ਮੁੰਬਈ (ਬਿਊਰੋ)– ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਜੂਨ, 2023 ’ਚ ਬੰਦ ਹੋ ਗਿਆ ਸੀ। ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਸਗੋਂ ਹਰ ਸਾਲ ਅਜਿਹਾ ਹੁੰਦਾ ਹੈ। ਹਰ ਕੋਈ ਬਰੇਕ ’ਤੇ ਜਾਂਦਾ ਹੈ ਤੇ ਫਿਰ ਨਵੇਂ ਰੂਪ ਨਾਲ ਵਾਪਸ ਆਉਂਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਣ ਵਾਲਾ ਹੈ। ਸੋਨੀ ਟੀ. ਵੀ. ’ਤੇ ਹਰ ਸਾਲ ਟੈਲੀਕਾਸਟ ਹੋਣ ਵਾਲਾ ਇਹ ਸ਼ੋਅ ਹੁਣ ਕਿਸੇ ਹੋਰ ਪਲੇਟਫਾਰਮ ’ਤੇ ਆਵੇਗਾ, ਜਿਸ ਦਾ ਨਵਾਂ ਪ੍ਰੋਮੋ ਖ਼ੁਦ ਕਪਿਲ ਸ਼ਰਮਾ ਦੀ ਟੀਮ ਨੇ ਜਾਰੀ ਕੀਤਾ ਹੈ।
ਕਪਿਲ ਸ਼ਰਮਾ ਹੁਣ ਆਪਣਾ ਕਾਮੇਡੀ ਸ਼ੋਅ ਲੈ ਕੇ ਆ ਰਹੇ ਹਨ। ਇਸ ਦਾ ਨਾਂ ‘ਕਪਿਲ ਸ਼ਰਮਾਜ਼ ਕਾਮੇਡੀ ਸ਼ੋਅ’ ਹੋਵੇਗਾ। ਨਾਲ ਹੀ ਇਸ ’ਚ ਸੁਮੋਨਾ ਚੱਕਰਵਰਤੀ ਨਜ਼ਰ ਨਹੀਂ ਆਵੇਗੀ। ਉਹ ਇਸ ਪ੍ਰੋਮੋ ਤੇ ਸ਼ੋਅ ਦੋਵਾਂ ਤੋਂ ਗਾਇਬ ਹੈ। ਕਪਿਲ ਤੋਂ ਇਲਾਵਾ ਟੀਮ ਵਲੋਂ ਟੈਗ ਕੀਤੇ ਗਏ ਲੋਕਾਂ ’ਚ ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਰਾਜੀਵ ਠਾਕੁਰ ਤੇ ਅਰਚਨਾ ਪੂਰਨ ਸਿੰਘ ਸ਼ਾਮਲ ਹਨ। ਨਾਲ ਹੀ ਕੈਪਸ਼ਨ ’ਚ ਲਿਖਿਆ ਹੈ, ‘‘ਸਿਰਫ ਘਰ ਬਦਲਿਆ ਹੈ, ਪਰਿਵਾਰ ਨਹੀਂ।’’ ਦੱਸ ਦੇਈਏ ਕਿ ਇਹ ਸ਼ੋਅ ਮਸ਼ਹੂਰ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : 6 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਹੇ ਰੈਪਰ ਬਾਦਸ਼ਾਹ? ਵਾਇਰਲ ਤਸਵੀਰਾਂ ਮਗਰੋਂ ਸਾਂਝੀ ਕੀਤੀ ਪੋਸਟ
ਕਪਿਲ ਸ਼ਰਮਾ ਦੀ ਵੀਡੀਓ ਆਈ ਸਾਹਮਣੇ
ਹਾਲ ਹੀ ’ਚ ਕਪਿਲ ਸ਼ਰਮਾ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ’ਚ ਉਹ ਟਰੱਕ ’ਤੇ ਵੱਡੇ-ਵੱਡੇ ਕਾਰਟੂਨ ਲੱਦ ਰਹੇ ਸਨ। ਪਾਪਰਾਜ਼ੀ ਨੇ ਉਸ ਨੂੰ ਇਹ ਵੀ ਪੁੱਛਿਆ ਸੀ ਕਿ ਕੀ ਉਹ ਸ਼ਿਫਟ ਹੋ ਕੇ ਨਵੇਂ ਘਰ ਜਾ ਰਿਹਾ ਹੈ? ਇਸ ਦਾ ਕਾਮੇਡੀਅਨ ਨੇ ਕੋਈ ਜਵਾਬ ਨਹੀਂ ਦਿੱਤਾ। ਬਸ ਇਸ਼ਾਰਿਆਂ ’ਚ ਹੱਥ ਜੋੜ ਕੇ ਚਲੇ ਗਏ।
ਕਪਿਲ ਸ਼ਰਮਾ ਸ਼ੋਅ ਦਾ ਨਵਾਂ ਪ੍ਰੋਮੋ
ਪ੍ਰੋਮੋ ’ਚ ਕਪਿਲ ਸ਼ਰਮਾ ਪੁਰਾਣੇ ਫਰਿੱਜ ਨੂੰ ਦੇਖ ਕੇ ਆਪਣੇ ਮੈਨੇਜਰ ਨੂੰ ਕਹਿੰਦੇ ਹਨ, ‘‘ਮੈਂ ਤੁਹਾਨੂੰ ਕਿਹਾ ਸੀ ਕਿ ਨਵੇਂ ਘਰ ਦਾ ਮਤਲਬ ਹੈ ਸਾਰਾ ਨਵਾਂ ਸਾਮਾਨ। ਜਦੋਂ ਕਾਮੇਡੀਅਨ ਇਸ ਨੂੰ ਖੋਲਦਾ ਹੈ ਤਾਂ ਅਰਚਨਾ ਪੂਰਨ ਸਿੰਘ ਅੰਦਰ ਬੈਠੀ ਮਿਠਾਈ ਖਾਂਦੀ ਰਹਿੰਦੀ ਹੈ। ਉਹ ਹੱਸ ਕੇ ਉਸ ਨੂੰ ਦੀਵਾਲੀ ਦੀ ਵਧਾਈ ਦਿੰਦੀ ਹੈ। ਇਸ ਤੋਂ ਬਾਅਦ ਕੀਕੂ ਤੇ ਕ੍ਰਿਸ਼ਨਾ ਵੀ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਕਪਿਲ ਨੇ ਕਿਹਾ ਕਿ ਨਵੇਂ ਸ਼ੋਅ ਦਾ ਮਤਲਬ ਹੈ ਨਵੀਆਂ ਚੀਜ਼ਾਂ। ਕੁਝ ਵੀ ਪੁਰਾਣਾ ਨਹੀਂ। ਹਾਲਾਂਕਿ, ਇਹ ਖ਼ੁਲਾਸਾ ਨਹੀਂ ਕੀਤਾ ਗਿਆ ਹੈ ਕਿ ਇਹ ਕਦੋਂ ਆਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਨੇ ‘ਟਾਈਗਰ 3’ ਨਾਲ ਬਣਾਇਆ ਕਰੀਅਰ ਦਾ ਸਭ ਤੋਂ ਵੱਡਾ ਰਿਕਾਰਡ
NEXT STORY