ਹੈਲਥ ਡੈਸਕ- ਅੱਜਕੱਲ੍ਹ ਦੀ ਬਦਲਦੀ ਜੀਵਨਸ਼ੈਲੀ ਦੇ ਕਾਰਨ ਲੋਕਾਂ 'ਚ ਫੈਟੀ ਲਿਵਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਇਹ ਸਮੱਸਿਆ ਨਾ ਸਿਰਫ਼ ਲਿਵਰ ਨੂੰ ਨੁਕਸਾਨ ਪਹੁੰਚਾਉਂਦੀ ਹੈ, ਸਗੋਂ ਦਿਲ ਦੀਆਂ ਬੀਮਾਰੀਆਂ, ਖਾਸ ਕਰਕੇ ਹਾਰਟ ਅਟੈਕ ਦੇ ਖ਼ਤਰੇ ਨੂੰ ਵੀ ਵਧਾ ਸਕਦੀ ਹੈ। ਭਾਰਤ ਦੇ ਪ੍ਰਸਿੱਧ ਲਿਵਰ ਮਾਹਿਰ ਡਾ. ਸ਼ਿਵ ਕੁਮਾਰ ਸਰੀਨ ਅਨੁਸਾਰ, ਜੇਕਰ ਲਿਵਰ ਖ਼ਰਾਬ ਹੋ ਜਾਵੇ ਤਾਂ ਇਹ ਦਿਲ, ਕਿਡਨੀ, ਬਲੱਡ ਪ੍ਰੈਸ਼ਰ ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਕਾਰਣ ਬਣ ਸਕਦਾ ਹੈ।
ਕਿਵੇਂ ਵਧਦਾ ਹੈ ਹਾਰਟ ਅਟੈਕ ਦਾ ਖ਼ਤਰਾ?
ਫੈਟੀ ਲਿਵਰ ਦੀ ਸਥਿਤੀ 'ਚ ਲਿਵਰ 'ਚ ਚਰਬੀ ਜੰਮ ਜਾਂਦੀ ਹੈ, ਜਿਸ ਨਾਲ ਲਿਵਰ ਦੀ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਇਸ ਕਾਰਨ ਖੁਰਾਕ ਹਜ਼ਮ ਨਹੀਂ ਹੁੰਦੀ ਅਤੇ ਖ਼ਰਾਬ ਕੋਲੇਸਟਰੋਲ (LDL) ਵੱਧਣ ਲੱਗਦਾ ਹੈ। ਇਹ ਕੋਲੇਸਟਰੋਲ ਦਿਲ ਦੀਆਂ ਨਸਾਂ 'ਚ ਬਲਾਕੇਜ ਬਣਾਉਂਦਾ ਹੈ, ਜਿਸ ਨਾਲ ਹਾਰਟ ਅਟੈਕ ਜਾਂ ਕਾਰਡੀਅਕ ਅਰੇਸਟ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
ਲੱਛਣ ਜਿਹੜੇ ਫੈਟੀ ਲਿਵਰ ਅਤੇ ਦਿਲ ਦੀ ਬੀਮਾਰੀ 'ਚ ਮਿਲਦੇ ਜੁਲਦੇ ਹੋ ਸਕਦੇ ਹਨ:
- ਮੋਟਾਪਾ
- ਹਾਈ ਬਲੱਡ ਪ੍ਰੈਸ਼ਰ
- ਹਾਈ ਸ਼ੂਗਰ ਲੈਵਲ
- ਥਕਾਵਟ
- ਪੇਟ ਵਿਚ ਦਰਦ ਜਾਂ ਸੋਜ
- ਚਮੜੀ 'ਚ ਖੁਜਲੀ ਜਾਂ ਪੈਰਾਂ 'ਚ ਸੋਜ
ਮਾਹਿਰਾਂ ਵੱਲੋਂ ਦੱਸੀ ਗਈਆਂ ਸਾਵਧਾਨੀਆਂ
ਭਾਰ ਕੰਟਰੋਲ 'ਚ ਰੱਖੋ:
ਹਾਈਟ ਦੇ ਅਨੁਸਾਰ ਸਹੀ ਵਜ਼ਨ ਰੱਖਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ 170 ਸੈਂਟੀਮੀਟਰ ਲੰਬਾਈ ਹੋਣ 'ਤੇ ਵਜ਼ਨ ਲਗਭਗ 70 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਜੇ ਪਰਿਵਾਰ 'ਚ ਫੈਟੀ ਲਿਵਰ ਦਾ ਇਤਿਹਾਸ ਹੋਵੇ ਤਾਂ 65 ਕਿਲੋਗ੍ਰਾਮ ਤੱਕ ਭਾਰ ਰੱਖਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
ਗਰਦਨ 'ਤੇ ਕਾਲੀਆਂ ਲਾਈਨਾਂ:
ਇਹ ਲਿਵਰ ਦੀ ਬਿਮਾਰੀ ਜਾਂ ਇਨਸੁਲਿਨ ਰੋਧਤਾ (Insulin Resistance) ਦੇ ਲੱਛਣ ਹੋ ਸਕਦੇ ਹਨ। ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ।
ਦੇਸੀ ਘੀ ਖਾਓ:
ਤੇਲ ਦੀ ਥਾਂ ਘਰ ਦਾ ਬਣਿਆ ਸ਼ੁੱਧ ਦੇਸੀ ਘਿਓ ਵਧੀਆ ਮੰਨਿਆ ਜਾਂਦਾ ਹੈ। ਇਹ ਸਰੀਰ ਨੂੰ ਊਰਜਾ ਦਿੰਦਾ ਹੈ ਅਤੇ ਲਿਵਰ ਦੀ ਸਫਾਈ 'ਚ ਮਦਦ ਕਰਦਾ ਹੈ।
ਕੀ ਨਾ ਕਰੋ?
- ਤਲਿਆ ਭੁੰਨਿਆ ਤੇ ਬਾਹਰ ਦਾ ਖਾਣਾ ਨਾ ਖਾਓ
- ਮਿੱਠਾ ਅਤੇ ਵੱਧ ਚਰਬੀ ਵਾਲੇ ਪਦਾਰਥ ਨਾ ਖਾਓ
- ਰੋਜ਼ਾਨਾ ਤੇਜ਼ ਤੁਰੋ ਜਾਂ ਕਸਰਤ ਕਰੋ
- ਨਿਯਮਿਤ ਤੌਰ ਤੇ ਸਰੀਰ ਦੀ ਜਾਂਚ ਕਰਵਾਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਕੀ ਤੁਸੀਂ ਵੀ ਰੋਜ਼ਾਨਾ ਖਾਂਦੇ ਹੋ ਚਿਕਨ, ਤਾਂ ਹੋ ਜਾਓ ਸਾਵਧਾਨ! ਅਧਿਐਨ 'ਚ ਹੋਇਆ ਖੁਲਾਸਾ
NEXT STORY