ਐਂਟਰਟੇਨਮੈਂਟ ਡੈਸਕ– ਗੁਰਨਾਮ ਭੁੱਲਰ ਦੀ ਫ਼ਿਲਮ ‘ਖਿਡਾਰੀ’ ਦੇ ਟਰੇਲਰ ਨੂੰ 25 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
‘ਖਿਡਾਰੀ’ ਫ਼ਿਲਮ ਦਾ ਟਰੇਲਰ ਯੂਟਿਊਬ ’ਤੇ ਡਾਇਮੰਡ ਸਟਾਰ ਵਰਲਡਵਾਈਡ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 3.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ
‘ਖਿਡਾਰੀ’ ਫ਼ਿਲਮ ’ਚ ਗੁਰਨਾਮ ਭੁੱਲਰ ਦੇ ਨਾਲ ਕਰਤਾਰ ਚੀਮਾ, ਸੁਰਭੀ ਜਯੋਤੀ, ਪ੍ਰਭ ਗਰੇਵਾਲ, ਲਖਵਿੰਦਰ, ਨਵਦੀਪ ਕਲੇਰ, ਮਨਜੀਤ ਸਿੰਘ, ਸੰਜੂ ਸੋਲੰਕੀ, ਧੀਰਜ ਕੁਮਾਰ ਤੇ ਰਾਹੁਲ ਜੁੰਗਰਾਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਕੇਦਾਰਨਾਥ ਰਤਨ ਵਲੋਂ ਲਿਖਿਆ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ‘ਖਿਡਾਰੀ’ ਫ਼ਿਲਮ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਰਾਜਕੁਮਾਰ ਰਾਵ ਨੇ ਰਾਸ਼ਟਰੀ ਵੋਟਰ ਦਿਵਸ ਪ੍ਰੋਗਰਾਮ ’ਚ ਲਿਆ ਹਿੱਸਾ
NEXT STORY