟ ਦੇ ਆਦੇਸ਼ ’ਤੇ ਖਾਰ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 405 (ਅਪਰਾਧਿਕ ਵਿਸ਼ਵਾਸਘਾਤ), 406, 415 (ਜਾਲਸਾਜੀ), 418,34 ਅਤੇ 120 ਬੀ (ਅਪਰਾਧਿਕ ਸਾਜ਼ਿਸ਼) ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਮਾਮਲੇ ’ਚ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਕੀ ਹੈ ਮਾਮਲਾ
ਇਹ ਪੂਰਾ ਮਾਮਲਾ ਦਿੱਦਾ: ਦਿ ਯੋਧਾ ਰਾਣੀ ਆਫ ਕਸ਼ਮੀਰ ਨਾਂ ਦੀ ਕਿਤਾਬ ਨਾਲ ਜੁੜਿਆ ਹੈ। 14 ਜਨਵਰੀ ਨੂੰ ਕੰਗਨਾ ਨੇ ਆਪਣੀ ਨਵੀਂ ਫ਼ਿਲਮ ‘ਮਣੀਕਰਣੀਕਾ ਰਿਟਰਨਸ-ਦਿ ਲੀਜੇਂਡ ਆਫ ਦਿੱਦਾ’ ਬਣਾਉਣ ਦਾ ਐਲਾਨ ਕੀਤਾ ਸੀ। ਇਸ ਐਲਾਨ ਤੋਂ ਬਾਅਦ ਹੀ ਕਿਤਾਬ ‘ਦਿੱਦਾ: ਦਿ ਯੋਧਾ ਰਾਣੀ ਆਫ ਕਸ਼ਮੀਰ’ ਦੇ ਲੇਖਕ ਆਸ਼ੀਸ਼ ਕੌਲ ਨੇ ਕੰਗਨਾ ’ਤੇ ਕਾਪੀਰਾਈਟ ਉਲੰਘਣ ਦਾ ਦੋਸ਼ ਲਗਾਇਆ ਸੀ। ਉਸ ਨੇ ਕੰਗਨਾ ਦੇ ਇਸ ਕਦਮ ਨੂੰ ਗ਼ਲਤ ਦੱਸਦੇ ਹੋਏ ਅਦਾਕਾਰਾ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ।
ਲੇਖਕ ਆਸ਼ੀਸ਼ ਕੌਲ ਦਿੱਦਾ ਕਸ਼ਮੀਰ ਦੀ ਯੋਧਾ ਰਾਣੀ ਕਹੇ ਜਾਣ ਵਾਲੀ ’ਤੇ ਆਧਾਰਿਤ ਕਿਤਾਬ ਹੈ। ਉਸ ਨੇ 6 ਸਾਲ ਦੀ ਸਖ਼ਤ ਮਿਹਨਤ ਦੇ ਬਾਅਦ ਦਿੱਦਾ ਦੇ ਬਹਾਦਰ ਕਿੱਸਿਆਂ ਨੂੰ ਉਜਾਗਰ ਕਰਦੀ ਇਕ ਕਿਤਾਬ ਦਿੱਦਾ: ਦਿ ਯੋਧਾ ਰਾਣੀ ਕੁਈਨ ਆਫ ਕਸ਼ਮੀਰ ਲਿਖੀ ਸੀ। ਆਸ਼ੀਸ਼ ਕੌਲ ਮੁਤਾਬਕ ਕਸ਼ਮੀਰ ਦੀ ਰਾਣੀ ਦਿੱਦਾ ਦੀ ਕਹਾਣੀ ਦਾ ਕਾਪੀਰਾਈਟ ਉਸ ਦੇ ਕੋਲ ਹੈ। ਉਨ੍ਹਾਂ ਨੇ 11 ਸਤੰਬਰ 2019 ਨੂੰ ਆਪਣੀ ਕਿਤਾਬ ਦੀ ਸਟੋਰੀ ਨਾਲ ਮੇਲ ਕੀਤੀ ਸੀ ਜਿਸ ਦਾ ਜਵਾਬ ਕੰਗਨਾ ਨੇ ਅੱਜ ਤੱਕ ਨਹੀਂ ਦਿੱਤਾ ਹੈ ਪਰ ਉਹ ਉਦੋਂ ਹੈਰਾਨ ਰਹਿ ਗਏ ਜਦੋਂ ਕੰਗਨਾ ਨੇ ਇਸ ਸਾਲ ਜਨਵਰੀ ’ਚ ਫ਼ਿਲਮ ਬਣਾਉਣ ਦੀ ਘੋਸ਼ਣਾ ਕੀਤੀ।
ਨੋਟ- ਕੰਗਨਾ ’ਤੇ ਜਾਲਸਾਜੀ ਮਾਮਲਾ ਦਰਜ ਹੋਣ ਨੂੰ ਲੈ ਕੇ ਆਪਣੀ ਰਾਏ ਕੁਮੈਂਟ ਕਰਕੇ ਦੱਸੋ।
ਬਾਲੀਵੁੱਡ ’ਚ ਜਾਰੀ ਕੋਰੋਨਾ ਦਾ ਕਹਿਰ, ਹੁਣ ਅਦਾਕਾਰ ਆਸ਼ੀਸ਼ ਵਿਦਿਆਰਥੀ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY