ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਅਦਾਕਾਰ ਰਣਬੀਰ ਕਪੂਰ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਬ੍ਰੇਕਅੱਪ ਤੋਂ ਪਹਿਲਾਂ ਕੈਟਰੀਨਾ ਕੈਫ ਅਤੇ ਅਦਾਕਾਰ ਰਣਬੀਰ ਕਪੂਰ ਇਕੱਠੇ ਕਾਰਟਰ ਰੋਡ ਸਥਿਤ ਇਕ ਅਪਾਰਟਮੈਂਟ 'ਚ ਰਹਿੰਦੇ ਸਨ। ਬ੍ਰੇਕਅੱਪ ਤੋਂ ਬਾਅਦ ਉਹ ਫਿਰ ਵਾਪਸ ਆਪਣੇ ਪੁਰਾਣੇ ਘਰ ਗੁਲਦੇਵ ਨਗਰ ਦੇ ਅਪਾਰਟਮੈਂਟ 'ਚ ਆ ਗਈ ਹੈ ਪਰ ਕੁਝ ਮੁਸ਼ਕਿਲਾਂ ਕਾਰਨ ਉਹ ਆਪਣੇ ਲਈ ਇਕ ਨਵੇਂ ਘਰ ਦੀ ਤਲਾਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਅਦਾਕਾਰਾ ਕੈਟਰੀਨਾ ਕੈਫ ਬੀਤੇ ਦਿਨੀ ਆਪਣੀ ਮੈਨੇਜਰ ਰੇਸ਼ਮਾ ਸ਼ੈਟੀ ਨਾਲ ਬਾਂਦ੍ਰਾ 'ਚ ਨਵਾਂ ਘਰ ਤਲਾਸ਼ ਕਰ ਰਹੀ ਸੀ। ਉਸ ਸਮੇਂ ਹੀ ਉਨ੍ਹਾਂ ਦੇ ਕੋਲ ਕੁਝ ਫੋਟੋਗਰਾਫਰਜ਼ ਤਸਵੀਰਾਂ ਖਿੱਚਣ ਲਈ ਆ ਗਏ, ਜਿਸ ਕਾਰਨ ਕੈਟਰੀਨਾ ਕੈਫ ਨੂੰ ਗੁੱਸਾ ਆ ਗਿਆ ਅਤੇ ਗੁੱਸੇ 'ਚ ਉਨ੍ਹਾਂ ਨੇ ਫੋਟੋਗਰਾਫਰਜ਼ ਨੂੰ ਸਖ਼ਤ ਵਾਰਨਿੰਗ ਦੇ ਦਿੱਤੀ। ਉਨ੍ਹਾਂ ਕਿਹਾ, ''ਤੁਸੀਂ ਮੇਰਾ ਪਿੱਛਾ ਕਿਉਂ ਕਰ ਰਹੇ ਹੋ। ਇਸ ਤੋਂ ਬਾਅਦ ਜੇ ਇਸ ਤਰ੍ਹਾਂ ਕੀਤਾ ਤਾਂ ਮੈਂ ਤੁਹਾਡੀ ਸ਼ਿਕਾਇਤ ਪੁਲਸ 'ਚ ਕਰ ਦਵਾਂਗੀ।'' ਇਸ ਤੋਂ ਬਾਅਦ ਉਹ ਆਪਣੀ ਕਾਰ 'ਚ ਬੈਠ ਕੇ ਚਲੀ ਗਈ।
ਜ਼ਿਕਰਯੋਗ ਹੈ ਕਿ 6 ਸਾਲ ਤੱਕ ਅਦਾਕਾਰਾ ਕੈਟਰੀਨਾ ਕੈਫ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਲਿਵ-ਇਨ-ਰਿਲੇਸ਼ਨ 'ਚ ਰਹਿ ਚੁੱਕੀ ਹੈ।
ਅਮਰੀਕੀ ਮਾਡਲ ਪਦਮ ਲਕਸ਼ਮੀ ਨੇ ਖੋਲ੍ਹੇ ਸਲਮਾਨ ਰਸ਼ਦੀ ਨਾਲ ਆਪਣੀ ਨਿੱਜੀ ਜ਼ਿੰਦਗੀ ਦੇ ਰਾਜ਼
NEXT STORY