ਨਵੀਂ ਦਿੱਲੀ: ਬਾਲੀਵੁੱਡ ਦੀ 2022 ਦੀ ਸਭ ਤੋਂ ਸਫ਼ਲ ਰਿਲੀਜ਼ ਫ਼ਿਲਮ ‘ਭੂਲ ਭੁਲਇਆ 2’ ਨੇ ਪਹਿਲੇ ਦਿਨ 14.11 ਕਰੋੜ ਦੀ ਕਮਾਈ ਨਾਲ ਹੀ ਇਹ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨ ’ਚ ਫ਼ਿਲਮ ਦਾ ਦਬਦਬਾ ਰਹੇਗਾ। ਫ਼ਿਲਮ ਦੇ ਪਹਿਲੇ ਦਿਨ ਸਫ਼ਲਤਾ ਤੋਂ ਬਾਅਦ ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਆਪਣੇ ਪਹਿਲੇ ਵੀਕੈਂਡ ’ਚ 50 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।
ਇਹ ਵੀ ਪੜ੍ਹੋ: ਜਦੋਂ ਜਿਮ 'ਚ ਦਿਸ਼ਾ ਪਟਾਨੀ ਨੇ ਰਾਹ ਰੋਕਣ ਵਾਲੇ ਮੁੰਡੇ ਦੀ ਜੰਮ ਕੇ ਕੀਤੀ ਕੁੱਟਮਾਰ, ਵੀਡੀਓ ਵੇਖ ਲੋਕਾਂ ਨੇ ਕੀਤੀ ਤਾਰੀਫ਼
ਅਜਿਹੇ ’ਚ ‘ਯੰਗ ਸੁਪਰਸਟਾਰ’ ਦੇ ਨਾਂ ਨਾਲ ਮਸ਼ਹੂਰ ਹੋਏ ਕਾਰਤਿਕ ਨੂੰ ਆਪਣੀ ਫ਼ਿਲਮ ’ਚ ਜਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਹੈ ਉਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਇਸ ਦੌਰਾਨ ਕਾਰਤਿਕ ਬੀਤੇ ਦਿਨ ਸ਼ਾਮ ਨੂੰ ਮੁੰਬਈ ਦੇ ਮਸ਼ਹੂਰ ਗੇਟੀ ਗਲੈਕਸੀ ਸਿਨੇਮਾ ’ਚ ਫ਼ਿਲਮ ਦਾ ਹੁੰਗਾਰਾ ਲਾਈਵ ਦੇਖਣ ਲਈ ਪਹੁੰਚੇ ਅਤੇ ਜਿੱਥੇ ਉਨ੍ਹਾਂ ਦੀ ਪਰਿਵਾਰਕ ਮਨੋਰੰਜਨ ਵਾਲੀ ਫ਼ਿਲਮ ਦਾ ਸ਼ੋਅ ਹਾਊਸਫੁਲ ਸੀ। ਜਦੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਰਤਿਕ ਨੂੰ ਦੇਖਿਆ ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਘੇਰ ਲਿਆ।
ਇਸ ਮੁਲਾਕਾਤ ਤੋਂ ਬਾਅਦ ਹਰ ਕਿਸੇ ਦਾ ਪਸੰਦੀਦਾ ਕਾਰਤਿਕ ਜੁਹੂ ਗਏ। ਜਿੱਥੇ ਉਸਨੇ ਪਰਿਵਾਰ ਦੋਸਤਾਂ ਅਤੇ ਪਾਪਰਾਜ਼ੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਵੀ ਸਕ੍ਰੀਨਿੰਗ ਰੱਖੀ ਸੀ। ਇਹ ਹੀ ਨਹੀਂ ਕਾਰਤਿਕ ਇੱਥੇ ਸਭ ਨਾਲ ਨਿੱਜੀ ਤੌਰ 'ਤੇ ਮਿਲੇ ਅਤੇ ਇਸ ਤੋਂ ਬਾਅਦ ਉਹ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਸਿੱਧਾ ਬ੍ਰਾਂਦਾ ਦੇ ਗੈਏਟੀ ਸਿਨੇਮਾ ਗਏ।
ਇਹ ਵੀ ਪੜ੍ਹੋ: ਰਾਖੀ ਸਾਵੰਤ ਨੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਕੀਤੀ ਮੰਗਣੀ, ਕਿਹਾ-ਮੇਰਾ ਪਿਆਰ ਕੋਈ ਪਬਲੀਸਿਟੀ ਸਟੰਟ ਨਹੀਂ
ਕਾਰਤਿਕ ਨੇ ਨਾ ਸਿਰਫ਼ ਆਪਣੀ ਫ਼ਿਲਮ ਨਾਲ ਸਗੋਂ ਆਪਣੇ ਕੰਮ ਪ੍ਰਤੀ ਸਮਰਪਣ ਨਾਲ ਵੀ ਸਾਰਿਆਂ ਨੂੰ ਹੈਰਾਨ ਅਤੇ ਪ੍ਰਭਾਵਿਤ ਕੀਤਾ ਹੈ। ਅਜਿਹਾ ਇਸ ਲਈ ਕਿਉਂਕਿ ਕਾਰਤਿਕ ਨੇ ਦਿਨ-ਰਾਤ ਦੇਖੇ ਬਿਨਾਂ ਆਪਣੀ ਫ਼ਿਲਮ ’ਚ ਬਿਨਾਂ ਰੁੱਕੇ ਪ੍ਰਮੋਸ਼ਨ ਕੀਤਾ ਹੈ। ਹੁਣ ਜਦੋਂ ਫ਼ਿਲਮ ਨੂੰ ਬਲਾਕਬਸਟਰ ਓਪਨਿੰਗ ਮਿਲੀ ਹੈ ਤਾਂ ਇਹ ਆਪਣੇ ਪ੍ਰਸ਼ੰਸਕਾਂ ਲਈ ਵਧੀਆ ਸਮਾਂ ਯਕੀਨੀ ਬਣਾਉਣ ਲਈ ਅਜੇ ਵੀ ਇਕ ਪੈਰ 'ਤੇ ਖੜ੍ਹੇ ਹਨ।
ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ 2022 ’ਚ ਹਿਨਾ ਖ਼ਾਨ ਦੀ ਨਵੀਂ ਫ਼ਿਲਮ ‘ਕੰਟਰੀ ਆਫ਼ ਬਲਾਈਂਡ’ ਦਾ ਪੋਸਟਰ ਰਿਲੀਜ਼
ਤੁਹਾਨੂੰ ਦੱਸ ਦੇਈਏ ਦੇਸ਼ ਦੇ ਦਿਲ ਦੀ ਧੜਕਣ ਕਾਰਤਿਕ ਆਉਣ ਵਾਲੇ ਦਿਨਾਂ ’ਚ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਨਾਲ ਖੁਸ਼ ਕਰਨ ਲਈ ਤਿਆਰ ਹਨ। ਜਿਸ ’ਚ ਕੈਪਟਨ ਇੰਡੀਆ, ਫ਼ਰੇਡੀ ਅਤੇ ਸਾਜਿਦ ਨਾਡਿਆਡਵਾਲਾ ਦੇ ਅਗਲੀ ਫ਼ਿਲਮ ’ਚ ਸ਼ਾਮਲ ਹਨ। ਅਜਿਹਾ ਕਹਿ ਸਕਦੇ ਹਾਂ ਕਿ ਕਾਰਤਿਕ ਆਉਣ ਵਾਲੇ ਦਿਨਾਂ ’ਚ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਤਿਆਰ ਹਨ। ਪ੍ਰਸ਼ੰਸਕਾ ਨੂੰ ਅਗਲੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
‘ਤਾਰਕ ਮਹਿਤਾ...’ ਦੇ ਪ੍ਰਸ਼ੰਸਕਾਂ ਨੂੰ ਝਟਕਾ, ‘ਬਬੀਤਾ ਜੀ’ ਛੱਡ ਸਕਦੀ ਹੈ ਸ਼ੋਅ, ਇਸ ਰਿਐਲਿਟੀ ਸ਼ੋਅ ’ਚ ਆਵੇਗੀ ਨਜ਼ਰ!
NEXT STORY