ਨਵੀਂ ਦਿੱਲੀ (ਬਿਊਰੋ) : ਹਰ ਪ੍ਰੇਮ ਕਹਾਣੀ 'ਚ ਇਕ ਸਹਿਜ ਸ਼ੁਰੂਆਤ ਨਹੀਂ ਹੁੰਦੀ ਹੈ। ਕੁਝ ਪ੍ਰੇਮ ਕਹਾਣੀਆਂ ਔਖੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਬਾਅਦ 'ਚ ਇਕ ਮਜ਼ਬੂਤ ਰਿਸ਼ਤਾ ਬਣ ਜਾਂਦਾ ਹੈ। ਸਾਡੇ ਸੈਲੇਬ੍ਰਿਟੀ ਕੱਪਲ ਕਸ਼ਮੀਰਾ ਅਤੇ ਕ੍ਰਿਸ਼ਣਾ ਅਭਿਸ਼ੇਕ ਨਾਲ ਅਜਿਹਾ ਹੀ ਹੋਇਆ ਹੈ, ਜਿਨ੍ਹਾਂ ਕੋਲ ਇੱਕ ਰੋਲ ਕੌਸਟਰ ਲਵ-ਸਟੋਰੀ ਹੈ ਅਤੇ ਇਹ ਨਿਸ਼ਚਿਤ ਰੂਪ ਨਾਲ ਤੁਹਾਨੂੰ ਪਿਆਰ ਦੀ ਤਾਕਤ 'ਚ ਵਿਸ਼ਵਾਸ ਦਿਵਾਏਗਾ। ਜੇਕਰ ਤੁਹਾਨੂੰ ਕਸ਼ਮੀਰਾ ਸ਼ਾਹ ਅਤੇ ਕ੍ਰਿਸ਼ਣਾ ਅਭਿਸ਼ੇਕ ਨੂੰ ਆਨ-ਸਕ੍ਰੀਨ ਦੇਖਿਆ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਹ ਦੋਵੇਂ ਕਿਸੇ ਹੋਰ ਵਰਗੇ ਨਹੀਂ ਹਨ, ਇਹ ਦੋਵੇਂ ਖ਼ਾਸ ਹਨ। ਉਨ੍ਹਾਂ ਦੀ ਪ੍ਰੇਮ ਕਹਾਣੀ ਵੱਖ ਨਹੀਂ ਹੈ। ਕਸ਼ਮੀਰਾ ਦਾ ਪਤੀ ਬ੍ਰੈਡ ਲਿਸਟਰਮੈਨ ਨਾਲ ਤਲਾਕ ਹੋ ਚੁੱਕਾ ਹੈ।
ਕ੍ਰਿਸ਼ਣਾ ਦੇ ਪਿਆਰ ਦਾ ਅਹਿਸਾਸ ਹੋਇਆ ਇੰਝ
ਇਹ ਸਾਲ 2006 ਸੀ ਜਦੋਂ ਕਸ਼ਮੀਰਾ ਆਪਣੇ ਪਤੀ ਤੋਂ ਅਲੱਗ ਹੋ ਗਈ ਸੀ ਅਤੇ ਸਥਾਈ ਰੂਪ ਨਾਲ ਵਾਪਸ ਮੁੰਬਈ ਚਲੀ ਗਈ ਸੀ। ਸਿਰਫ਼ ਵਿਅਕਤੀਗਤ ਮੋਰਚੇ 'ਤੇ ਹੀ ਨਹੀਂ, ਕਸ਼ਮੀਰਾ ਪੇਸ਼ਾਵਰ ਮੋਰਚਿਆਂ 'ਤੇ ਵੀ ਥੋੜ੍ਹਾ ਪਰੇਸ਼ਾਨ ਸੀ। ਇਸ ਦੌਰਾਨ ਉਹ ਕ੍ਰਿਸ਼ਣਾ ਨਾਲ ਮਿਲੀ ਅਤੇ ਉਸ ਪਿਆਰ ਨੂੰ ਮਹਿਸੂਸ ਕੀਤਾ, ਜਿਸਦੀ ਉਹ ਇੰਨੇ ਲੰਬੇ ਸਮੇਂ ਤੋਂ ਤਲਾਸ਼ ਕਰ ਰਹੀ ਸੀ। ਇਸ ਬਾਰੇ 'ਚ ਉਨ੍ਹਾਂ ਨੇ ਕਿਹਾ, ਮੈਂ ਬ੍ਰੈਡ ਨੂੰ ਦੱਸਿਆ ਕਿ ਮੇਰੇ ਮਨ 'ਚ ਕ੍ਰਿਸ਼ਣਾ ਲਈ ਉਹੀ ਭਾਵਨਾਵਾਂ ਆ ਰਹੀਆਂ ਹਨ, ਜੋ ਕਦੇ ਉਨ੍ਹਾਂ ਲਈ ਸੀ। ਬ੍ਰੈਡ ਨੇ ਮੈਨੂੰ ਦੱਸਿਆ ਕਿ ਇਹ ਮੋਹ ਹੋ ਸਕਦਾ ਹੈ। ਮੈਂ ਪੁਸ਼ਟੀ ਕਰਨ ਲਈ ਖ਼ੁਦ ਨੂੰ ਅਲੱਗ ਕਰ ਲਿਆ। ਹਾਲਾਂਕਿ ਮੈਂ ਕ੍ਰਿਸ਼ਣਾ ਦੇ ਪਿਆਰ 'ਚ ਸੀ।
ਸਾਲ 2007 'ਚ ਕਸ਼ਮੀਰਾ ਦਾ ਹੋਇਆ ਸੀ ਤਲਾਕ
ਕਸ਼ਮੀਰਾ ਅਤੇ ਬ੍ਰੈਡ ਦਾ 2007 'ਚ ਤਲਾਕ ਹੋ ਗਿਆ। ਇਸ ਨੇ ਕਸ਼ਮੀਰਾ ਅਤੇ ਕ੍ਰਿਸ਼ਣਾ 'ਚ ਇੱਕ ਚੰਗੇ ਰਿਸ਼ਤੇ ਦਾ ਮਾਰਗ ਦਰਸ਼ਨ ਕੀਤਾ। ਕਸ਼ਮੀਰਾ ਅਤੇ ਕ੍ਰਿਸ਼ਣਾ ਪਹਿਲੀ ਵਾਰ ਜੈਪੁਰ 'ਚ ਆਪਣੀ ਫਿਲਮ 'ਔਰ ਅੱਪੂ ਪਾਸ ਹੋ ਗਿਆ' ਲਈ ਮਿਲੇ ਸਨ। ਕਸ਼ਮੀਰਾ ਉਦੋਂ ਤਕ ਆਪਣੇ ਪਤੀ ਤੋਂ ਅਲੱਗ ਹੋ ਚੁੱਕੀ ਸੀ। ਕ੍ਰਿਸ਼ਣਾ ਦੇ ਦਿਲ 'ਚ ਕਸ਼ਮੀਰਾ ਲਈ ਇਕ ਨਰਮ ਕੋਨਾ ਸੀ ਅਤੇ ਉਹ ਜਾਣਦੇ ਸਨ ਕਿ ਉਹ ਤਲਾਕਸ਼ੁਦਾ ਹੈ। ਕ੍ਰਿਸ਼ਣਾ ਆਪਣੇ ਪਰੇਸ਼ਾਨ ਸਮੇਂ 'ਚ ਕਸ਼ਮੀਰਾ ਦੀ ਰੀੜ੍ਹ ਦੀ ਹੱਡੀ ਸਾਬਿਤ ਹੋਏ। ਉਹ ਉਸ ਦੇ ਨਾਲ ਪਿਆਰ 'ਚ ਇੰਨਾ ਡੁੱਬ ਗਏ ਸਨ ਕਿ ਉਨ੍ਹਾਂ ਨੂੰ ਇਹ ਪਰੇਸ਼ਾਨ ਨਹੀਂ ਕਰਦਾ ਸੀ ਕਿ ਕਸ਼ਮੀਰਾ ਉਨ੍ਹਾਂ ਤੋਂ ਦਸ ਸਾਲ ਵੱਡੀ ਹੈ।
ਕਸ਼ਮੀਰਾ ਦੇ ਦਿਲ 'ਚ ਇੰਝ ਵਸੇ ਕ੍ਰਿਸ਼ਣਾ ਅਭਿਸ਼ੇਕ
ਇਕ ਵਾਰ ਜਦੋਂ ਕਸ਼ਮੀਰਾ ਦਾ ਤਲਾਕ ਤੈਅ ਹੋ ਗਿਆ, ਤਾਂ ਕ੍ਰਿਸ਼ਣਾ ਅਤੇ ਕਸ਼ਮੀਰਾ ਨੇ ਅਧਿਕਾਰਿਤ ਰੂਪ ਨਾਲ ਆਪਣੇ ਰਿਸ਼ਤੇ ਦੀ ਸ਼ੁਰੂਆਤ ਕੀਤੀ। ਇਹ ਜੋੜੀ ਕਦੇ ਵੀ ਇਕ-ਦੂਸਰੇ ਲਈ ਆਪਣੇ ਪਿਆਰ ਬਾਰੇ ਸ਼ਰਮੀਲੀ ਨਹੀਂ ਰਹੀ। ਇਹ ਦੋ ਲੋਕ ਹਨ ਜੋ ਆਪਣੇ ਸਾਥੀ ਅਤੇ ਆਪਣੇ ਪਿਆਰ 'ਤੇ ਮਾਣ ਕਰਦੇ ਹਨ। ਇਸ ਨਾਲ ਉਹ ਕਾਫ਼ੀ ਪਰੇਸ਼ਾਨੀ 'ਚ ਆ ਗਏ। ਬਹੁਤ ਲੰਬੇ ਸਮੇਂ ਤਕ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਤੋਂ ਪਰੇਸ਼ਾਨ ਰਹੇ। ਕ੍ਰਿਸ਼ਣਾ ਦੇ ਮਾਮਾ ਗੋਵਿੰਦਾ ਨੇ ਉਨ੍ਹਾਂ ਤੋਂ ਇਕ ਸਾਲ ਤੋਂ ਵੱਧ ਤਕ ਗੱਲ ਨਹੀਂ ਕੀਤੀ, ਪਰ ਆਖ਼ਿਰਕਾਰ ਸਭ ਕੁਝ ਠੀਕ ਹੋ ਗਿਆ।
'ਨੱਚ ਬੱਲੀਏ' ਸ਼ੋਅ 'ਚ ਕ੍ਰਿਸ਼ਣਾ ਨੇ ਕਸ਼ਮੀਰਾ ਨੂੰ ਕੀਤਾ ਸੀ ਪ੍ਰਪੋਜ਼
ਕ੍ਰਿਸ਼ਣਾ ਨੇ 'ਨੱਚ ਬੱਲੀਏ' 'ਚ ਕਸ਼ਮੀਰਾ ਨੂੰ ਪ੍ਰਪੋਜ਼ ਕੀਤਾ ਸੀ। ਇਸ ਕੱਪਲ ਨੇ ਬਾਅਦ 'ਚ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਲਾਸ ਵੇਗਾਸ 'ਚ ਉਸ ਥਾਂ 'ਤੇ ਵਿਆਹ ਕੀਤਾ, ਜਿਥੇ ਕਸ਼ਮੀਰਾ ਅਤੇ ਬ੍ਰੈਡ ਨੇ ਵਿਆਹ ਕੀਤਾ ਸੀ।
'ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' 'ਚ ਵਿਖਾਈ ਜਾਵੇਗੀ 'ਗਲੀ ਬੁਆਏ'
NEXT STORY