ਮੁੰਬਈ (ਬਿਊਰੋ) : ਅੱਜ ਦੁਨੀਆ ਭਰ 'ਚ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਰਿਲੀਜ਼ ਹੋਈ ਹੈ। ਇਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫ਼ੀ ਉਤਸ਼ਾਹ ਵੇਖਿਆ ਗਿਆ। ਉਥੇ ਹੀ ਇੰਦੌਰ 'ਚ ਸਪਨਾ ਸੰਗੀਤਾ ਟਾਕੀਜ਼ ਦੇ ਸਾਹਮਣੇ ਇੱਕ ਹਿੰਦੂ ਸੰਗਠਨ ਵੱਲੋਂ ਫ਼ਿਲਮ ਖ਼ਿਲਾਫ਼ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਤੋਂ ਬਾਅਦ ਸਵੇਰੇ 9 ਵਜੇ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਹੋਣ ਦੇ ਬਾਵਜੂਦ ਪਹਿਲੇ ਦਿਨ ਦਾ ਪਹਿਲਾ ਸ਼ੋਅ ਰੱਦ ਕਰਨਾ ਪਿਆ।
ਯੂਪੀ 'ਚ ਵੀ ਫ਼ਿਲਮ ਦਾ ਹੋਇਆ ਵਿਰੋਧ
ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਆਗਰਾ 'ਚ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦਾ ਵਿਰੋਧ ਕਰ ਰਹੇ ਦੱਖਣਪੰਥੀ ਸੰਗਠਨ ਹਿੰਦੂ ਮਹਾਸਭਾ ਦੇ ਕਾਰਕੁਨਾਂ ਨੇ ਮੰਗਲਵਾਰ ਨੂੰ ਫ਼ਿਲਮ ਦੇ ਪੋਸਟਰਾਂ 'ਤੇ ਸਿਆਹੀ ਸੁੱਟੀ ਅਤੇ ਪੋਸਟਰਾਂ ਨੂੰ ਪਾੜ ਦਿੱਤਾ। ਹਿੰਦੂ ਮਹਾਸਭਾ ਦੇ ਆਗੂ ਸੰਜੇ ਜਾਟ ਨੇ ਕਿਹਾ ਕਿ ਜਥੇਬੰਦੀ ਕਿਸੇ ਵੀ ਕੀਮਤ 'ਤੇ ਫ਼ਿਲਮ 'ਪਠਾਨ' ਨੂੰ ਪ੍ਰਦਰਸ਼ਿਤ ਨਹੀਂ ਹੋਣ ਦੇਵੇਗੀ, ਜਦਕਿ ਬਜਰੰਗ ਦਲ ਦੇ ਸੂਬਾ ਸਹਿ-ਸੰਯੋਜਕ ਦਿਗਦੀਵਿਜੇ ਨਾਥ ਤਿਵਾੜੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸੰਗਠਨ ਦੇ ਵਰਕਰ ਵੀ ਫ਼ਿਲਮ ਦਾ ਵਿਰੋਧ ਕਰਦੇ ਹਨ। ਪੁਲਸ ਨੇ ਦੱਸਿਆ ਕਿ ਅੱਜ ਇੱਕ ਦੱਖਣਪੰਥੀ ਸੰਗਠਨ ਦੇ ਕਾਰਕੁਨ ਕਈ ਸਿਨੇਮਾ ਹਾਲਾਂ 'ਚ ਪਹੁੰਚੇ ਅਤੇ ਫ਼ਿਲਮ ਦੇ ਪੋਸਟਰਾਂ 'ਤੇ ਸਿਆਹੀ ਸੁੱਟ ਦਿੱਤੀ ਅਤੇ ਉਨ੍ਹਾਂ ਨੂੰ ਪਾੜ ਦਿੱਤਾ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਉਨ੍ਹਾਂ ਨੂੰ ਸਮਝਾ ਕੇ ਉਥੋਂ ਹਟਾਇਆ।
'ਪਠਾਨ' ਵਿਵਾਦ ਨੂੰ ਲੈ ਕੇ ਹੰਗਾਮਾ
ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਰਿਲੀਜ਼ਿੰਗ ਤੋਂ ਪਹਿਲਾ ਵੀ ਕਾਫ਼ੀ ਵਿਵਾਦਾਂ 'ਚ ਰਹਿ ਚੁੱਕੀ ਹੈ। ਅਸਲ 'ਚ ਫ਼ਿਲਮ ਦੇ ਗੀਤ 'ਬੇਸ਼ਰਮ ਰੰਗ' 'ਚ ਦੀਪਿਕਾ ਪਾਦੂਕੋਣ ਦੇ ਭੰਗਵੇਂ ਰੰਗ ਦੀ ਬਿਕਨੀ ਪਹਿਨਣ 'ਤੇ ਕਈ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਮੱਧ ਪ੍ਰਦੇਸ਼ ਦੇ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਸੀ ਕਿ ਇਹ ਸਾਰੇ ਦ੍ਰਿਸ਼ ਲੋਕਾਂ ਦੀ ਮਾਨਸਿਕਤਾ ਨੂੰ ਵਿਗਾੜ ਸਕਦੇ ਹਨ। ਇਸ ਤੋਂ ਇਲਾਵਾ ਗੁਜਰਾਤ ਦੇ ਮਲਟੀਪਲੈਕਸ ਮਾਲਕਾਂ ਨੂੰ ਡਰ ਹੈ ਕਿ ਇਹ ਸਾਰਾ ਵਿਵਾਦ ਹੱਥੋਂ ਨਿਕਲ ਸਕਦਾ ਹੈ। ਅਜਿਹੇ 'ਚ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਸਿਨੇਮਾ ਹਾਲਾਂ 'ਚ ਸਖਤ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੂੰ ਡਰ ਸੀ ਕਿ ਸ਼ਾਇਦ ਲੋਕ ਸਿਨੇਮਾਘਰਾਂ ਦੇ ਬਾਹਰ ਸ਼ਾਹਰੁਖ ਦੀ ਇਸ ਫ਼ਿਲਮ ਦਾ ਵਿਰੋਧ ਕਰਨਗੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਤਾਸ਼ ਦੇ ਪੱਤਿਆਂ ਵਾਂਗ ਖਿਲਰੀ ਬਹੁ-ਮੰਜ਼ਿਲਾ ਇਮਾਰਤ, ਮਲਬੇ 'ਚੋਂ ਕੱਢੇ ਗਏ 14 ਲੋਕ, ਰੈਸਕਿਊ ਜਾਰੀ
NEXT STORY