ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਲਈ ਸਾਲ ਦੀ ਸ਼ੁਰੂਆਤ ਨੂੰ ਚੰਗਾ ਆਖੀਏ ਜਾਂ ਮਾੜਾ, ਇਹ ਸਮਝਣਾ ਥੋੜ੍ਹਾ ਮੁਸ਼ਕਲ ਲੱਗਦਾ ਹੈ ਕਿਉਂਕਿ ਖ਼ਬਰਾਂ ਦੀ ਮੰਨੀਏ ਤਾਂ ਅਦਾਕਾਰ ਦੀ ਆਉਣ ਵਾਲੀ ਫ਼ਿਲਮ ‘ਸ਼ਹਿਜ਼ਾਦਾ’ ’ਤੇ ਮੁਸੀਬਤਾਂ ਦੇ ਬੱਦਲ ਮੰਡਰਾਉਂਦੇ ਨਜ਼ਰ ਆ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਸੰਕਟ ਕਾਰਨ ਕਾਰਤਿਕ ਨੂੰ ਆਪਣੀ ਫੀਸ ਛੱਡਣੀ ਪਈ। ਇਸ ਦੇ ਨਾਲ ਹੀ ਇਸ ਫ਼ਿਲਮ ਨੂੰ ਡੁੱਬਣ ਤੋਂ ਬਚਾਉਣ ਲਈ ਅਦਾਕਾਰ ਹੁਣ ਨਿਰਮਾਤਾ ਬਣ ਗਏ ਹਨ।
ਕਾਰਤਿਕ ਨੇ ਨਹੀਂ ਲਈ ਫੀਸ
ਕਾਰਤਿਕ ਆਰੀਅਨ ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲਾਂ ’ਚ ਨਿਰਮਾਤਾ ਬਣ ਗਏ ਹਨ, ਇਹ ਖ਼ੁਸ਼ੀ ਦੀ ਗੱਲ ਹੈ ਪਰ ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਸ਼ਹਿਜ਼ਾਦਾ’ ਮੁਸੀਬਤ ’ਚ ਪੈ ਗਈ ਹੈ, ਜਿਸ ਕਾਰਨ ਕਾਰਤਿਕ ਨੂੰ ਆਪਣੀ ਫੀਸ ਛੱਡ ਕੇ ਨਿਰਮਾਤਾ ਬਣਨਾ ਪਿਆ, ਜੋ ਕਿ ਥੋੜ੍ਹਾ ਜਿਹਾ ਝਟਕਾ ਲੱਗਦਾ ਹੈ। ਆਖਿਰ ਅਜਿਹਾ ਕੀ ਹੋਇਆ ਕਿ ਕਾਰਤਿਕ ਨੂੰ ਇਹ ਕਦਮ ਚੁੱਕਣਾ ਪਿਆ? ਆਓ ਤੁਹਾਨੂੰ ਦੱਸਦੇ ਹਾਂ।
ਇਹ ਖ਼ਬਰ ਵੀ ਪੜ੍ਹੋ : 'RRR' ਨੇ ਰਚਿਆ ਇਤਿਹਾਸ, ਗੋਲਡਨ ਗਲੋਬ 'ਚ 'ਨਾਟੂ ਨਾਟੂ' ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ
ਜੇਕਰ ਬਾਲੀਵੁੱਡ ਹੰਗਾਮਾ ਦੀਆਂ ਰਿਪੋਰਟਾਂ ਦੀ ਮੰਨੀਏ ਤਾਂ ਕਾਰਤਿਕ ਦਾ ‘ਸ਼ਹਿਜ਼ਾਦਾ’ ਲਈ ਨਿਰਮਾਤਾ ਬਣਨਾ ਇਕ ਦੁਰਘਟਨਾ ਹੈ ਕਿਉਂਕਿ ਵਿੱਤੀ ਸੰਕਟ ਫ਼ਿਲਮ ਦੇ ਨਿਰਮਾਣ ਨੂੰ ਪ੍ਰਭਾਵਿਤ ਕਰ ਸਕਦਾ ਸੀ। ਸੂਤਰਾਂ ਦੀ ਮੰਨੀਏ ਤਾਂ ਅਜਿਹਾ ਕਿਸੇ ਯੋਜਨਾ ਤਹਿਤ ਨਹੀਂ ਕੀਤਾ ਗਿਆ। ਕਾਰਤਿਕ ਲਈ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ’ਚ ਨਿਰਮਾਤਾ ਬਣਨਾ ਘਾਤਕ ਹੋ ਸਕਦਾ ਹੈ। ਉਸ ਦਾ ਕਰੀਅਰ ਹੁਣੇ ਹੀ ਪਟੜੀ ’ਤੇ ਵਾਪਸ ਆਇਆ ਹੈ ਪਰ ਅਚਾਨਕ ਵਾਪਰੀ ਘਟਨਾ ਕਾਰਨ ਅਜਿਹਾ ਕਰਨਾ ਪਿਆ ਹੈ। ‘ਸ਼ਹਿਜ਼ਾਦਾ’ ਫ਼ਿਲਮ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਇਸ ਸਮੇਂ ਕੋਈ ਅੱਗੇ ਨਾ ਆਇਆ ਹੁੰਦਾ ਤਾਂ ਫ਼ਿਲਮ ਲਟਕ ਗਈ ਹੁੰਦੀ।
ਕਾਰਤਿਕ ਨਿਰਮਾਤਾ ਬਣੇ
ਹਾਲਾਂਕਿ ਵਿੱਤੀ ਸੰਕਟ ਬਾਰੇ ਸੁਣਨ ਤੋਂ ਬਾਅਦ ਕਾਰਤਿਕ ਨੇ ਆਪਣੀ ਫੀਸ ਨਾ ਲੈਣ ਦੀ ਗੱਲ ਆਖੀ ਸੀ ਪਰ ਉਦੋਂ ਹੀ ਨਿਰਮਾਤਾਵਾਂ ਨੇ ਸੋਚਿਆ ਕਿ ਜੇਕਰ ਕਾਰਤਿਕ ਆਪਣੀ ਫੀਸ ਛੱਡਣ ਲਈ ਤਿਆਰ ਹਨ ਤਾਂ ਕਿਉਂ ਨਾ ਨਿਰਮਾਤਾ ਬਣ ਜਾਣ। ਕਾਰਤਿਕ ਨੇ ਵੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਕਾਰਤਿਕ ਵੈਸੇ ਵੀ ਨਿਰਮਾਤਾਵਾਂ ਦੇ ਚਹੇਤੇ ਅਦਾਕਾਰ ਬਣ ਗਏ ਹਨ। ਉਸ ਨੇ ਸਾਲ 2022 ’ਚ ਲਗਾਤਾਰ ਹਿੱਟ ਫ਼ਿਲਮਾਂ ਦਿੱਤੀਆਂ ਹਨ। ‘ਭੂਲ ਭੁਲੱਈਆ 2’ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀ ’ਚ ਸ਼ਾਮਲ ਹੈ। ਇਸ ਦੇ ਨਾਲ ਹੀ ‘ਫਰੈੱਡੀ’ ਨੇ ਕਾਰਤਿਕ ਨੂੰ ਸੁਪਰਹਿੱਟ ਫ਼ਿਲਮ ਦੇਣ ਵਾਲੇ ਸਟਾਰ ਦਾ ਖਿਤਾਬ ਵੀ ਦਿੱਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੇਸ਼ ’ਤੇ ਚੜ੍ਹਿਆ ‘ਅਖੰਡਾ’ ਦਾ ਬੁਖ਼ਾਰ, ਦੇਖੋ ਟਰੇਲਰ
NEXT STORY