ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਤੇ ਕਰਿਸ਼ਮਾ ਕਪੂਰ ਨੇ ਆਪਣੀਆਂ ਫ਼ਿਲਮਾਂ ਤੇ ਅੰਦਾਜ਼ ਨਾਲ ਜ਼ਬਰਦਸਤ ਮੁਕਾਮ ਹਾਸਲ ਕੀਤਾ ਹੈ। ਦੋਵੇਂ ਬਾਲੀਵੁੱਡ ਦੀ ਦੁਨੀਆ ਦੇ ਨਾਮੀ ਪਰਿਵਾਰ ਕਪੂਰ ਖਾਨਦਾਨ ਨਾਲ ਸਬੰਧ ਰੱਖਦੀਆਂ ਹਨ ਪਰ ਇਕ ਸਮਾਂ ਉਨ੍ਹਾਂ ਦੀ ਜ਼ਿੰਦਗੀ ’ਚ ਅਜਿਹਾ ਵੀ ਸੀ, ਜਦੋਂ ਉਨ੍ਹਾਂ ਦਾ ਪਰਿਵਾਰ ਸਿਰਫ ਉਨ੍ਹਾਂ ਦੀ ਮਾਂ ਬਬੀਤਾ ਕਪੂਰ ਤਕ ਹੀ ਸੀਮਤ ਸੀ, ਉਨ੍ਹਾਂ ਦੀ ਪਰਵਰਿਸ਼ ਵੀ ਇਕੱਲਿਆਂ ਹੀ ਕੀਤੀ ਸੀ।
ਇਸ ਗੱਲ ਦਾ ਖ਼ੁਲਾਸਾ ਖ਼ੁਦ ਕਰੀਨਾ ਕਪੂਰ ਨੇ ਇਕ ਇੰਟਰਵਿਊ ਦੌਰਾਨ ਕੀਤਾ ਹੈ। ਬੇਬੋ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਵੱਡੇ ਹੋਣ ਦੌਰਾਨ ਆਪਣੇ ਪਿਤਾ ਰਣਧੀਰ ਕਪੂਰ ਨੂੰ ਅਕਸਰ ਨਹੀਂ ਦੇਖਿਆ, ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ ਕਪੂਰ ਪਰਿਵਾਰ ਵਲੋਂ ਵੀ ਕੋਈ ਮਦਦ ਨਹੀਂ ਮਿਲੀ।
ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਦਾ ‘ਕੇ. ਆਰ. ਕੇ. ਕੁੱਤਾ’ ਗੀਤ ਦੇਖ ਭੜਕਿਆਂ ਕੇ. ਆਰ. ਕੇ., ਦੇਖੋ ਕੀ ਲਿਖਿਆ
ਕਰੀਨਾ ਤੇ ਕਰਿਸ਼ਮਾ ਦੇ ਇੰਡਸਟਰੀ ’ਚ ਆਉਣ ਤੋਂ ਪਹਿਲਾਂ ਆਪਣੀ ਵਿੱਤੀ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਮਾਂ ਹੀ ਸਾਡੇ ਲਈ ਹਮੇਸ਼ਾ ਕੁਝ ਨਾ ਕੁਝ ਕਰਦੀ ਸੀ, ਉਸ ਨੇ ਇਕੱਲਿਆਂ ਹੀ ਸਾਨੂੰ ਪਾਲਿਆ, ਛੋਟੇ ਕੰਮਾਂ ਤੋਂ ਇਲਾਵਾ ਇਕ ਰੀਅਲ ਅਸਟੇਟ ਵਪਾਰ ਕੀਤਾ ਹੈ। ਇਹ ਮੁਸ਼ਕਿਲ ਸੀ, ਸਾਡੇ ਦੋਵਾਂ ਦੇ ਸਟਾਰ ਬਣਨ ਤੋਂ ਪਹਿਲਾਂ ਘਰ ਦੀ ਵਿੱਤੀ ਹਾਸਲ ਵਧੀਆ ਨਹੀਂ ਸੀ।
ਦੱਸਣਯੋਗ ਹੈ ਕਿ ਰਣਧੀਰ ਤੇ ਬਬੀਤਾ ਦਾ ਵਿਆਹ 1971 ’ਚ ਹੋਇਆ ਸੀ। ਦੋਵਾਂ ਨੇ ਇਕੱਠਿਆਂ ‘ਕਲ ਆਜ ਔਰ ਕਲ’ ਫ਼ਿਲਮ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿਆਰ ਹੋ ਗਿਆ ਤੇ ਵਿਆਹ ਕਰਵਾ ਲਿਆ। ਵਿਆਹ ਦੇ ਲਗਭਗ 15 ਸਾਲ ਬਾਅਦ ਇਹ ਦੋਵੇਂ ਅਲੱਗ ਹੋ ਗਏ ਸਨ। ਅਲੱਗ ਹੋਣ ਤੋਂ ਬਾਅਦ ਵੀ ਦੋਵਾਂ ਨੇ ਕਦੇ ਤਲਾਕ ਨਹੀਂ ਲਿਆ।
ਇਹ ਖ਼ਬਰ ਵੀ ਪੜ੍ਹੋ : ਕਾਰਤਿਕ ਆਰਿਅਨ ਦਾ ਸਿੱਧੂ ਮੂਸੇ ਵਾਲਾ ਨੂੰ ਖ਼ਾਸ ਤੋਹਫ਼ਾ, ਛਿੜੀ ਹਰ ਪਾਸੇ ਚਰਚਾ
ਬੇਬੋ ਦਾ ਕਹਿਣਾ ਹੈ ਕਿ ਪਿਤਾ ਦੇ ਪਰਿਵਾਰ ਨੇ ਮਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਸੀ, ਹੁਣ ਜਿੰਨਾ ਨਾਲ ਅਸੀਂ ਆਪਣੇ ਪਿਤਾ ਨੂੰ ਦੇਖਦੇ ਹਾਂ, ਅਜਿਹਾ ਸਾਡੇ ਨਾਲ ਬਚਪਨ ’ਚ ਨਹੀਂ ਸੀ। ਅਸੀਂ ਆਪਣੇ ਪਿਤਾ ਨੂੰ ਇੰਨਾ ਨਹੀਂ ਦੇਖ ਪਾਉਂਦੇ ਸੀ ਪਰ ਹੁਣ ਅਸੀਂ ਇਕ ਪਰਿਵਾਰ ਹਾਂ। ਨਾਲ ਹਾਂ ਤੇ ਸਾਡੇ ਪਿਤਾ ਸਾਡੇ ਲਈ ਉਨੇ ਹੀ ਅਹਿਮ ਹਨ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।
ਰਣਜੀਤ ਬਾਵਾ ਨੇ ਸਾਂਝੀ ਕੀਤੀ 'ਸੁੱਚਾ ਸੂਰਮਾ' ਦੀ ਪਹਿਲੀ ਝਲਕ
NEXT STORY