ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਆਪਣੇ ਬਿਆਨਾਂ ਦੇ ਚੱਲਦਿਆਂ ਅਕਸਰ ਹੀ ਸੁਰਖ਼ੀਆਂ ’ਚ ਬਣੇ ਰਹਿੰਦੇ ਹਨ। ਕਰਨ ਬਾਲੀਵੁੱਡ ਇੰਡਸਟਰੀ ਨੂੰ ਲੈ ਕੇ ਆਪਣੀ ਰਾਏ ਦੇਣ ’ਚ ਵੀ ਪਿੱਛੇ ਨਹੀਂ ਰਹਿੰਦੇ। ਇਸ ਸਾਲ ਜਿਥੇ ਬਾਲੀਵੁੱਡ ਫ਼ਿਲਮਾਂ ਬਾਕਸ ਆਫਿਸ ’ਤੇ ਆਪਣਾ ਕਮਾਲ ਦਿਖਾਉਣ ’ਚ ਅਸਫਲ ਸਾਬਿਤ ਹੋਈਆਂ ਤਾਂ ਸਾਊਥ ਦੀਆਂ ਫ਼ਿਲਮਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।
ਅਜਿਹੇ ’ਚ ਹੁਣ ਕਰਨ ਜੌਹਰ ਨੇ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ। ਇਕ ਪਾਸੇ ਨਿਰਦੇਸ਼ਕ ਨੇ ਬਾਲੀਵੁੱਡ ਦੀਆਂ ਕਮੀਆਂ ਗਿਣਵਾਈਆਂ, ਦੂਜੇ ਪਾਸੇ ਖ਼ੁਦ ਨੂੰ ਵੀ ਇਸ ਲਈ ਜ਼ਿੰਮੇਵਾਰ ਦੱਸਿਆ ਹੈ। ਅਸਲ ’ਚ ਕਰਨ ਜੌਹਰ ਇਕ ਯੂਟਿਊਬ ਚੈਨਲ ਨਾਲ ਰਾਊਂਡ ਟੇਬਲ ’ਚ ਹੋਰ ਸੈਲੇਬ੍ਰਿਟੀਜ਼ ਨਾਲ ਇੰਡਸਟਰੀ ਨੂੰ ਲੈ ਕੇ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਕਰਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਹਿੰਦੀ ਸਿਨੇਮਾ ਦੀ ਮੇਨਸਟ੍ਰੀਮ ਇੰਡਸਟਰੀ ਤੋਂ ਆਉਂਦੇ ਹਾਂ ਤੇ ਇਸ ’ਚ ਮੈਂ ਵੀ ਸ਼ਾਮਲ ਹਾਂ, ਜਿਸ ਦੀ ਕੁਆਲਿਟੀ ਕਾਫੀ ਚੰਗੀ ਨਹੀਂ ਹੈ, ਜੋ ਬਾਕੀ ਸਿਨੇਮਾ ਤੇ ਪੈਨਲ ਕੋਲ ਹੈ। ਉਹ ਹੈ ਦ੍ਰਿੜ੍ਹ ਵਿਸ਼ਵਾਸ। ਅਸੀਂ ਹਮੇਸ਼ਾ ਤੋਂ ਹੀ ਜੋ ਚੱਲਣ ਲੱਗਦਾ ਹੈ, ਉਸ ’ਤੇ ਹੀ ਧਿਆਨ ਦੇਣ ਲੱਗਦੇ ਹਾਂ। ਸਾਡੇ ਕੋਲ 70 ਦੇ ਦਹਾਕੇ ’ਚ ਸਲੀਮ-ਜਾਵੇਦ ਸਨ, ਜੋ ਆਰੀਜਨਲ ਸਨ। ਅਜਿਹੇ ’ਚ ਅਸੀਂ ਕਈ ਬਿਹਤਰੀਨ ਕੰਮ ਦੇਖੇ।’’
ਇਹ ਖ਼ਬਰ ਵੀ ਪੜ੍ਹੋ : ਮੀਡੀਆ ਨਾਲ ਸ਼ਹਿਨਾਜ਼ ਗਿੱਲ ਦਾ ਮਾੜਾ ਰਵੱਈਆ, ਲੋਕਾਂ ਨੇ ਸੁਣਾ ਦਿੱਤੀਆਂ ਖਰੀਆਂ-ਖਰੀਆਂ
ਇਸ ਦੇ ਅੱਗੇ ਕਰਨ ਜੌਹਰ ਨੇ ਕਿਹਾ, ‘‘80 ਦੇ ਦਹਾਕੇ ’ਚ ਅਚਾਨਕ ਬਹੁਤ ਕੁਝ ਹੋਇਆ ਤੇ ਰੀਮੇਕ ਦੀ ਭਰਮਾਰ ਆ ਗਈ। ਅਸੀਂ ਤਾਮਿਲ ਤੇ ਤੇਲਗੂ ਦੀਆਂ ਮਸ਼ਹੂਰ ਸਾਰੀਆਂ ਫ਼ਿਲਮਾਂ ਦਾ ਰੀਮੇਕ ਬਣਾਉਣਾ ਸ਼ੁਰੂ ਕਰ ਦਿੱਤਾ। 90 ਦੇ ਦਹਾਕੇ ’ਚ ਜਦੋਂ ਇਕ ਲਵ ਸਟੋਰੀ ‘ਹਮ ਆਪਕੇ ਹੈਂ ਕੌਨ’ ਹਿੱਟ ਹੋਈ ਤਾਂ ਅਸੀਂ ਉਸ ਪਾਸੇ ਮੁੜ ਗਏ। ਮੇਰੇ ਨਾਲ ਸਾਰਿਆਂ ਨੇ ਪਿਆਰ ਨਾਲ ਉਸ ਰਸਤੇ ’ਤੇ ਜਾਣ ਦਾ ਫ਼ੈਸਲਾ ਕੀਤਾ ਤੇ ਸ਼ਾਹਰੁਖ ਖ਼ਾਨ ਨੂੰ ਬਣਾਇਆ। ਫਿਰ 2001 ’ਚ ‘ਲਗਾਨ’ ਨੂੰ ਆਸਕਰ ਲਈ ਨਾਮੀਨੇਟ ਕੀਤਾ ਗਿਆ ਤੇ ਹਰ ਕੋਈ ਉਸ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ਲੱਗੇ।’’
ਕਰਨ ਨੇ ਕਿਹਾ, ‘‘ਇੰਨਾ ਹੀ ਨਹੀਂ 2010 ’ਚ ਜਦੋਂ ਦਬੰਗ ਨੇ ਚੰਗਾ ਪ੍ਰਦਰਸ਼ਨ ਕੀਤਾ ਤਾਂ ਅਸੀਂ ਫਿਰ ਤੋਂ ਉਨ੍ਹਾਂ ਕਮਰਸ਼ੀਅਲ ਫ਼ਿਲਮਾਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਇਹੀ ਸਮੱਸਿਆ ਹੈ, ਜਿਥੇ ਅਸੀਂ ਮਾਰ ਖਾਂਦੇ ਹਾਂ ਤੇ ਮੈਂ ਇਹ ਖ਼ੁਦ ਲਈ ਦੂਜਿਆਂ ਤੋਂ ਜ਼ਿਆਦਾ ਮੰਨਦਾ ਹਾਂ ਕਿ ਸਾਡੀ ਫ਼ਿਲਮ ’ਚ ਦ੍ਰਿੜ੍ਹ ਵਿਸ਼ਵਾਸ ਦੀ ਕਮੀ ਹੁੰਦੀ ਹੈ। ਇਹੀ ਸਾਨੂੰ ਦੂਜੀ ਇੰਡਸਟਰੀ ਤੋਂ ਸਿੱਖਣ ਦੀ ਲੋੜ ਹੈ।’’
ਪੂਰੀ ਗੱਲਬਾਤ ’ਚ ਕਰਨ ਜੌਹਰ ਦਾ ਜ਼ੋਰ ਰੀਮੇਕ ਨਾ ਬਣਾ ਕੇ ਆਰੀਜਨਲ ਕੰਟੈਂਟ ਦਰਸ਼ਕਾਂ ਨੂੰ ਦੇਣ ’ਤੇ ਸੀ। ਦੱਸ ਦੇਈਏ ਕਿ ਕਰਨ ਜੌਹਰ ਸੱਤ ਸਾਲਾਂ ਬਾਅਦ ਆਪਣੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਨਾਲ ਵਾਪਸੀ ਕਰਨਗੇ। ਆਲੀਆ ਭੱਟ ਤੇ ਰਣਵੀਰ ਸਿੰਘ ਸਟਾਰਰ ਇਹ ਫ਼ਿਲਮ ਅਪ੍ਰੈਲ, 2023 ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਐੱਮ. ਸੀ. ਸਟੈਨ ਤੋਂ ‘ਬਿੱਗ ਬੌਸ’ ਦੇ ਮੇਕਰਜ਼ ਪ੍ਰੇਸ਼ਾਨ, ਸਲਮਾਨ ਖ਼ਾਨ ਨੇ ਖੋਲ੍ਹਿਆ ਗੇਟ, 2 ਕਰੋੜ ਦੇ ਕੇ ਬਾਹਰ ਹੋਵੇਗਾ ਰੈਪਰ!
NEXT STORY