ਮੁੰਬਈ- ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਪ੍ਰਸਿੱਧ ਡਾਂਸ ਰਿਐਲਿਟੀ ਸ਼ੋਅ 'ਇੰਡੀਆਜ਼ ਬੈਸਟ ਡਾਂਸਰ' ਦੇ ਪੰਜਵੇਂ ਭਾਗ ਲਈ ਜੱਜ ਵਜੋਂ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸਦਾ ਪ੍ਰੀਮੀਅਰ 9 ਮਈ ਨੂੰ ਹੋਣ ਵਾਲਾ ਹੈ। ਹਾਲ ਹੀ ਵਿੱਚ ਅਦਾਕਾਰਾ ਕਰਿਸ਼ਮਾ ਕਪੂਰ, ਕੋਰੀਓਗ੍ਰਾਫਰ ਗੀਤਾ ਕਪੂਰ, ਟੈਰੇਂਸ ਲੁਈਸ, ਅਦਾਕਾਰ ਜਾਵੇਦ ਜਾਫਰੀ ਅਤੇ ਪਟਕਥਾ ਲੇਖਕ ਤੇ ਟੈਲੀਵਿਜ਼ਨ ਹੋਸਟ ਹਰਸ਼ ਲਿੰਬਾਚੀਆ ਨੂੰ ‘ਇੰਡੀਆਜ਼ ਬੈੱਸਟ ਡਾਂਸਰ-5’ ਦੇ ਸੈੱਟ ’ਤੇ ਦੇਖਿਆ ਗਿਆ।
ਮਸ਼ਹੂਰ ਡਾਂਸਰ ਤੇ ਅਦਾਕਾਰ ਜਾਵੇਦ ਜਾਫਰੀ ਵੀ ਜੱਜ ਵਜੋਂ ਸ਼ਾਮਲ ਹੋਏ ਹਨ। ਇਹ ਸ਼ੋਅ ‘ਇੰਡੀਆ ਵਾਲਾ ਡਾਂਸ’ ਦੀ ਥੀਮ ’ਤੇ ਅਧਾਰਿਤ ਹੋਵੇਗਾ, ਜਿਸ ’ਚ ਦੇਸ਼ ਭਰ ਦੇ ਡਾਂਸ ਟੈਲੇਂਟ ਦਾ ਮੁਕਾਬਲਾ ਹੋਵੇਗਾ। ਪਿਛਲੇ ਸੀਜ਼ਨ ਵਿੱਚ ਕਰਿਸ਼ਮਾ ਕਪੂਰ, ਗੀਤਾ ਕਪੂਰ ਅਤੇ ਟੇਰੇਂਸ ਲੁਈਸ ਦੇ ਨਾਲ ਜੱਜਿੰਗ ਪੈਨਲ ਵਿੱਚ ਸ਼ਾਮਲ ਸੀ। ਇਹ ਸ਼ੋਅ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਵੇਗਾ।
ਕਰਨ ਜੌਹਰ ਦੀ ‘ਕਭੀ ਅਲਵਿਦਾ ਨਾ ਕਹਿਨਾ’ ’ਤੇ ਬਣੇਗੀ ਵੈੱਬ ਸੀਰੀਜ਼
NEXT STORY