ਬਾਲੀਵੁੱਡ ਡੈਸਕ: ਅਦਾਕਾਰ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਭੂਲ ਭੁਲਾਈਆ 2’ ਬਾਕਲ ਆਫ਼ਿਲ ’ਤੇ ਲਗਾਤਾਰ ਰਿਕਾਰਡ ਬਣਾ ਰਹੀ ਹੈ। ਹਾਲ ਹੀ ’ਚ ਇਸ ਫ਼ਿਲਮ ਨੇ 8 ਦਿਨਾਂ ’ਚ ਲਗਭਗ 98 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਉਮੀਦ ਲਗਾਈ ਜਾ ਰਹੀ ਹੈ ਕਿ ਫ਼ਿਲਮ ਅੱਜ 100 ਕਰੋੜ ਕਲੱਬ ’ਚ ਸ਼ਾਮਲ ਹੋ ਜਾਵੇਗੀ। ਇਸ ਦੇ ਨਾਲ ਹੀ ‘ਭੂਲ ਭੁਲਾਇਆ 2’ ਵੀ 100 ਕਰੋੜ ਦਾ ਆਂਕੜਾ ਪਾਰ ਕਰਨ ਵਾਲੀ ਕਾਰਤਿਕ ਦੇ ਕਰੀਅਰ ਦੀ ਦੂਜੀ ਫ਼ਿਲਮ ਬਣ ਜਾਵੇਗੀ।
ਇਹ ਵੀ ਪੜ੍ਹੋ: ਬਿਜੀ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਮੈਨੇਜਰ ਜਾਹਨਵੀ ਦੇ ਵਿਆਹ 'ਚ ਪਹੁੰਚੇ ਕਾਰਤਿਕ ਆਰੀਅਨ
ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਕੇ ਕਿਹਾ ਕਿ ‘75 ਕਰੋੜ ਦੇ ਬਜਟ ’ਚ ਬਣੀ ਫ਼ਿਲਮ ਨੇ ਦੂਜੇ ਹਫ਼ਤੇ ਹੀ 6.52 ਦਾ ਕਾਰੋਬਾਰ ਕੀਤਾ ਸੀ। ਹੁਣ 8ਵੇਂ ਦਿਨ ਫ਼ਿਲਮ ਨੇ 98 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
‘ਭੂਲ ਭੁਲਾਈਆ 2’ ਨੇ ਦੁਨੀਆ ਭਰ ’ਚ ਹੁਣ ਤੱਕ 132.69 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਤਰਨ ਨੇ ਦੱਸਿਆ ਕਿ ‘ਭੂਲ ਭੁਲਾਇਆ 2’ ਦੂਜੇ ਹਫ਼ਤੇ ਵੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਜਾਵੇਗੀ। ਇੰਨਾ ਹੀ ਨਹੀਂ ਸਗੋਂ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ‘ਭੂਲ ਭੁਲਾਇਆ 2’ ਕਾਰਤਿਕ ਦੀ ਫ਼ਿਲਮ ‘ਸੋਨੂੰ ਕੀ ਟੀਟੂ ਕੀ ਸਵੀਟੀ’ (2018) ਦੇ ਲਾਈਫ਼ਟਾਈਮ ਬਿਜ਼ਨੈੱਸ (152.75 ਕਰੋੜ) ਨੂੰ ਵੀ ਪਿੱਛੇ ਛੱਡ ਦੇਵੇਗੀ।
ਇਹ ਵੀ ਪੜ੍ਹੋ: ਬੱਚੇ ਨਾਲ ਖੇਡਦੇ ਨਜ਼ਰ ਆਏ ਰਣਬੀਰ, ਪਤਨੀ ਆਲੀਆ ਨੇ ਵੀ ਪਸੰਦ ਕੀਤੀਆਂ ਤਸਵੀਰਾਂ
ਤੁਹਾਨੂੰ ਦੱਸ ਦੇਈਏ ਕਿ ‘ਭੂਲ ਭੁਲਾਇਆ 2’ ਇਸ ਸਾਲ ਪਹਿਲੇ ਹਫ਼ਤੇ ’ਚ ਹੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਦੂਜੀ ਬਾਲੀਵੁੱਡ ਫ਼ਿਲਮ ਬਣ ਗਈ ਹੈ। ‘ਕੇ.ਜੀ.ਐੱਫ਼’ ਨੇ ਅਪ੍ਰੈਲ ਮਹੀਨੇ 100 ਦਾ ਆਂਕੜਾ ਪਾਰ ਕੀਤਾ ਹੈ ਅਤੇ ‘ਭੂਲ ਭੁਲਾਇਆ 2’ ਨੇ ਦੂਸਰੇ ਹਫ਼ਤੇ ’ਚ ਹੀ 98 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ। ਉਮੀਦ ਲਗਾਈ ਜਾ ਰਹੀ ਹੈ ਕਿ ‘ਭੂਲ ਭੁਲਾਇਆ 2’ 100 ਕਰੋੜ ਦਾ ਆਂਕੜਾ ਪਾਰ ਕਰ ਦੇਵੇਗੀ।
IPL ਦੇ ਸਮਾਪਤੀ ਸਮਾਰੋਹ 'ਚ ਪਰਫਾਰਮ ਕਰਨ ਵਾਲੇ ਇਕਮਾਤਰ ਭਾਰਤੀ ਅਦਾਕਾਰ ਬਣੇ ਰਣਵੀਰ ਸਿੰਘ!
NEXT STORY