ਜਲੰਧਰ (ਬਿਊਰੋ) : ਸਾਲ 2019 ਕਪਿਲ ਸ਼ਰਮਾ ਤੇ ਗਿੰਨੀ ਚਤਰਥ ਲਈ ਖੁਸ਼ੀਆਂ ਭਰਿਆ ਰਿਹਾ ਕਿਉਂਕਿ ਪਿਛਲੇ ਸਾਲ 10 ਦਸੰਬਰ ਨੂੰ ਪਰਮਾਤਮਾ ਦੀ ਕਿਰਪਾ ਨਾਲ ਦੋਵੇਂ ਜਣੇ ਇਕ ਨੰਨ੍ਹੀ ਬੱਚੀ ਦੇ ਮਾਤਾ-ਪਿਤਾ ਬਣੇ ਸਨ। ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ ਇਕ ਧੀ ਨੂੰ ਜਨਮ ਦਿੱਤਾ ਸੀ। ਅੱਜ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੀ ਧੀ ਅਨਾਇਰਾ ਦਾ ਪਹਿਲਾ ਜਨਮਦਿਨ ਹੈ। ਅਨਾਇਰਾ ਦੇ ਇਕ ਸਾਲ ਹੋਣ 'ਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਵਿਸ਼ ਕਰ ਰਹੇ ਹਨ।
ਅਨਾਇਰਾ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਕਪਿਲ ਸ਼ਰਮਾ ਨੇ ਇਕ ਵਾਰ ਆਪਣੇ ਸ਼ੋਅ 'ਚ ਦੱਸਿਆ ਸੀ ਕ ਉਹ ਸਾਰੀ ਦੁਨੀਆਂ ਨੂੰ ਹਸਾਉਂਦਾ ਹੈ ਪਰ ਉਸ ਕੋਲੋਂ ਆਪਣੀ ਬੇਟੀ ਨੂੰ ਨਹੀਂ ਹਸਾਇਆ ਗਿਆ । ਖ਼ਬਰਾਂ ਦੇ ਮੁਤਾਬਿਕ ਕਮੇਡੀ ਕਿੰਗ ਕਪਿਲ ਸ਼ਰਮਾ ਫਿਰ ਤੋਂ ਪਿਤਾ ਬਣਨ ਵਾਲੇ ਹਨ। ਕਪਿਲ ਦੀ ਪਤਨੀ ਗਿੰਨੀ ਚਤਰਥ ਦੋਬਾਰਾ ਗਰਭਵਤੀ ਹੈ ਤੇ ਉਹ ਅਗਲੇ ਸਾਲ ਜਨਵਰੀ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ।
ਦੱਸ ਦਈਏ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਕ ਖ਼ੁਲਾਸਾ ਕੀਤਾ, ਜਿਸ ਦੀ ਚਰਚਾ ਹਰ ਪਾਸੇ ਕਾਫ਼ੀ ਹੋਈ। ਉਨ੍ਹਾਂ ਦੀ ਪਤਨੀ ਗਿੰਨੀ ਨੇ ਉਨ੍ਹਾਂ ਨੂੰ ਰੋਣ ਵਾਲੇ ਬੱਚਿਆਂ ਨੂੰ ਕਿਵੇਂ ਚੁੱਪ ਕਰਾਈਦਾ ਇਹ ਸਭ ਸਿਖਾਇਆ। ਉਨ੍ਹਾਂ ਨੇ ਇਸ ਦਾ ਖ਼ੁਲਾਸਾ ਆਪਣੇ ਹਾਲ ਦੇ ਐਪੀਸੋਡ 'ਚ ਕੀਤਾ। ਜਦੋਂ ਨੇਹਾ ਕੱਕੜ ਅਤੇ ਰੋਹਨਪ੍ਰੀਤ ਮਹਿਮਾਨ ਵਜੋਂ ਇਥੇ ਪਹੁੰਚੇ।
ਕਪਿਲ ਸ਼ਰਮਾ ਦੇ ਸ਼ੋਅ 'ਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਬਹੁਤ ਇੰਜੁਆਏ ਕੀਤਾ। ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਨਾਲ ਖੇਡ ਖੇਡੀ ਸੀ।
ਉਸ ਨੇ ਜੋੜੇ ਨੂੰ ਇਕ-ਇਕ ਗੁੱਡੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਨਾਲ ਅਸਲ ਬੱਚਿਆਂ ਦੀ ਤਰ੍ਹਾਂ ਪੇਸ਼ ਆਉਣਾ ਹੈ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਦੋਵਾਂ ਨੂੰ ਇਕ ਸਵਾਲ ਪੁੱਛਿਆ ਕਿ ਉਹ ਕਿਵੇਂ ਰੋ ਰਹੇ ਬੱਚੇ ਨੂੰ ਹਸਾਉਣਗੇ।
ਦੱਸ ਦਈਏ ਕਿ ਉਨ੍ਹਾਂ ਦੇ ਇਸ ਨੇਚਰ ਨੂੰ ਵੇਖ ਕੇ ਕਪਿਲ ਸ਼ਰਮਾ ਨੇ ਆਪਣਾ ਇਕ ਕਿੱਸਾ ਦੱਸਿਆ 'ਜਦੋਂ ਉਨ੍ਹਾਂ ਦੀ ਬੇਟੀ ਅਨਾਇਰਾ ਕਾਫ਼ੀ ਛੋਟੀ ਸੀ ਅਤੇ ਉਹ ਰੋਦੀ ਸੀ। ਤਾਂ ਮੈਨੂੰ ਆਈਡੀਆ ਨਹੀਂ ਸੀ ਕਿ ਬੱਚਿਆਂ ਨੂੰ ਕਿਵੇਂ ਚੁੱਪ ਕਰਵਾਉਣਾ ਹੈ।
ਕਪਿਲ ਸ਼ਰਮਾ ਨੇ ਦੱਸਿਆ ਕਿ ਮੇਰੀ ਪਤਨੀ ਝੱਟ 'ਚ ਧੀ ਅਨਾਇਰਾ ਨੂੰ ਸ਼ਾਂਤ ਕਰਾ ਕੇ ਹੱਸਣ ਲਾ ਦਿੰਦੀ ਸੀ। ਉਦੋਂ ਮੇਰੀ ਪਤਨੀ ਨੇ ਮੈਨੂੰ ਸਿਖਾਇਆ ਕਿ ਫਨੀ ਅਤੇ ਅਜੀਬ ਮੂੰਹ ਬਣਾ ਕੇ ਬੱਚਿਆਂ ਨੂੰ ਹਸਾਇਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਵਿਆਹ 12 ਦਸੰਬਰ 2018 ਨੂੰ ਹੋਇਆ ਸੀ। ਕਪਿਲ ਸ਼ਰਮਾ ਦੀ ਫੈਨ ਫਾਲੋਇੰਗ ਬਹੁਤ ਵਧੀਆ ਹੈ। ਉਸ ਦੇ ਪ੍ਰਸ਼ੰਸਕ ਉਸ ਦੀਆਂ ਪਸੰਦ ਅਤੇ ਟਿੱਪਣੀਆਂ ਰਾਹੀਂ ਬਹੁਤ ਪਿਆਰ ਦਿੰਦੇ ਹਨ।
ਨੋਟ- ਕਪਿਲ ਸ਼ਰਮਾ ਦੀ ਧੀ ਅਨਾਇਰਾ ਦੇ ਜਨਮਦਿਨ 'ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।
ਟਿਕਰੀ ਸਰਹੱਦ 'ਤੇ ਲੱਗਣਗੇ ਕਿਸਾਨਾਂ ਦੇ ਪੱਕੇ ਡੇਰੇ, ਗਿੱਪੀ ਗਰੇਵਾਲ ਨੇ ਵੀਡੀਓ ਸਾਂਝੀ ਕਰ ਦਿੱਤਾ ਸਬੂਤ
NEXT STORY