ਨਵੀਂ ਦਿੱਲੀ : ਸੁਪਰ ਸਟਾਰ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਬੇਸਬਰੀ ਨਾਲ ਉਡੀਕ ਹੈ ਕਿ ਉਹ ਆਪਣੇ ਬੇਟੇ ਆਰਿਅਨ ਨੂੰ ਬਾਲੀਵੁੱਡ 'ਚ ਕਦੋਂ ਲਾਂਚ ਕਰਨਗੇ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਕਿਹਾ ਹੈ ਕਿ ਉਹ ਹੀ ਆਰਿਅਨ ਨੂੰ ਲਾਂਚ ਕਰਨਗੇ।
ਹੁਣੇ ਜਿਹੇ ਇਕ ਇੰਟਰਵਿਊ ਦੌਰਾਨ ਕਰਨ ਨੇ ਕਿਹਾ,''ਮੇਰੇ ਇਲਾਵਾ ਕੋਈ ਹੋਰ ਆਰਿਅਨ ਨੂੰ ਲਾਂਚ ਨਹੀਂ ਕਰ ਸਕਦਾ। ਉਸ ਨੂੰ ਮੈਂ ਹੀ ਲਾਂਚ ਕਰਾਂਗਾ।''
ਕਰਨ ਤੋਂ ਸ਼ਾਹਰੁਖ ਨਾਲ ਉਨ੍ਹਾਂ ਦੀ ਦੋਸਤੀ ਬਾਰੇ ਸਵਾਲ ਕੀਤਾ ਗਿਆ ਕਿ ਉਨ੍ਹਾਂ ਦੀਆਂ ਬਹੁਤੀਆਂ ਫਿਲਮਾਂ 'ਚ ਸ਼ਾਹਰੁਖ ਹੀ ਕਿਉਂ ਹੁੰਦੇ ਹਨ ਤਾਂ ਇਸ 'ਤੇ ਉਨ੍ਹਾਂ ਨੇ ਕਿਹਾ, ''ਉਹ ਸ਼ਾਹਰੁਖ ਹੀ ਹਨ, ਜਿਨ੍ਹਾਂ ਨੇ ਮੈਨੂੰ ਨਿਰਦੇਸ਼ਕ ਬਣਨ ਲਈ ਸਭ ਤੋਂ ਪਹਿਲਾਂ ਪ੍ਰੇਰਿਤ ਕੀਤਾ ਅਤੇ ਸਾਥ ਦਿੱਤਾ। ਸ਼ਾਹਰੁਖ ਅਤੇ ਮੇਰਾ ਰਿਸ਼ਤਾ ਪਰਿਵਾਰ ਤੋਂ ਵੱਧ ਕੇ ਹੈ।''
ਦੱਸ ਦੇਈਏ ਕਿ ਕਰਨ ਜੌਹਰ ਨੇ ਪਹਿਲਾਂ ਵੀ ਕਈ ਵੱਡੇ ਸਿਤਾਰਿਆਂ ਦੇ ਬੱਚਿਆਂ ਨੂੰ ਫਿਲਮ ਇੰਡਸਟਰੀ 'ਚ ਲਾਂਚ ਕੀਤਾ ਹੈ। ਉਨ੍ਹਾਂ ਨੇ ਮਹੇਸ਼ ਭੱਟ ਦੀ ਬੇਟੀ ਆਲੀਆ, ਸਿਧਾਰਥ ਅਤੇ ਵਰੁਣ ਧਵਨ ਨੂੰ ਆਪਣੀ ਫਿਲਮ 'ਸਟੂਡੈਂਟ ਆਫ ਦਿ ਯੀਅਰ' ਨਾਲ ਲਾਂਚ ਕੀਤਾ ਸੀ।
ਨਵਜੋਤ ਸਿੰਘ ਸਿੱਧੂ ਦੀ ਬੇਟੀ ਦੀਆਂ ਗਲੈਮਰਸ ਤਸਵੀਰਾਂ
NEXT STORY