ਬੈਂਗਲੁਰੂ (ਅਨਸ)– ਕੰਨੜਾ ਫ਼ਿਲਮ ਅਦਾਕਾਰ ਨਾਗਭੂਸ਼ਣ ਐੱਸ. ਐੱਸ. ਵਲੋਂ ਕਥਿਤ ਤੌਰ ’ਤੇ ਚਲਾਈ ਜਾ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਜੋੜੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਸ ਵਲੋਂ ਅਦਾਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਘਟਨਾ 30 ਸਤੰਬਰ ਦੀ ਰਾਤ ਨੂੰ ਬੈਂਗਲੁਰੂ ਦੇ ਵਸੰਤਪੁਰਾ ਮੁੱਖ ਮਾਰਗ ’ਤੇ ਵਾਪਰੀ। ਪੁਲਸ ਅਨੁਸਾਰ ਪ੍ਰੇਮਾ ਐੱਸ. (48) ਤੇ ਕ੍ਰਿਸ਼ਨਾ ਬੀ. (58) ਫੁੱਟਪਾਥ ’ਤੇ ਟਹਿਲ ਰਹੇ ਸਨ ਤਾਂ ਉਸ ਵੇਲੇ ਉੱਤਰਹੱਲੀ ਤੋਂ ਕੋਨਾਨਕੁੰਤੇ ਵੱਲ ਜਾਂਦੇ ਸਮੇਂ ਮੁਲਜ਼ਮ ਦੀ ਕਾਰ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਬਾਅਦ ’ਚ ਉਹ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਕਾਰ ਚਲਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਗੋਲਡਨ ਸ਼ਿਮਰੀ ਗਾਊਨ ਪਾ ਕੇ ਰੈਂਪ ’ਤੇ ਕੀਤੀ ਵਾਕ, ਨਵੇਂ ਹੇਅਰ ਕਲਰ ਨੇ ਵਧਾਈ ਖ਼ੂਬਸੂਰਤੀ
ਗੰਭੀਰ ਰੂਪ ’ਚ ਜ਼ਖ਼ਮੀ ਪਤੀ-ਪਤਨੀ ਨੂੰ ਜਦੋਂ ਹਸਪਤਾਲ ’ਚ ਲਿਜਾਇਆ ਜਾ ਰਿਹਾ ਸੀ ਤਾਂ ਔਰਤ ਦੀ ਰਸਤੇ ’ਚ ਹੀ ਮੌਤ ਹੋ ਗਈ, ਜਦਕਿ ਉਸ ਦੇ ਪਤੀ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਣ ’ਤੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਨਾਗਭੂਸ਼ਣ ਨੂੰ ਗ੍ਰਿਫ਼ਤਾਰ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਕਿ ਅਦਾਕਾਰਾ ਮਾਹਿਰਾ ਖ਼ਾਨ ਨੇ ਕਰਵਾਇਆ ਦੂਜਾ ਵਿਆਹ, ਸ਼ਾਹਰੁਖ ਖ਼ਾਨ ਨਾਲ ਕਰ ਚੁੱਕੀ ਹੈ ਕੰਮ
NEXT STORY