ਮੁੰਬਈ (ਬਿਊਰੋ) : ਬਾਲੀਵੁੱਡ ਦੇ ਕੰਟਰੋਵਰਸ਼ੀਅਲ ਕੁਈ ਕੰਗਨਾ ਰਣੌਤ ਦੀ ਟਵਿੱਟਰ 'ਤੇ ਵਾਪਸੀ ਹੋ ਗਈ ਹੈ। ਟਵਿੱਟਰ 'ਤੇ ਵਾਪਸੀ ਕਰਦਿਆਂ ਹੀ ਕੰਗਨਾ ਰਣੌਤ ਦੇ ਬੋਲ ਫਿਰ ਤੋਂ ਵਿਗੜ ਗਏ ਹਨ। ਮੰਗਲਵਾਰ ਨੂੰ ਟਵਿੱਟਰ 'ਤੇ ਉਸ ਦਾ ਖਾਤਾ ਬਹਾਲ ਕੀਤਾ। ਇਸ ਤੋਂ ਇਕ ਦਿਨ ਬਾਅਦ ਕੰਗਨਾ ਨੇ ਫ਼ਿਲਮ ਇੰਡਸਟਰੀ 'ਤੇ ਵਿਵਾਦਿਤ ਟਿੱਪਣੀਆਂ ਕੀਤੀਆਂ। ਉਸ ਨੇ ਆਪਣੇ ਟਵਿੱਟਰ ਅਕਾਊਂਟ ਦੇ ਜ਼ਰੀਏ ਫ਼ਿਲਮ ਇੰਡਸਟਰੀ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਸ ਨੇ ਕਿਹਾ, 'ਫ਼ਿਲਮ ਇੰਡਸਟਰੀ ਮੂਰਖ ਹੈ। ਜਦੋਂ ਵੀ ਉਹ ਕਿਸੇ ਕਲਾ ਜਾਂ ਰਚਨਾ ਦੀ ਸਫ਼ਲਤਾ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ, ਉਹ ਤੁਹਾਡੇ ਮੂੰਹ 'ਤੇ ਪੈਸੇ ਸੁੱਟਦੇ ਹਨ। ਜਿਵੇਂ ਕਲਾ ਦਾ ਕੋਈ ਹੋਰ ਮਕਸਦ ਨਹੀਂ ਹੁੰਦਾ। ਇਹ ਉਨ੍ਹਾਂ ਦੇ ਲੋਅ ਸਟੈਂਡਰਡ ਤੇ ਉਨ੍ਹਾਂ ਦੀ ਸੋਚ ਨੂੰ ਦਰਸਾਉਂਦਾ ਹੈ।''
ਫ਼ਿਲਮ ਇੰਡਸਟਰੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਕੰਗਨਾ ਰਣੌਤ ਨੇ ਆਪਣੇ ਟਵੀਟ 'ਚ ਲਿਖਿਆ, 'ਬਾਕੀ ਕਾਰੋਬਾਰ ਦੀ ਤਰ੍ਹਾਂ ਫ਼ਿਲਮਾਂ ਦਾ ਮਤਲਬ ਪੈਸਾ ਕਮਾਉਣਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਕਲਾਕਾਰਾਂ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲਾਂ ਕਲਾ ਮੰਦਰਾਂ 'ਚ ਦਿਖਾਈ ਦਿੰਦੀ ਸੀ, ਫਿਰ ਇਹ ਸਿਨੇਮਾਘਰਾਂ 'ਚ ਆਈ ਤੇ ਹੁਣ ਸਿਨੇਮਾ ਹਾਲਾਂ 'ਚ ਪਹੁੰਚ ਗਈ ਹੈ।'
ਸ਼ਾਹਰੁਖ ਦੀ ਫ਼ਿਲਮ 'ਪਠਾਨ' 'ਤੇ ਚੁਟਕੀ ਲੈਂਦਿਆਂ ਕੰਗਨਾ ਨੇ ਕਿਹਾ, 'ਇਹ ਇਕ ਇੰਡਸਟਰੀ ਹੈ ਪਰ ਇਸ 'ਚ ਅਰਬਾਂ-ਖਰਬਾਂ ਰੁਪਏ ਨਹੀਂ ਕਮਾ ਸਕਦੇ। ਇਸੇ ਲਈ ਕਲਾ ਤੇ ਕਲਾਕਾਰਾਂ ਦੀ ਪੂਜਾ ਕੀਤੀ ਜਾਂਦੀ ਹੈ ਨਾ ਕਿ ਵਪਾਰੀਆਂ ਦੀ। ਜੇਕਰ ਕਲਾਕਾਰ ਦੇਸ਼ 'ਚ ਕਲਾ ਅਤੇ ਸੱਭਿਆਚਾਰ ਨੂੰ ਦੂਸ਼ਿਤ ਕਰਨ 'ਚ ਲੱਗੇ ਹੋਏ ਹਨ ਤਾਂ ਉਨ੍ਹਾਂ ਨੂੰ ਬੇਸ਼ਰਮੀ ਨਾਲ ਨਹੀਂ ਸਗੋਂ ਸੋਚ ਸਮਝ ਕੇ ਅਜਿਹਾ ਕਰਨਾ ਚਾਹੀਦਾ ਹੈ।'
2 ਸਾਲ ਬਾਅਦ ਟਵਿੱਟਰ 'ਤੇ ਵਾਪਸੀ
ਕੰਗਨਾ ਰਣੌਤ 2 ਸਾਲ ਬਾਅਦ ਟਵਿੱਟਰ 'ਤੇ ਵਾਪਸੀ ਹੋਈ ਹੈ। ਇਤਰਾਜ਼ਯੋਗ ਟਿੱਪਣੀਆਂ ਕਾਰਨ ਟਵਿੱਟਰ ਨੇ ਉਸ ਦਾ ਅਕਾਊਂਟ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਮੰਗਲਵਾਰ ਨੂੰ ਉਸ ਦਾ ਖਾਤਾ ਬਹਾਲ ਕਰ ਦਿੱਤਾ ਗਿਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਾਹਰੁਖ ਦੀ ਫ਼ਿਲਮ 'ਪਠਾਨ' ਦਾ ਇੰਦੌਰ ਤੇ ਯੂਪੀ 'ਚ ਭਾਰੀ ਵਿਰੋਧ, ਸ਼ੋਅ ਰੱਦ ਅਤੇ ਮੌਕੇ 'ਤੇ ਪੁਲਸ ਬਲ ਤੈਨਾਤ
NEXT STORY