ਮੁੰਬਈ (ਬਿਊਰੋ)– ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਬਿਨਾਂ ਕਿਸੇ ਸ਼ੱਕ ‘ਕਾਂਤਾਰਾ’ ਹੈ। ਕੰਨੜਾ ਫ਼ਿਲਮ ਇੰਡਸਟਰੀ ਦੀ ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਤੂਫ਼ਾਨ ਲਿਆ ਦਿੱਤਾ ਸੀ। 16 ਕਰੋੜ ਦੇ ਬਜਟ ’ਚ ਬਣੀ ਇਸ ਫ਼ਿਲਮ ਨੇ ਹੁਣ ਤਕ 400 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।
ਬਾਕਸ ਆਫਿਸ ’ਤੇ ਧੁੰਮਾਂ ਪਾਉਣ ਤੋਂ ਬਾਅਦ ਹੁਣ ‘ਕਾਂਤਾਰਾ’ ਨੂੰ ਓ. ਟੀ. ਟੀ. ’ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਪ੍ਰਾਈਮ ਵੀਡੀਓ ’ਤੇ ਇਹ ਫ਼ਿਲਮ ਅੱਜ ਯਾਨੀ 24 ਨਵੰਬਰ ਤੋਂ ਸਟ੍ਰੀਮ ਹੋਣੀ ਸ਼ੁਰੂ ਹੋ ਗਈ ਹੈ। ਫ਼ਿਲਮ ਨੂੰ 4 ਭਾਸ਼ਾਵਾਂ ’ਚ ਰਿਲੀਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਦਾ ਐਲਾਨ, ਸਟੀਲ ਬੈਂਗਲਜ਼ ਨੇ ਸਾਂਝੀ ਕੀਤੀ ਡਿਟੇਲ
ਹਾਲਾਂਕਿ ਹਿੰਦੀ ਭਾਸ਼ਾ ਦੇ ਦਰਸ਼ਕਾਂ ਨੂੰ ਅਜੇ ਫ਼ਿਲਮ ਦੇਖਣ ਲਈ ਥੋੜ੍ਹੀ ਉਡੀਕ ਹੋਰ ਕਰਨੀ ਪਵੇਗੀ। ਦੱਸ ਦੇਈਏ ਕਿ ‘ਕਾਂਤਾਰਾ’ ਨੂੰ ਅਜੇ ਤਕ ਹਿੰਦੀ ਭਾਸ਼ਾ ’ਚ ਓ. ਟੀ. ਟੀ. ’ਤੇ ਰਿਲੀਜ਼ ਨਹੀਂ ਕੀਤਾ ਗਿਆ ਹੈ।
ਪ੍ਰਾਈਮ ਵੀਡੀਓ ’ਤੇ ‘ਕਾਂਤਾਰਾ’ ਨੂੰ ਕੰਨੜਾ, ਤੇਲਗੂ, ਤਾਮਿਲ ਤੇ ਮਲਿਆਲਮ ਭਾਸ਼ਾ ’ਚ ਰਿਲੀਜ਼ ਕੀਤਾ ਗਿਆ ਹੈ। ਉਥੇ ਚਰਚਾ ਹੈ ਕਿ ਹਿੰਦੀ ਭਾਸ਼ਾ ’ਚ ‘ਕਾਂਤਾਰਾ’ ਪ੍ਰਾਈਮ ਵੀਡੀਓ ’ਤੇ ਰਿਲੀਜ਼ ਨਹੀਂ ਹੋਵੇਗੀ।
‘ਕਾਂਤਾਰਾ’ ਨੂੰ ਹਿੰਦੀ ’ਚ ਨੈੱਟਫਲਿਕਸ ’ਤੇ ਰਿਲੀਜ਼ ਕੀਤਾ ਜਾਵੇਗਾ। ਹਿੰਦੀ ਰਿਲੀਜ਼ ਦੀ ਅਜੇ ਤਕ ਅਧਿਕਾਰਕ ਰਿਲੀਜ਼ ਡੇਟ ਦਾ ਐਲਾਨ ਨਹੀਂ ਹੋਇਆ ਹੈ ਪਰ ਸੂਤਰਾਂ ਮੁਤਾਬਕ ਫ਼ਿਲਮ ਇਕ-ਦੋ ਹਫ਼ਤਿਆਂ ਅੰਦਰ ਨੈੱਟਫਲਿਕਸ ’ਤੇ ਹਿੰਦੀ ’ਚ ਰਿਲੀਜ਼ ਹੋ ਜਾਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਿਚਾ ਚੱਢਾ ਨੇ ਭਾਰਤੀ ਫੌਜ ਦਾ ਮਜ਼ਾਕ ਉਡਾ ਕੇ ਮੰਗੀ ਮਾਫ਼ੀ, ਸਿਰਸਾ ਨੇ ਪੁਲਸ ਕਾਰਵਾਈ ਦੀ ਕੀਤੀ ਮੰਗ
NEXT STORY